Tue, Jul 29, 2025
Whatsapp

Beef Found In Amritsar : ਅੰਮ੍ਰਿਤਸਰ 'ਚ ਫੈਕਟਰੀ 'ਚੋਂ ਮਿਲਿਆ ਗਊ ਮਾਸ; 165 ਡੱਬਿਆਂ 'ਚ ਸੀ ਬੰਦ, 5 ਮੁਲਜ਼ਮ ਕਾਬੂ

ਗਊ ਰਕਸ਼ਕਾਂ ਦਾ ਕਹਿਣਾ ਹੈ ਕਿ ਹੀ ਗਊ ਹੱਤਿਆ ’ਤੇ 302 ਵਾਂਗ ਭਾਰੀ ਦਫ਼ਾਵਾਂ ਲੱਗਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਗਊ ਰਕਸ਼ਕਾਂ ਨੂੰ ਸਰਕਾਰੀ ਅਤੇ ਇਨ੍ਹਾਂ ਲਈ ਵੱਖਰਾ ਰੱਖਿਆ ਦਲ ਬਣਾਇਆ ਜਾਵੇ।

Reported by:  PTC News Desk  Edited by:  Aarti -- July 12th 2025 05:47 PM
Beef Found In Amritsar : ਅੰਮ੍ਰਿਤਸਰ 'ਚ ਫੈਕਟਰੀ 'ਚੋਂ ਮਿਲਿਆ ਗਊ ਮਾਸ; 165 ਡੱਬਿਆਂ 'ਚ ਸੀ ਬੰਦ, 5 ਮੁਲਜ਼ਮ ਕਾਬੂ

Beef Found In Amritsar : ਅੰਮ੍ਰਿਤਸਰ 'ਚ ਫੈਕਟਰੀ 'ਚੋਂ ਮਿਲਿਆ ਗਊ ਮਾਸ; 165 ਡੱਬਿਆਂ 'ਚ ਸੀ ਬੰਦ, 5 ਮੁਲਜ਼ਮ ਕਾਬੂ

Beef Found In Amritsar :  ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਇੱਕ ਫੈਕਟਰੀ ਵਿੱਚ ਗਊ ਮਾਸ ਰੱਖੇ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਰੇਡ ਕਰਕੇ ਵੱਡੀ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ ਗਊ ਰਕਸ਼ਕ ਦਲ ਨੇ ਪੁਲਿਸ ਨੂੰ ਫ਼ੋਨ ਕਰਕੇ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਹ ਰਕਸ਼ਕ ਪਿਛਲੇ ਕਈ ਸਾਲਾਂ ਤੋਂ ਗਊਆਂ ਦੀ ਰਕਸ਼ਾ ਲਈ ਕੰਮ ਕਰ ਰਹੇ ਹਨ ਅਤੇ ਕਈ ਸਲਾਟਿੰਗ ਗੈਂਗਾਂ ਖ਼ਿਲਾਫ ਕੇਸ ਵੀ ਦਰਜ ਕਰਵਾ ਚੁੱਕੇ ਹਨ। ਰਕਸ਼ਕਾਂ ਨੇ ਇਲਜ਼ਾਮ ਲਾਇਆ ਕਿ ਗਊ ਹੱਤਿਆ ਵਰਗੇ ਭਾਰੀ ਜੁਰਮਾਂ ਉੱਤੇ ਸਰਕਾਰਾਂ ਦੀ ਚੁੱਪ ਹਿੰਦੂ ਧਰਮ ਤੇ ਸਨਾਤਨ ਸਸਕਾਰਾਂ ਨਾਲ ਖਿਲਵਾੜ ਹੈ। 

ਮਿਲੀ ਜਾਣਕਾਰੀ ਮੁਤਾਬਿਕ ਗਊ ਮਾਸ 165 ਡੱਬਿਆਂ 'ਚ ਬੰਦ ਮਿਲਿਆ ਅਤੇ ਮਾਮਲੇ ’ਚ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜਦਕਿ ਕੁਝ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। 

ਗਊ ਰਕਸ਼ਕਾਂ ਦਾ ਕਹਿਣਾ ਹੈ ਕਿ ਹੀ ਗਊ ਹੱਤਿਆ ’ਤੇ 302 ਵਾਂਗ ਭਾਰੀ ਦਫ਼ਾਵਾਂ ਲੱਗਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਗਊ ਰਕਸ਼ਕਾਂ ਨੂੰ ਸਰਕਾਰੀ ਅਤੇ ਇਨ੍ਹਾਂ ਲਈ ਵੱਖਰਾ ਰੱਖਿਆ ਦਲ ਬਣਾਇਆ ਜਾਵੇ। 

ਦੂਜੇ ਪਾਸੇ ਚਾਟੀਵਿੰਡ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਰਨਿੰਗ ਚੈੱਕ ਦੌਰਾਨ ਇਲਾਕੇ ਦੀ ਇੱਕ ਫੈਕਟਰੀ 'ਚ ਗਊ ਮਾਸ ਰੱਖਣ ਦੀ ਜਾਣਕਾਰੀ ਮਿਲੀ ਸੀ। ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ। ਜਦੋਂ ਤਾਲਾ ਤੋੜ ਕੇ ਅੰਦਰ ਜਾਂਚ ਕੀਤੀ ਗਈ, ਤਾਂ ਇਕ ਵੱਡੇ ਰੈਫ੍ਰੀਜਰੇਟਰ 'ਚੋਂ 165 ਡੱਬੇ ਗਊ ਮਾਸ ਦੇ ਮਿਲੇ। 

ਇਸ ਦੌਰਾਨ ਮੌਕੇ ਤੋਂ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ, ਜਦਕਿ ਕੁਝ ਲੋਕ ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ। ਪੁਲਿਸ ਵੱਲੋਂ ਰਿਕਵਰ ਕੀਤੇ ਸਮਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿਰ ’ਤੇ ਦਸਤਾਰ ਸਜਾ ਕੇ CM ਯੋਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਮੌਕੇ ਸੰਦੇਸ਼ ਯਾਤਰਾ ’ਚ ਹੋਏ ਸ਼ਾਮਲ, ਦੇਖੋ ਤਸਵੀਰਾਂ

- PTC NEWS

Top News view more...

Latest News view more...

PTC NETWORK
PTC NETWORK      
Notification Hub
Icon