National Film Awards 2023: 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਵਿੱਚ 'ਆਲਿਆ ਭੱਟ' ਨੂੰ ਮਿਲਿਆ ਸਰਵੋਤਮ ਅਦਾਕਾਰਾ ਅਤੇ 'ਰਾਕੇਟਰੀ' ਨੂੰ ਸਰਵੋਤਮ ਫ਼ਿਲਮ ਦਾ ਖ਼ਿਤਾਬ, ਜਾਣੋਂ ਪੂਰੀ ਸੂਚੀ
National Film Awards: ਵੀਰਵਾਰ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿੱਖੇ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਗਈ। ਜਿਸ ਵਿੱਚ ਸਾਲ 2021 ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਨਿਰਦੇਸ਼ਿਤ ਸਰਵੋਤਮ ਭਾਰਤੀ ਫ਼ਿਲਮਾਂ ਨੂੰ ਸਨਮਾਨਿਆ ਗਿਆ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਦੁਆਰਾ ਪ੍ਰਮਾਣਿਤ ਫੀਚਰ ਅਤੇ ਗ਼ੈਰ-ਫੀਚਰ ਫ਼ਿਲਮਾਂ ਨੂੰ ਅਵਾਰਡ ਨਾਲ ਨਵਾਜ਼ਿਆ ਗਿਆ।
ਸਾਲ 2021 ਵਿੱਚ ਨਿਰਦੇਸ਼ਿਤ ਕੁੱਲ 28 ਮੁਖ਼ਤਲਿਫ਼ ਭਾਸ਼ਾਵਾਂ ਦੀਆਂ 280 ਫ਼ਿਲਮਾਂ ਨਾਮਜ਼ਦ ਕੀਤੀਆਂ ਗਈਆਂ। ਫ਼ੀਚਰ ਫ਼ਿਲਮ ਵਿੱਚ 31 ਸ਼੍ਰੇਣੀਆਂ, ਗੈਰ-ਫ਼ੀਚਰ ਵਿੱਚ 24 ਅਤੇ ਸਕ੍ਰਿਪਟ ਰਾਈਟਿੰਗ ਉੱਤੇ ਆਧਾਰਿਤ 3 ਫ਼ਿਲਮਾਂ ਸ਼ਾਮਿਲ ਕੀਤੀਆਂ ਗਈਆ।
"I froze for a moment, treated myself with a pizza": Kriti Sanon on her National Award win
Read @ANI Story | https://t.co/CGL3QumHmI#KritiSanon #NationalFilmAward #Mimi pic.twitter.com/ff9dLFE8SG — ANI Digital (@ani_digital) August 24, 2023
ਜੇਤੂਆਂ ਦੀ ਪੂਰੀ ਸੂਚੀ ਹੈ: ਨੈਸ਼ਨਲ ਫਿਲਮ ਅਵਾਰਡ 2023
- ਸਰਵੋਤਮ ਫੀਚਰ ਫ਼ਿਲਮ
ਰਾਕੇਟਰੀ
- ਰਾਸ਼ਟਰੀ ਏਕਤਾ ਲਈ
ਦ ਕਸ਼ਮੀਰ ਫਾਈਲਜ਼ (ਨਰਗਿਸ ਅਵਾਰਡ)
- ਸਰਵੋਤਮ ਪ੍ਰਸਿੱਧ ਫ਼ਿਲਮ
ਆਰਆਰਆਰ (RRR)
- ਸਰਵੋਤਮ ਅਦਾਕਾਰਾ
ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ ਸੈਨਨ (ਮਿਮੀ)
-ਸਰਵੋਤਮ ਅਦਾਕਾਰ
ਅੱਲੂ ਅਰਜੁਨ (ਪੁਸ਼ਪਾ)
