Sun, Aug 2, 2026
Whatsapp

Punjab Congress 'ਚ ਧੜੇਬੰਦੀ ਲਈ ਕੌਣ ਜ਼ਿੰਮੇਵਾਰ ? ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਭੁਪੇਸ਼ ਬਘੇਲ ਨੂੰ ਖਰੀਆਂ-ਖਰੀਆਂ ਸੁਣਾਈਆਂ

Punjab Congress Crisis : ਚੰਨੀ ਧੜੇ ਤੇ ਰਾਜਾ ਵੜਿੰਗ ਧੜੇ ਵਿੱਚ ਜੰਮ ਕੇ ਇੱਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਹੋਈ। ਇਥੋਂ ਤੱਕ ਕਿ ਇਸ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਸ ਧੜੇਬੰਦੀ ਨੂੰ ਲੈ ਕੇ ਪੰਜਾਬ ਇੰਚਾਰਜ ਨੂੰ ਹੀ ਆੜੇ ਹੱਥੀਂ ਲੈ ਲਿਆ ਅਤੇ ਧੜੇਬੰਦੀ ਲਈ ਜ਼ਿੰਮੇਵਾਰ ਕਰਾਰ ਦੇ ਦਿੱਤਾ।

Reported by:  PTC News Desk  Edited by:  KRISHAN KUMAR SHARMA -- August 02nd 2026 07:24 PM -- Updated: August 02nd 2026 08:02 PM
Punjab Congress 'ਚ ਧੜੇਬੰਦੀ ਲਈ ਕੌਣ ਜ਼ਿੰਮੇਵਾਰ ? ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਭੁਪੇਸ਼ ਬਘੇਲ ਨੂੰ ਖਰੀਆਂ-ਖਰੀਆਂ ਸੁਣਾਈਆਂ

Punjab Congress 'ਚ ਧੜੇਬੰਦੀ ਲਈ ਕੌਣ ਜ਼ਿੰਮੇਵਾਰ ? ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਭੁਪੇਸ਼ ਬਘੇਲ ਨੂੰ ਖਰੀਆਂ-ਖਰੀਆਂ ਸੁਣਾਈਆਂ

Punjab Congress Crisis : ਵਿਧਾਨ ਸਭਾ ਚੋਣਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਪੈਦਾ ਹੋਈ ਧੜੇਬੰਦੀ ਨੂੰ ਖਤਮ ਕਰਨ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰੀਂ ਨਹੀਂ ਆ ਰਿਹਾ ਹੈ। ਕਾਂਗਰਸ ਹਾਈਕਮਾਂਡ ਵੱਲੋਂ ਭਾਵੇਂ ਧੜੇਬੰਦੀ ਖਤਮ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ (Bhupesh Baghel) ਨੂੰ ਦੂਜੀ ਵਾਰ ਪੰਜਾਬ ਭੇਜਿਆ ਗਿਆ ਹੈ, ਪਰੰਤੂ ਧੜੇਬੰਦੀ ਉਸੇ ਤਰ੍ਹਾਂ ਵੱਧ ਚੜ੍ਹ ਕੇ ਉਭਰਦੀ ਸਾਹਮਣੇ ਆ ਰਹੀ ਹੈ। ਐਤਵਾਰ ਨੂੰ ਇਸ ਦੀ ਝਲਕ ਮਾਨਸਾ ਵਿਖੇ ਦੇਖਣ ਨੂੰ ਮਿਲੀ, ਜਿਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (MP Charanjit Singh Channi) ਧੜੇ ਤੇ ਰਾਜਾ ਵੜਿੰਗ ਧੜੇ (Raja Warring) ਵਿੱਚ ਜੰਮ ਕੇ ਇੱਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਹੋਈ। ਇਥੋਂ ਤੱਕ ਕਿ ਇਸ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਸ ਧੜੇਬੰਦੀ ਨੂੰ ਲੈ ਕੇ ਪੰਜਾਬ ਇੰਚਾਰਜ ਨੂੰ ਹੀ ਆੜੇ ਹੱਥੀਂ ਲੈ ਲਿਆ ਅਤੇ ਧੜੇਬੰਦੀ ਲਈ ਜ਼ਿੰਮੇਵਾਰ ਕਰਾਰ ਦੇ ਦਿੱਤਾ।

ਪੰਜਾਬ ਕਾਂਗਰਸ 'ਚ ਧੜੇਬੰਦੀ ਲਈ ਕੌਣ ਜ਼ਿੰਮੇਵਾਰ ?


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸੀ ਆਗੂ ਭੂਪੇਸ਼ ਬਘੇਲ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਕਾਰਨ ਹਾਰੀ ਸੀ ਜਾਂ ਆਪਣੀਆਂ ਗਲਤੀਆਂ ਅਤੇ ਕਰਤੂਤਾਂ ਕਾਰਨ ?

