Advertisment

ਬਠਿੰਡਾ ਬੱਸ ਸਟੈਂਡ ਕਤਲ ਮਾਮਲੇ ਦਾ ਸੱਚ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ

author-image
Jasmeet Singh
New Update
ਬਠਿੰਡਾ ਬੱਸ ਸਟੈਂਡ ਕਤਲ ਮਾਮਲੇ ਦਾ ਸੱਚ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ
Advertisment

ਬਠਿੰਡਾ, 19 ਨਵੰਬਰ: ਬਠਿੰਡਾ ਦੇ ਆਈ.ਜੀ. ਐਸ.ਪੀ.ਐਸ ਪਰਮਾਰ ਨੇ ਇੱਕ ਪ੍ਰੈਸ ਵਾਰਤਾ ਕਰ ਦੱਸਿਆ ਕਿ ਬੀਤੇ ਦਿਨ ਵਾਪਰੇ ਬਠਿੰਡਾ ਬੱਸ ਸਟੈਂਡ ਕਤਲ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਤਿੰਨ ਵਿਚੋਂ ਮੁੱਖ ਮੁਲਜ਼ਮ ਤੇ ਹਮਲਾਵਰ ਸੁਖਪਾਲ ਸਿੰਘ ਕਤਲ ਕੀਤੀ ਗਈ ਕੁੜੀ ਕੁਲਵਿੰਦਰ ਕੌਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਜਿਸਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਇਸ ਮਾਮਲੇ 'ਚ ਮੁਲਜ਼ਮ ਸਣੇ ਹਥਿਆਰ ਦੀ ਬਰਾਮਦਗੀ ਹੋਈ ਹੈ, ਗੋਲੀ ਉਸੀ ਹਥਿਆਰ ਤੋਂ ਚਲਾਈ ਗਈ ਸੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। 

Advertisment

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ ਲਗਭਗ 38 ਸਾਲ ਸੀ ਤੇ ਮੁਲਜ਼ਮ ਸੁਖਪਾਲ ਸਿੰਘ ਕੁਲਵਿੰਦਰ ਕੌਰ ਨਾਲ ਇਸ ਰਿਸ਼ਤੇ 'ਚ ਹੋਰ ਬੱਜਿਆ ਨਹੀਂ ਰਹਿਣਾ ਚਾਹੁੰਦਾ ਸੀ ਤੇ ਉਸਨੂੰ ਛਡਣਾ ਚਾਉਂਦਾ ਸੀ। ਪਰ ਦੋਵਾਂ ਵਿਚ ਇਸ ਗੱਲ ਨੂੰ ਲੈਕੇ ਝਗੜਾ ਇਨ੍ਹਾਂ ਵੱਧ ਗਿਆ ਕਿ ਨਾਲ ਰਹਿਣ ਦੀਆਂ ਸਹੂੰ ਖਾਣ ਵਾਲੇ ਪ੍ਰੇਮੀ ਨੇ ਹੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਬੀਤੀ ਸ਼ਾਮ ਬੱਸ ਸਟੈਂਡ ਨੇੜੇ ਖਲੋਤੀ ਆਪਣੀ ਲਿਵ-ਇਨ ਪਾਟਨਰ ਕੁਲਵਿੰਦਰ ਕੌਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ। 

ਦਿਹਾੜੇ ਲੜਕੀ ਨੂੰ ਮਾਰੀ ਗੋਲੀ

ਬੀਤੇ ਦਿਨ ਬਠਿੰਡਾ ਦੇ ਬੱਸ ਸਟੈਂਡ ਨੇੜੇ ਅਣਪਛਾਤੇ ਲੜਕੇ ਵੱਲੋਂ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਸਪਤਾਲ ਲਿਜਾਂਦੇ ਸਮੇਂ ਲੜਕੀ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ 2 ਲੜਕੇ ਅਤੇ ਲੜਕੀ ਘਟਨਾ ਵਾਲੀ ਜਗ੍ਹਾ 'ਤੇ ਬੈਠੇ ਗੱਲਾਂ ਕਰ ਰਹੇ ਸਨ। ਜਦੋਂ ਅਚਾਨਕ ਇੱਕ ਮੋਟਰਸਾਈਕਲ 'ਤੇ ਸਵਾਰ ਹਮਲਾਵਰ ਆਇਆ ਅਤੇ ਲੜਕੀ 'ਤੇ ਗੋਲੀਆਂ ਚਲਾ ਭੱਜ ਗਿਆ, ਇਸ ਹਮਲੇ ਦੌਰਾਨ ਲੜਕੀ ਦੀ ਮੌਤ ਹੋ ਗਈ। ਕਾਬਲੇਗੌਰ ਹੈ ਕਿ ਹਮਲਾਵਰ ਵੱਲੋਂ ਮੂੰਹ ਬੰਨ੍ਹਿਆ ਹੋਇਆ ਸੀ ਜਿਸਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

- PTC NEWS
bathinda murder bathinda-police
Advertisment

Stay updated with the latest news headlines.

Follow us:
Advertisment