Amritsar News : ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੋੜਾਂ ਰੁਪਏ ਦੇ ਗਾਂਜੇ ਸਮੇਤ 2 ਤਸਕਰ ਕਾਬੂ , ਸ਼ੈਂਪੂ ਦੀਆਂ ਬੋਤਲਾਂ 'ਚ ਸੀ ਲੁਕਾਇਆ
Amritsar News : ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੰਡੋ ਥਾਈ ਏਅਰਲਾਈਨਜ਼ ਦੀ ਉਡਾਣ SL214 'ਤੇ ਬੈਂਕਾਕ ਤੋਂ ਆਏ ਦੋ ਯਾਤਰੀਆਂ ਤੋਂ 2550 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 2.55 ਕਰੋੜ ਰੁਪਏ ਹੈ।
ਕਸਟਮ ਅਧਿਕਾਰੀਆਂ ਦੀ ਚੌਕਸੀ ਅਤੇ ਪ੍ਰਭਾਵਸ਼ਾਲੀ ਜਾਂਚ ਦੇ ਕਾਰਨ ਦੋਵਾਂ ਤਸਕਰਾਂ ਨੂੰ ਹਵਾਈ ਅੱਡੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਬੜੀ ਚਲਾਕੀ ਨਾਲ ਗਾਂਜਾ ਛੁਪਾਇਆ ਸੀ। ਤਸਕਰਾਂ ਨੇ ਬੜੀ ਚਲਾਕੀ ਨਾਲ ਗਾਂਜੇ ਨੂੰ ਟੀਨ ਦੇ ਡੱਬਿਆਂ ਅਤੇ PET ਸ਼ੈਂਪੂ ਦੀਆਂ ਬੋਤਲਾਂ ਵਿੱਚ ਛੁਪਾਇਆ ਸੀ। ਕਸਟਮ ਵਿਭਾਗ ਨੇ ਤੁਰੰਤ ਮਾਮਲਾ ਦਰਜ ਕੀਤਾ, ਗਾਂਜਾ ਜ਼ਬਤ ਕਰ ਲਿਆ ਅਤੇ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਦੋਵੇਂ ਤਸਕਰ ਇੱਕ ਸੰਗਠਿਤ ਤਸਕਰੀ ਰੈਕੇਟ ਦਾ ਹਿੱਸਾ ਹੋ ਸਕਦੇ ਹਨ। ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਇਹ ਗਿਰੋਹ ਪਹਿਲਾਂ ਵੀ ਇਸੇ ਤਰ੍ਹਾਂ ਗਾਂਜਾ ਪਹੁੰਚਾਉਂਦਾ ਰਿਹਾ ਹੈ। ਕਸਟਮ ਵਿਭਾਗ ਦਾ ਇਹ ਕਦਮ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ।
- PTC NEWS