Takht Sri Damdama Sahib : ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 'ਬਸੰਤ ਰਾਗ' ਦੀ ਸ਼ੁਰੂਆਤ
Takht Sri Damdama Sahib : ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਸੰਤ ਰਾਗ ਦੀ ਸ਼ੁਰੂਆਤ ਕੀਤੀ ਗਈ ਹੈ। ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਰਾਤ ਸਮੇਂ ਬਸੰਤ ਰਾਗ (Basant Raag) ਦੀ ਸ਼ੁਰੂਆਤ ਹੋਈ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੀ ਮੌਜੂਦ ਰਹੇ।
ਜਾਣਕਾਰੀ ਅਨੁਸਾਰ, ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਬਸੰਤ ਰਾਗ ਦੀ ਮਰਯਾਦਾ ਆਰੰਭ ਕੀਤੀ ਹੈ, ਜਿਸ ਤਹਿਤ ਅੱਜ ਮਾਘੀ ਦੇ ਇੱਕ ਦਿਨ ਪਹਿਲਾਂ ਰਾਤ ਸਮੇਂ ਖਾਲਸਾ ਪੰਥ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਹੋਣ ਉਪਰੰਤ ਬਸੰਤ ਰਾਗ ਦੀ ਆਰੰਭਤਾ ਕੀਤੀ ਗਈ ਹੈ।
ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਤਖਤ ਸਾਹਿਬ ਦੇ ਹਜੂਰੀ ਰਾਗੀ ਜਥੇ ਵੱਲੋਂ ਬਸੰਤ ਰਾਗ ਦੀ ਸ਼ੁਰੂਆਤ ਬਸੰਤ ਰਾਗ ਗਾ ਕੇ ਕੀਤੀ ਗਈ। ਤਖਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਅਤੇ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਮਾਘੀ ਤੋਂ ਇੱਕ ਦਿਨ ਪਹਿਲਾਂ ਬਸੰਤ ਰਾਗ ਮਰਿਆਦਾ ਅਨੁਸਾਰ ਆਰੰਭ ਹੁੰਦਾ ਹੈ ਤੇ ਹੋਲੇ ਮਹੱਲੇ ਤੱਕ ਬਸੰਤ ਰਾਗ ਗੁਰੂ ਕੇ ਕੀਰਤਨੀਆਂ ਵੱਲੋਂ ਪੜਿਆ ਜਾਂਦਾ ਹੈ। ਹੋਲੇ ਮਹੱਲੇ ਜਾ ਕੇ ਬਸੰਤ ਰਾਗ ਦੀ ਸਮਾਪਤੀ ਹੋਣੀ ਹੈ, ਗੁਰੂ ਕਿਰਪਾ ਕਰਨ, ਜਿਸ ਤਰ੍ਹਾਂ ਬਸੰਤ ਰਾਗ ਦੀ ਆਰੰਭਤਾ ਹੋਣੀ ਹੈ ਇਹ ਸੁਹਾਵਣਾ ਸਾਰਾ ਵਾਤਾਵਰਨ ਖਿੜਦਾ ਗੁਰੂ ਸਾਹਿਬ ਕਿਰਪਾ ਕਰਕੇ ਸਭਨਾਂ ਦੇ ਮਨਾਂ ਵਿੱਚ ਗੁਰਬਾਣੀ ਦਾ ਪ੍ਰਕਾਸ਼ ਕਰਕੇ ਨਾਮ ਬਾਣੀ ਦਾ ਪ੍ਰਕਾਸ਼ ਕਰਕੇ ਸਾਰਿਆਂ ਦੇ ਹਿਰਦਿਆਂ ਵਿੱਚ ਪ੍ਰਕਾਸ਼ ਕਰਨ ਆਪਣੇ ਦਰ ਘਰ ਦੀ ਸੀਸ ਬਖਸ਼ਿਸ਼ ਕਰਨ।
- PTC NEWS