ਬਲਕੌਰ ਸਿੰਘ ਨੇ ਭੁਪੇਸ਼ ਬਘੇਲ ਨੂੰ ਕਿਹਾ ਕਿ ਤੁਸੀਂ ਇੱਕ ਬੰਦੇ ਨੂੰ ਕਹਿ ਦਿਓ ਕਿ ਇਹ ਐਮਐਲਏ ਦੀ ਚੋਣ ਲੜੇਗਾ, ਅਸੀਂ ਸਾਰੇ ਉਸ ਦੇ ਨਾਲ ਚੱਲਾਂਗੇ ਪਰ ਤੁਸੀਂ ਹਰ ਕਿਸੇ ਨੂੰ ਥਾਪੀ ਦੇ ਕੇ ਕਹਿ ਦਿੰਦੇ ਹੋ ਕਿ ਤੂੰ ਵੀ ਐਮਐਲਏ ਤੇ ਤੂੰ ਵੀ ਐਮਐਲਏ, ਜਿਸ ਨਾਲ ਤੁਸੀਂ ਧੜੇਬੰਦੀ ਪੈਦਾ ਕਰ ਰਹੇ ਹੋ।

ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਿਨਾਂ ਕਈ ਕਾਂਗਰਸੀ ਆਗੂਆਂ 'ਤੇ ਵੀ ਤੰਜ ਕੱਸਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ ਨਰਿੰਦਰ ਮੋਦੀ ਦੇ ਬਰਾਬਰ ਹੈ, ਜਦਕਿ ਕੁਝ ਅਜਿਹੇ ਲੋਕ ਵੀ ਸਿੱਧੂ ਦੀ ਆਲੋਚਨਾ ਕਰਦੇ ਹਨ, ਜਿਨ੍ਹਾਂ ਨੂੰ ਇੱਕ ਲੱਖ ਲੋਕ ਵੀ ਫਾਲੋ ਨਹੀਂ ਕਰਦੇ।

ਜਦੋਂ ਰਾਜਾ ਵੜਿੰਗ ਨੇ ਲਾਏ ਚੰਨੀ ਦੇ ਹੱਕ 'ਚ ਨਾਅਰੇ ਲਾਏ...

'ਹਰ ਬੂਥ ਕਾਂਗਰਸ ਮਜ਼ਬੂਤ' ਪ੍ਰੋਗਰਾਮ ਤਹਿਤ ਕੀਤੀ ਜਾ ਰਹੀ ਇਸ ਮੀਟਿੰਗ ਦੌਰਾਨ ਇੱਕ ਸਮਾਂ ਉਹ ਵੀ ਆਇਆ, ਜਦੋਂ ਰਾਜਾ ਵੜਿੰਗ ਨੂੰ ਸਾਬਕਾ ਸੀਐਮ ਚੰਨੀ ਦੇ ਹੱਕ 'ਚ ਨਾਅਰੇ ਲਾਉਣੇ ਪਏ। ਜਾਣਕਾਰੀ ਅਨੁਸਾਰ, ਬਲਕੌਰ ਸਿੰਘ ਤੋਂ ਬਾਅਦ ਜਿਵੇਂ ਹੀ ਸਟੇਜ ਤੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣਾ ਸ਼ੁਰੂ ਕੀਤਾ ਤਾਂ ਰਾਜਾ ਵੜਿੰਗ ਨੂੰ ਨਾ ਬੋਲਣ ਦੇ ਲਈ ਲੋਕ ਹੱਥ ਖੜੇ ਕਰਨ ਲੱਗੇ ਅਤੇ ਸਾਂਸਦ ਚਰਨਜੀਤ ਚੰਨੀ ਦੇ ਨਾਮ ਦੇ ਨਾਅਰੇ ਲਾਉਣ ਲੱਗੇ।

ਇਸ ਦੌਰਾਨ ਜਦੋਂ ਕਾਫੀ ਸਮਾਂ ਰਾਜਾ ਵੜਿੰਗ ਉਨ੍ਹਾਂ ਨੂੰ ਮਨਾਉਂਦੇ ਰਹੇ, ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਰਾਜਾ ਵੜਿੰਗ ਨੇ ਖੁਦ ਵੀ 'ਚਰਨਜੀਤ ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਾਏ ਅਤੇ ਚੰਨੀ ਸਮਰਥਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰਾਜਾ ਵੜਿੰਗ ਨੇ ਮਾਨਸਾ ਦੇ ਕਾਂਗਰਸੀ ਲੀਡਰਾਂ 'ਤੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਕੋਈ ਵੀ ਹਲਕਾ ਇੰਚਾਰਜ ਨਹੀਂ ਅਤੇ ਆਪਣੇ ਆਪ ਨੂੰ ਹਲਕਾ ਇੰਚਾਰਜ ਨਾ ਸਮਝੇ।

ਇਹ ਵੀ ਪੜ੍ਹੋ... Sidhu Moosewala Hologram Tour : ਅਕਤੂਬਰ ਤੋਂ ਸ਼ੁਰੂ ਹੋਵੇਗਾ ਮੂਸੇਵਾਲਾ ਦਾ 'ਹੋਲੋਗ੍ਰਾਮ' ਟੂਰ, ਜਾਣੋ ਪਹਿਲਾ ਸ਼ੋਅ ਕਿੱਥੇ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK