Amritsar News : ਗੁਰੂ ਘਰ ਬਾਹਰ ਬਦਮਾਸ਼ਾਂ ਨੇ ਨੌਜਵਾਨ ਨੂੰ ਗੋਲੀਆਂ ਨਾਲ ਭੂੰਨਿਆ, ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੇ ਤਾਰ
Amritsar News : ਪੰਜਾਬ ’ਚ ਇਸ ਸਮੇਂ ਹਾਲਾਤ ਬਹੁਤ ਮਾੜੇ ਹੋਏ ਪਏ ਹਨ। ਆਏ ਦਿਨ ਗੋਲੀਆਂ ਚੱਲਣ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਥਾਣਾ ਮਹਿਤਾ ਦੇ ਅਧੀਨ ਆਉਂਦੇ ਪਿੰਡ ਚੰਨੰਨਕੇ ਵਿਖ਼ੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ। ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਹੈ। ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਕੇ ਨੌਜਵਾਨ ਜਾ ਰਿਹਾ ਸੀ ਜਿਸ ਨੂੰ ਤਿੰਨ ਨੌਜਵਾਨ ਘੇਰ ਲੈਂਦੇ ਹਨ। ਇਸ ਤੋਂ ਬਾਅਦ ਦੋ ਨੌਜਵਾਨਾਂ ਵੱਲੋਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ। ਜਦਕਿ ਇੱਕ ਨੌਜਵਾਨ ਬਾਈਕ ’ਤੇ ਖੜਾ ਰਹਿੰਦਾ ਹੈ। ਇਸ ਗੋਲੀਬਾਰੀ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦਾ ਨਾਮ ਜੁਗਰਾਜ ਸਿੰਘ ਹੈ ਇਸਦੀ ਉਮਰ 28 ਸਾਲ ਦੇ ਕਰੀਬ ਹੈ। ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਜੁਗਰਾਜ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ।
ਸੋਸ਼ਲ ਮੀਡੀਆ ਤੇ ਗੈਂਗਸਟਰ ਡੋਨੀ ਬੱਲ ਨੇ ਇਸ ਕਤਲ ਦੇ ਪਿੱਛੇ ਦੀ ਜ਼ਿੰਮੇਵਾਰੀ ਲਈ ਹੈ। ਜੁਗਰਾਜ ਸਿੰਘ ਨੇ ਗੋਹਾ ਬਰਿਆਰ ਦੀ ਰੇਕੀ ਕਰਵਾਈ ਸੀ। ਜਿਸ ਦੇ ਚੱਲਦੇ ਇਹ ਕੰਮ ਕੀਤਾ ਗਿਆ ਹੈ। ਹੋਰਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਖੈਰ ਪੀਟੀਸੀ ਨਿਊਜ਼ ਇਸ ਵਾਇਰਲ ਪੋਸਟ ਦੀ ਤਸਦੀਕ ਨਹੀਂ ਕਰਦਾ ਹੈ।
ਦੱਸ ਦਈਏ ਕਿ ਜੁਗਰਾਜ ਸਿੰਘ ਜਗਰੂਪ ਰੂਪਾ ਦਾ ਭਰਾ ਸੀ। ਬੀਤੇ ਮਹੀਨੇ ਗੋਰਾ ਬਰਿਆਰ ਦਾ ਕਤਲ ਹੋਇਆ ਸੀ।
ਇਹ ਵੀ ਪੜ੍ਹੋ : Amarnath Yatra ਦੌਰਾਨ ਬੱਸਾਂ ਦੀ ਟੱਕਰ; 36 ਲੋਕ ਜ਼ਖਮੀ, ਨਾਸ਼ਤੇ ਲਈ ਰੁਕਿਆ ਸੀ ਕਾਫਲਾ
- PTC NEWS