Bathinda News : ਜ਼ਿਲ੍ਹਾ ਪ੍ਰਧਾਨ ਜਗਸੀਰ ਕਲਿਆਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦੀ ਜਾਰੀ ਕੀਤੀ ਸੂਚੀ
Bathinda News : ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਸ਼੍ਰੋਮਣੀ ਅਕਾਲੀ ਦਲ ਨਵ ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਹਾਈਕਮਾਂਡ ਦੇ ਸਲਾਹ ਮਸ਼ਵਰੇ ਨਾਲ ਇਹ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਵੱਲੋਂ ਜਾਰੀ ਸੂਚੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ 19 ਮੀਤ ਪ੍ਰਧਾਨ, 17 ਸੀਨੀਅਰ ਮੀਤ ਪ੍ਰਧਾਨ,18 ਜਨਰਲ ਸਕੱਤਰ, 13 ਸਕੱਤਰ ਤੇ 13 ਹੀ ਪ੍ਰਚਾਰ ਸਕੱਤਰ ਨਿਯੁਕਤ ਕੀਤੇ ਹਨ।
ਸੀਨੀਅਰ ਮੀਤ ਪ੍ਰਧਾਨ
ਜਾਰੀ ਸੂਚੀ ਅਨੁਸਾਰ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਦਵਿੰਦਰ ਸਿੰਘ ਮਾਨ ਗੋਲਡੀ, ਜਗਵੀਰ ਸਿੰਘ ਟਾਈਗਰ, ਲਛਮਣ ਸਿੰਘ ਭਲੇਰੀਆ, ਜਸਵਿੰਦਰ ਸਿੰਘ ਜਗ੍ਹਾ ਰਾਮ ਤੀਰਥ, ਸੰਦੀਪ ਸਿੰਘ ਬਾਠ , ਰਜਿੰਦਰ ਸਿੰਘ ਬਾਲਿਆਂਵਾਲੀ, ਗੁਰਪ੍ਰੀਤ ਸਿੰਘ ਢਿੱਲੋ ਚੱਕ ਬਖਤੂ, ਸਾਧੂ ਸਿੰਘ ਕੋਟਲੀ ਖੁਰਦ, ਚਰਨਜੀਤ ਸਿੰਘ ਭਾਈ ਬਖਤੌਰ, ਸਵਰਨ ਸਿੰਘ ਅਕਲੀਆ, ਗੁਰਜੰਟ ਸਿੰਘ ਨੇਹੀਆਂਵਾਲਾ, ਜਗਦੀਸ਼ ਸਿੰਘ ਪੱਪੂ ਜਲਾਲ ਸਾਬਕਾ ਸਰਪੰਚ, ਸ਼ੁਕਰ ਸਿੰਘ ਭੋਡੀਪੁਰਾ ਸਾਬਕਾ ਸਰਪੰਚ, ਦਮਨ ਸਿੰਘ ਗੁੰਮਟੀ ਸਾਬਕਾ ਸਰਪੰਚ, ਕੁਲਵੰਤ ਸਿੰਘ ਨੰਬਰਦਾਰ ਦਿਓਣਾ, ਰੇਸ਼ਮ ਸਿੰਘ ਸੰਗਤ ਕਲਾਂ ਅਤੇ ਸੰਦੀਪ ਸਿੰਘ ਚੱਕ ਅਤਰ ਸਿੰਘ ਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰਾਂ ਵਿੱਚ ਤਰਸੇਮ ਸਿੰਘ ਮਾਣਵਾਲਾ, ਬਲਜਿੰਦਰ ਸਿੰਘ ਘੜੈਲਾ, ਹਰਜਿੰਦਰ ਸਿੰਘ ਕੱਪੀ ਮੌੜ ਕਲਾਂ, ਜਗਸੀਰ ਸਿੰਘ ਬੁਰਜ, ਜੱਜ ਸਿੰਘ ਪਿੱਥੋਂ, ਹਰਪ੍ਰੀਤ ਸਿੰਘ ਗਿੱਲ, ਰਮਨਦੀਪ ਸਿੰਘ ਸਿੱਧੂ ਭੁੱਚੋ ਖੁਰਦ, ਹਰਮੀਤ ਸਿੰਘ ਬਾਹੀਆ, ਲਖਬੀਰ ਸਿੰਘ ਹਾਕਮ ਸਿੰਘ ਵਾਲਾ ਸਾਬਕਾ ਸਰਪੰਚ, ਨਾਇਬ ਸਿੰਘ ਹਮੀਰਗੜ੍ਹ ਸਾਬਕਾ ਸਰਪੰਚ, ਸਰੂਪ ਸਿੰਘ ਢਿਪਾਲੀ, ਰਣਜੋਧ ਸਿੰਘ ਘੁੱਦਾ, ਬਲਜਿੰਦਰ ਸਿੰਘ ਜੱਸੀ ਬਾਗ ਵਾਲੀ, ਬਲਕਰਨ ਸਿੰਘ ਬੱਬੂ ਦਿਓਣ, ਕਰਮਵੀਰ ਸਿੰਘ ਭਾਗੂ, ਸੁੰਦਰਾ ਸਿੰਘ ਗੁਲਾਬਗੜ੍ਹ, ਦਲੀਪ ਸਿੰਘ ਨੀਟਾ ਭੁੱਚੋ ਕਲਾਂ ਅਤੇ ਜਸਬੀਰ ਸਿੰਘ ਭੋਲਾ ਗੋਬਿੰਦਪੁਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਮੀਤ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਜੱਗਾ ਕਲਿਆਣ ਵੱਲੋਂ ਜਾਰੀ ਸੂਚੀ ਅਨੁਸਾਰ ਮੀਤ ਪ੍ਰਧਾਨਾਂ ਵਿੱਚ ਗੁਰਤੇਜ ਸਿੰਘ ਨਸੀਬਪੁਰਾ, ਹਰਭਗਤ ਸਿੰਘ ਗਿਆਨਾ, ਬਲਵੰਤ ਸਿੰਘ ਨਥੇਹਾ, ਬਲਜੀਤ ਸਿੰਘ ਕੋਟੜਾ ਕੌੜਾ, ਗਿਆਨ ਸਿੰਘ ਭੂੰਦੜ, ਹਰਬੰਸ ਸਿੰਘ ਸੰਦੋਹਾ, ਬਾਬਾ ਗੁਰਬਚਨ ਸਿੰਘ ਮੌੜ ਕਲਾਂ, ਠਾਣਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਬਲਦੇਵ ਸਿੰਘ ਮਹਿਮਾ, ਅਜੈਬ ਸਿੰਘ ਬਦਿਆਲਾ, ਰਸ਼ਪਾਲ ਸਿੰਘ ਕੁਕੂ ਲਾਡੀ, ਠਾਕਰ ਸਿੰਘ ਨਰੂਆਣਾ, ਗਿਆਨ ਸਿੰਘ ਸਰਦਾਰਗੜ੍ਹ, ਬਲਕਰਨ ਸਿੰਘ ਕੋਟਗੁਰੂ, ਸੁਖਚੈਨ ਸਿੰਘ ਪਿੰਟੂ ਜਲਾਲ, ਪਰਮਜੀਤ ਸਿੰਘ ਘੰਡਾਬੰਨਾ, ਗਿਆਨ ਸਿੰਘ ਦੁੱਲੇਵਾਲਾ ਸਾਬਕਾ ਸਰਪੰਚ, ਚਰਨਜੀਤ ਸਿੰਘ ਥੰਮਨਗੜ੍ਹ ਅਤੇ ਬਲਜਿੰਦਰ ਸਿੰਘ ਸਿਰੀਏਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਸਕੱਤਰ
ਇਸ ਤਰ੍ਹਾਂ ਹੀ ਸਕੱਤਰਾਂ ਵਿੱਚ ਸੁਖਦਰਸ਼ਨ ਸਿੰਘ ਘੰਡਾਬੰਨਾ, ਜਗਦੀਸ਼ ਸਿੰਘ ਬੱਬੂ ਰਾਮੂਵਾਲਾ, ਡਾਕਟਰ ਸ਼ਿੰਗਾਰਾ ਸਿੰਘ ਆਲੀਕੇ, ਅਮਨਦੀਪ ਸਿੰਘ ਬੁਰਜ ਲੱਧਾ, ਸਿਮਰਜੀਤ ਸਿੰਘ ਲਾਲੇਆਣਾ, ਜਤਿੰਦਰ ਢਿੱਲੋ ਕੋਟਫੱਤਾ, ਅਮਰਜੀਤ ਸਿੰਘ ਮਿੰਟੂ ਕਾਲਝਰਾਣੀ, ਇਕਬਾਲ ਸਿੰਘ ਸਰਪੰਚ ਵਿਰਕ ਖੁਰਦ, ਕੌਰ ਸਿੰਘ ਸਰਪੰਚ ਚੁੱਘੇ ਕਲਾਂ, ਸ਼ਿਵਰਾਜ ਸਿੰਘ ਰਾਏਕੇ ਕਲਾਂ, ਰਾਮ ਸਿੰਘ ਗੌੜ ਭੁੱਚੋ ਕਲਾਂ, ਮੱਖਣ ਸਿੰਘ ਮੈਂਬਰ ਗੰਗਾ ਅਤੇ ਸੁਖਮੰਦਰ ਸਿੰਘ ਸੇਮਾ ਕਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਚਾਰ ਸਕੱਤਰ
ਇਸ ਤਰ੍ਹਾਂ ਹੀ ਲਖਬੀਰ ਸਿੰਘ ਬੱਤੀ ਪੱਤੀ, ਇਕਬਾਲ ਸਿੰਘ ਫੂਸ ਮੰਡੀ, ਜਗਸੀਰ ਸਿੰਘ ਪਥਰਾਲਾ, ਜਸਕਰਨ ਸਿੰਘ ਤਿਓਣਾ, ਨਿਰਮਲ ਸਿੰਘ ਜੈਸਿੰਘ ਵਾਲਾ, ਸੁਰਜੀਤ ਸਿੰਘ ਸਾਬਕਾ ਸਰਪੰਚ ਮਾੜੀ, ਗੁਰਜੰਟ ਸਿੰਘ ਪ੍ਰਧਾਨ ਸੇਮਾ ਕਲਾਂ, ਇੰਦਰਜੀਤ ਸਿੰਘ ਪੂਹਲਾ, ਪ੍ਰਗਟ ਸਿੰਘ ਜੋਗਾਨੰਦ, ਪਰਮਿੰਦਰ ਸਿੰਘ ਬੂਟਾ ਢਿਪਾਲੀ ,ਬਲਵਿੰਦਰ ਸਿੰਘ ਨਾਇਬ ਦਿਆਲਪੁਰਾ, ਸੁਖਪਾਲ ਸਿੰਘ ਪਾਲੀ ਬੁਰਜ ਗਿੱਲ ਅਤੇ ਗੁਰਿੰਦਰ ਸਿੰਘ ਪੱਪੀ ਬੁਰਜ ਥਰੋੜ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਗਸੀਰ ਸਿੰਘ ਜੱਗਾ ਕਲਿਆਣ ਨੇ ਨਵ ਨਿਯੁਕਤ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ।
- PTC NEWS