Fri, Jan 27, 2023
Whatsapp

25 ਦਿਨਾਂ ਦੇ ਵੀਜ਼ੇ 'ਤੇ 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜੱਥਾ ਪੁੱਜਾ ਭਾਰਤ

ਅੱਜ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ, ਭਾਰਤ ਪੁੱਜਾ ਹੈ। ਇਸ ਜੱਥਾ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 9 ਫਰਵਰੀ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਪਰਤ ਜਾਵੇਗਾ।

Written by  Jasmeet Singh -- January 16th 2023 06:39 PM
25 ਦਿਨਾਂ ਦੇ ਵੀਜ਼ੇ 'ਤੇ 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜੱਥਾ ਪੁੱਜਾ ਭਾਰਤ

25 ਦਿਨਾਂ ਦੇ ਵੀਜ਼ੇ 'ਤੇ 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜੱਥਾ ਪੁੱਜਾ ਭਾਰਤ

ਅੰਮ੍ਰਿਤਸਰ, 16 ਜਨਵਰੀ (ਮਨਿੰਦਰ ਸਿੰਘ ਮੋਂਗਾ): ਅੱਜ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ, ਭਾਰਤ ਪੁੱਜਾ ਹੈ। ਇਸ ਜੱਥਾ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 9 ਫਰਵਰੀ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਪਰਤ ਜਾਵੇਗਾ। 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਇਹ ਜੱਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਭਾਰਤ ਵਿੱਚ ਦਰਸ਼ਣ ਕਰਨ ਲਈ ਆਈਆ ਹੈ। ਇਹ ਜੱਥਾ ਪੰਜਾਬ ਅਤੇ ਦਿੱਲੀ ਵਿੱਚ ਗੁਰੂਧਾਮਾਂ ਦੇ ਦਰਸ਼ਨ ਕਰੇਗਾ, ਜਿਸਦੀ ਅਗਵਾਈ ਪਾਕਿਸਤਾਨ ਦੇ ਸ਼ੇਖੂਪੁਰਾ, ਨਨਕਾਣਾ ਸਾਹਿਬ ਤੋਂ ਹਰਭਜਨ ਸਿੰਘ ਕਰ ਰਹੇ ਹਨ। 

ਇਹ ਜੱਥਾ ਪਿਹਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏਗਾ ਤੇ ਫ਼ਿਰ ਦਿੱਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜੱਥੇ ਵਿੱਚ ਸ਼ਾਮਿਲ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੀਜ਼ਾ ਪ੍ਰਣਾਲੀ ਸਰਲ ਕੀਤੀ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਸਾਨੀ ਨਾਲ ਆ ਜਾ ਸਕਣ। 


ਉਨ੍ਹਾਂ ਕਿਹਾ ਕਿ ਮਨ ਨੂੰ ਬਹੁਤ ਖੁਸ਼ੀ ਹੋਈ ਭਾਰਤ ਆ ਕੇ, ਇਥੋਂ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ, ਸਾਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਧਾਲੂ ਅਜਿਹੇ ਹਨ ਜੋ ਭਾਰਤ ਦੇ ਵਿੱਚ ਪਿਹਲੀ ਵਾਰ ਆਏ ਹਨ, ਜਿਨ੍ਹਾਂ 'ਚੋਂ ਕੁਝ ਸਟੂਡੈਂਟਸ ਵੀ ਹਨ। ਉਨ੍ਹਾਂ ਕਿਹਾ ਕਿ 200 ਦੇ ਕਰੀਬ ਪਾਵਨ ਸਰੂਪ ਜੋ ਅੱਜ ਆਉਣੇ ਸਨ ਉਹ ਕਿਸੇ ਕਾਰਨਾਂ ਦੇ ਚਲਦੇ ਕੁਝ ਸਮਾਂ ਬਾਅਦ ਆਉਣਗੇ। 

ਇਹ ਜੱਥਾ ਅੰਮ੍ਰਿਤਸਰ ਤੇ ਦਿੱਲੀ ਵਿਖੇ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਇਸ ਜੱਥੇ ਨੂੰ ਲੈਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਬੱਸ ਭੇਜੀ ਗਈ ਸੀ ਅਤੇ ਲੰਗਰ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ। 25 ਦਿਨ ਦੇ ਵੀਜ਼ੇ 'ਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਇਹ ਜੱਥਾ 9 ਫਰਵਰੀ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਹੀ ਪਾਕਿਸਤਾਨ ਪਰਤੇਗਾ।

- PTC NEWS

adv-img

Top News view more...

Latest News view more...