Sangrur ASI Dies News : ASI ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ’ਚੋ ਗੋਲੀ ਚੱਲਣ ਨਾਲ ਮੌਤ; ਭਵਾਨੀਗੜ੍ਹ ਖਜ਼ਾਨੇ ਵਿੱਚ ਨਿਭਾ ਰਹੇ ਸੀ ਡਿਊਟੀ
Sangrur ASI Dies News : ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਭਵਾਨੀਗੜ੍ਹ ਖਜ਼ਾਨੇ ਵਿੱਚ ਤੈਨਾਤ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਦੱਸ ਦਈਏ ਕਿ ਏਐਸਆਈ ਪੁਸ਼ਪਿੰਦਰ ਸਿੰਘ ਕਾਫੀ ਲੰਬੇ ਸਮੇਂ ਤੋਂ ਭਵਾਨੀਗੜ੍ਹ ਖਜ਼ਾਨੇ ’ਚ ਡਿਊਟੀ ਨਿਭਾ ਰਹੇ ਸਨ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਅਸਲੇ ਚੋਂ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਦੂਜੇ ਪਾਸੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਡਾਕਟਰੀ ਮੁਆਨੇ ਦੇ ਲਈ ਸਿਵਲ ਹਸਪਤਾਲ ਸੰਗਰੂਰ ’ਚ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : Congress Leader Brother Murder : ਲੁਧਿਆਣਾ ’ਚ ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ; ਬਿੱਲ ਮੰਗਣ ’ਤੇ ਬਦਮਾਸ਼ਾਂ ਨਾਲ ਹੋਈ ਸੀ ਬਹਿਸ
- PTC NEWS