Anantnag Encounter : ਪੰਜ ਤੱਤਾਂ 'ਚ ਵਿਲੀਨ ਹੋਏ ਕਰਨਲ ਮਨਪ੍ਰੀਤ ਸਿੰਘ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Anantnag Encounter : ਅਨੰਤਨਾਗ 'ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭਦੌਜੀਆਂ 'ਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਲੋਕ ਇਸ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਐਸਪੀ ਡਾਕਟਰ ਸੰਦੀਪ ਗਰਗ ਅਤੇ ਡੀਸੀ ਆਸ਼ਿਕਾ ਜੈਨ ਸਮੇਤ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ, ਜਦੋਂ ਕਿ ਕਰਨਲ ਮਨਪ੍ਰੀਤ ਦੇ ਮਾਸੂਮ ਪੁੱਤਰ ਨੇ ਫੌਜੀ ਕੱਪੜੇ ਪਾ ਕੇ ਆਪਣੇ ਪਿਤਾ ਨੂੰ ਸਲਾਮ ਕੀਤਾ। ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅੰਤਿਮ ਸੰਸਕਾਰ 'ਤੇ ਪੁੱਜੇ ਹੋਏ ਹਨ, ਮੰਤਰੀ ਅਨਮੋਲ ਗਗਨ ਮਾਨ ਵੀ ਮੌਕੇ 'ਤੇ ਪਹੁੰਚੇ।
ਪੰਜਾਬ ਦੇ ਰਾਜਪਾਲ ਨੇ ਸ਼ਰਧਾਂਜਲੀ ਭੇਟ ਕੀਤੀ
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀਆਂ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਰਨਲ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ।
#WATCH | Punjab Governor Banwarilal Purohit lays a wreath on the mortal remains of Col Manpreet Singh and pays tribute to him. Col Singh lost his life in the line of duty while fighting terrorists in J&K's Anantnag.
Visuals from Col Singh's native village Mullanpur Garibdass in… pic.twitter.com/EteJfeKSIT — ANI (@ANI) September 15, 2023
- PTC NEWS