Baluchistan Bomb Blast: ਬਲੋਚਿਸਤਾਨ ਵਿਚ ਧਮਾਕੇ ਦੌਰਾਨ 55 ਲੋਕਾਂ ਦੀ ਹੋਈ ਮੌਤ
Baluchistan Bomb Blast: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਇਕ ਬੰਬ ਧਮਾਕਾ ਹੋਇਆ। ਘੱਟੋ-ਘੱਟ 55 ਲੋਕ ਮਾਰੇ ਗਏ ਅਤੇ 150 ਹੋਰ ਜ਼ਖਮੀ ਹੋ ਗਏ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ ਨੂੰ ਮਨਾਉਣ ਲਈ ਇੱਕ ਰੈਲੀ ਲਈ ਇਕੱਠੇ ਹੋਏ ਸਨ। ਇਹ ਧਮਾਕਾ ਮਸਤੁੰਗ ਜ਼ਿਲ੍ਹੇ ਵਿੱਚ ਹੋਇਆ।
ਈਦ ਮਿਲਾਦੁਨ ਨਬੀ ਮਨਾਉਣ ਲਈ ਲੋਕ ਇਕੱਠੇ ਹੋ ਰਹੇ ਸਨ
ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਇਕ ਮਸਜਿਦ ਨੇੜੇ ਹੋਇਆ ਜਿੱਥੇ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ ਈਦ ਮਿਲਾਦੁਨ ਨਬੀ ਮਨਾਉਣ ਲਈ ਇਕੱਠੇ ਹੋਏ ਸਨ। ਮਸਤੁੰਗ ਦੇ ਅਸਿਸਟੈਂਟ ਕਮਿਸ਼ਨਰ ਅਤਾ ਉਲ ਮੁਨੀਮ ਮੁਤਾਬਕ ਧਮਾਕਾ ਬਹੁਤ ਜ਼ਿਆਦਾ ਤੀਬਰਤਾ ਦਾ ਸੀ। ਇਹ ਘਟਨਾ ਮਦੀਨਾ ਮਸਜਿਦ ਨੇੜੇ ਵਾਪਰੀ।
ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
ਸਟੇਸ਼ਨ ਹਾਊਸ ਅਫਸਰ (ਐਸਐਚਓ) ਜਾਵੇਦ ਲਹਿਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਮੈਡੀਕਲ ਸਹੂਲਤ ਲਈ ਭੇਜਿਆ ਜਾ ਰਿਹਾ ਹੈ, ਜਦੋਂ ਕਿ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
- PTC NEWS