- ਸਰਵੋਤਮ ਸਹਾਇਕ ਅਦਾਕਾਰ ਅਤੇ ਅਦਾਕਾਰਾ
ਪੰਕਜ ਤ੍ਰਿਪਾਠੀ (ਮਿਮੀ) , ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)
- ਸਰਵੋਤਮ ਸੰਪਾਦਕ ਪੁਰਸਕਾਰ
ਸੰਜੇ ਲੀਲਾ ਭੰਸਾਲੀ (ਗੰਗੂਬਾਈ ਕਾਠੀਆਵਾੜੀ)
-ਸਰਵੋਤਮ ਸੰਗੀਤ ਨਿਰਦੇਸ਼ਕ
ਦੇਵੀ ਸ਼੍ਰੀ ਪ੍ਰਸਾਦ (ਪੁਸ਼ਪਾ )
-ਸਰਵੋਤਮ ਗ਼ੈਰ ਫੀਚਰ ਫ਼ਿਲਮ
ਗੜਵਾਲੀ
ਏਕ ਥਾ ਗਾਓਂ
-ਸਰਵੋਤਮ ਹਿੰਦੀ ਫ਼ਿਲਮ
ਸਰਦਾਰ ਊਧਮ
-ਸਰਬੋਤਮ ਗੁਜਰਾਤੀ ਫ਼ਿਲਮ
ਛੈਲੋ ਸ਼ੋਅ
-ਸਰਵੋਤਮ ਕੰਨੜ ਫ਼ਿਲਮ
777 ਚਾਰਲੀ
-ਸਰਵੋਤਮ ਮਿਸ਼ਿੰਗ ਫ਼ਿਲਮ
ਬੂੰਬਾ ਰਾਈਡ
-ਸਰਵੋਤਮ ਅਸਾਮੀ ਫ਼ਿਲਮ
ਅਨੁਰ
-ਸਰਵੋਤਮ ਬੰਗਾਲੀ ਫ਼ਿਲਮ
ਕਾਲਕੋਖੋ
-ਸਰਵੋਤਮ ਮੈਥਿਲੀ ਫ਼ਿਲਮ
ਸਮਾਨੰਤਰ
-ਸਰਵੋਤਮ ਮਰਾਠੀ ਫ਼ਿਲਮ
ਏਕਦਾ ਕੈ ਜ਼ਲਾ
-ਸਰਵੋਤਮ ਮਲਿਆਲਮ ਫ਼ਿਲਮ
ਹੋਮ
-ਸਮਾਜਿਕ ਮੁੱਦਿਆਂ 'ਤੇ ਸਰਵੋਤਮ ਫ਼ਿਲਮ
ਅਨੁਨਾਦ—ਦਾ ਗੂੰਜ
-ਵਾਤਾਵਰਣ ਸੰਭਾਲ/ਸੰਭਾਲ 'ਤੇ ਸਰਵੋਤਮ ਫ਼ਿਲਮ
ਆਵਾਸਵਯੂਹਮ (ਮਲਿਆਲਮ)
-ਸਰਵੋਤਮ ਬਾਲ ਫ਼ਿਲਮ
ਗਾਂਧੀ ਐਂਡ ਕੰਪਨੀ (ਗੁਜਰਾਤੀ)
-ਵਧੀਆ ਨਿਰਦੇਸ਼ਨ
ਗੋਦਾਵਰੀ (ਪਵਿੱਤਰ ਪਾਣੀ)
-ਵਧੀਆ ਸਕ੍ਰੀਨਪਲੇਅ
ਨਯਾਤੂ (ਸ਼ਿਕਾਰ)
-ਵਧੀਆ ਆਡੀਓਗ੍ਰਾਫੀ
ਚਵਿੱਟੂ (ਮਲਿਆਲਮ)
-ਵਧੀਆ ਮੇਕ-ਅੱਪ ਕਲਾਕਾਰ
ਗੰਗੂਬਾਈ ਕਾਠੀਆਵਾੜੀ (ਹਿੰਦੀ)
-ਵਧੀਆ ਸੰਗੀਤ ਨਿਰਦੇਸ਼ਨ
ਪੁਸ਼ਪਾ (ਦ ਰਾਈਜ਼ ਭਾਗ ਪਹਿਲਾ)
-ਵਧੀਆ ਡਾਇਲੋਗ
ਕੋਂਡਾ ਪੋਲਮ (ਤੇਲਗੂ)
-ਵਿਸ਼ੇਸ਼ ਜਿਊਰੀ ਅਵਾਰਡ
ਸ਼ੇਰਸ਼ਾਹ
''ਗੰਗੂਬਾਈ ਕਾਠੀਆਵਾੜੀ'' ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਤੇ ਸਟਾਰ ਆਲੀਆ ਭੱਟ, ''ਮਿਮੀ'' ਦੀ ਅਦਾਕਾਰਾ ਕ੍ਰਿਤੀ ਸੈਨਨ ਅਤੇ ''ਸਰਦਾਰ ਊਧਮ'' ਦੇ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਵੀਰਵਾਰ ਨੂੰ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ 'ਚ ਉਨ੍ਹਾਂ ਦੀਆਂ ਫ਼ਿਲਮਾਂ ਦੇ ਵੱਡੇ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਿਰ ਕੀਤੀ।
- PTC NEWS