Sidhu Moosewala ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲੈ ਕੇ ਜਾਣ ਵਾਲੇ ਨੌਜਵਾਨ ਦਾ ਘਰ ਬਣਾਉਣ 'ਚ ਬਲਕੌਰ ਸਿੰਘ ਨੇ ਕੀਤੀ ਮਦਦ
Sidhu Moosewala News : ਸਿਆਣੇ ਕਹਿੰਦੇ ਨੇ ਔਖੇ ਵੇਲੇ ਕੰਮ ਆਉਣ ਵਾਲੇ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ। ਇਹ ਸ਼ਬਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਵੱਲੋਂ ਕਹੇ ਗਏ, ਜਦੋਂ ਉਨ੍ਹਾਂ ਸਿੱਧੂ ਨੂੰ ਜ਼ਖਮੀ ਹਾਲਤ ਵਿੱਚ 29 ਮਈ 2022 ਨੂੰ ਹਸਪਤਾਲ ਪਹੁੰਚਾਇਆ ਸੀ, ਉਸ ਨੌਜਵਾਨ ਦੇ ਘਰ ਦੀ ਛੱਤ ਪਾਉਣ ਸਮੇਂ ਪਹੁੰਚੇ ਸਨ।
ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਕੇ ਦੇ ਵਿੱਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਦੌਰਾਨ ਲੋਕ ਇਕੱਠੇ ਹੋ ਕੇ ਬੇਸ਼ੱਕ ਵੀਡੀਓ ਬਣਾ ਰਹੇ ਸਨ ਪਰ ਅਚਾਨਕ ਹੀ ਪਿੰਡ ਮੂਸਾ ਦਾ ਨੌਜਵਾਨ ਗੁਰਪਿਆਰ ਸਿੰਘ, ਜਦੋਂ ਉਸ ਥਾਂ ਤੇ ਪਹੁੰਚਿਆ ਤਾਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਪਹਿਚਾਣ ਕੇ ਸ਼ੋਰ ਮਚਾਇਆ ਤੇ ਉਸ ਨੂੰ ਗੱਡੀ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਸੀ, ਜਿਸ ਦਾ ਅਹਿਸਾਨ ਮੰਨਦੇ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਨੌਜਵਾਨ ਦਾ ਘਰ ਬਣਾਉਣ ਬਣਾਉਣ ਦੇ ਵਿੱਚ ਮਦਦ ਕੀਤੀ ਗਈ ਹੈ।
ਅੱਜ ਘਰ ਦੀ ਪਾਈ ਗਈ ਛੱਤ ਦੇ ਦੌਰਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਉਹ ਨੌਜਵਾਨ ਹੈ, ਜਿਸ ਨੇ ਮੇਰੇ ਪੁੱਤ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਣ ਦੇ ਵਿੱਚ ਭੂਮਿਕਾ ਨਿਭਾਈ ਸੀ। ਅੱਜ ਇਸ ਦੇ ਅਹਿਸਾਨ ਦਾ ਮੈਂ ਕਰਜ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਨੌਜਵਾਨ ਨੂੰ ਅੱਗੇ ਵੀ ਮੇਰੀ ਕੋਈ ਜਰੂਰਤ ਹੋਵੇਗੀ ਤਾਂ ਮੈਂ ਹਰ ਸਮੇਂ ਇਸ ਦੇ ਨਾਲ ਹੋਵਾਂਗਾ। ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਬਰਬਾਦ ਹੋਈਆਂ ਫਸਲਾਂ ਅਤੇ ਨੁਕਸਾਨੇ ਗਏ ਘਰਾਂ ਦੇ ਲਈ ਵੀ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੇ ਲਈ ਅਪੀਲ ਕੀਤੀ ਹੈ।
- PTC NEWS