Sun, Jul 21, 2024
Whatsapp

Blackberries During Pregnancy : ਗਰਭਵਤੀ ਔਰਤਾਂ ਨੂੰ ਬਲੈਕਬੇਰੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ? ਜਾਣੋ ਇੱਥੇ

Blackberries During Pregnancy : ਗਰਭ ਅਵਸਥਾ ਦੌਰਾਨ ਬਲੈਕਬੇਰੀ ਖਾਣ ਨਾਲ ਔਰਤਾਂ ਦਾ ਦਿਲ ਸਿਹਤਮੰਦ ਰਹਿੰਦਾ ਹੈ, ਕਿਉਂਕਿ ਬਲੈਕਬੇਰੀ ਖਾਣ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਬਲੈਕਬੇਰੀ ਦਿਲ ਦੀਆਂ ਨਾੜੀਆਂ ਨੂੰ ਸੁਰੱਖਿਅਤ ਰੱਖਦੀ ਹੈ।

Reported by:  PTC News Desk  Edited by:  KRISHAN KUMAR SHARMA -- June 16th 2024 05:46 PM
Blackberries During Pregnancy : ਗਰਭਵਤੀ ਔਰਤਾਂ ਨੂੰ ਬਲੈਕਬੇਰੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ? ਜਾਣੋ ਇੱਥੇ

Blackberries During Pregnancy : ਗਰਭਵਤੀ ਔਰਤਾਂ ਨੂੰ ਬਲੈਕਬੇਰੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ? ਜਾਣੋ ਇੱਥੇ

Benefits Of Eating Blackberries During Pregnancy : ਜਿਵੇਂ ਤੁਸੀਂ ਜਾਣਦੇ ਹੋ ਕਿ ਮਾਂ ਬਣਨਾ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ ਹੁੰਦਾ ਹੈ ਪਰ ਮਾਂ ਬਣਨ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ ਅਤੇ ਖਾਣ-ਪੀਣ 'ਤੇ ਵੀ ਖਾਸ ਧਿਆਨ ਦੇਣਾ ਪੈਂਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਅਜਿਹੀ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜੋ ਮਾਂ ਅਤੇ ਬੱਚੇ ਦੋਵਾਂ ਲਈ ਹਾਨੀਕਾਰਕ ਹੋਣ।ਮਾਹਿਰਾਂ ਮੁਤਾਬਕ ਗਰਭਵਤੀ ਔਰਤ ਦੀ ਖੁਰਾਕ ਅਜਿਹੀ ਹੋਣੀ ਚਾਹੀਦੀ ਹੈ ਕਿ ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਢੁਕਵਾਂ ਪੋਸ਼ਣ ਮਿਲ ਸਕੇ। ਅਜਿਹੇ 'ਚ ਬਲੈਕਬੇਰੀ (Blackberries) ਨੂੰ ਇੱਕ ਸ਼ਾਨਦਾਰ ਗਰਭ ਅਵਸਥਾ ਦੀ ਖੁਰਾਕ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਪਰ ਬਲੈਕਬੇਰੀ ਨੂੰ ਸਿਹਤ ਲਈ ਜ਼ਰੂਰੀ ਅਤੇ ਗਰਭ 'ਚ ਬੱਚੇ ਦੇ ਵਿਕਾਸ ਲਈ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਂਦਾ ਹੈ।

ਮਾਹਿਰਾਂ ਮੁਤਾਬਕ ਗਰਮੀਆਂ ਦੇ ਫਲ ਬਲੈਕਬੇਰੀ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਐਨਜ਼ਾਈਮ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਅਤੇ ਖਣਿਜ ਵਰਗੇ ਤੱਤ ਪਾਏ ਜਾਣਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ ਅਤੇ ਗਰਭਵਤੀ ਔਰਤਾਂ 'ਚ ਹੱਡੀਆਂ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।


ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਲੈਕਬੇਰੀ ਇੱਕ ਪੋਸ਼ਟਿਕ ਤੱਤਾਂ ਨਾਲ ਭਰਪੂਰ ਫਲ ਹੈ ਅਤੇ ਇਹ ਫਲ ਰਸਦਾਰ ਤੇ ਬਹੁਤ ਪੌਸ਼ਟਿਕ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਦੇ ਨਾਲ-ਨਾਲ ਕੈਲਸ਼ੀਅਮ, ਫਾਸਫੋਰਸ ਅਤੇ ਫਲੇਵੋਨੋਇਡਸ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ​​ਰੱਖਣ ਲਈ ਜ਼ਰੂਰੀ ਹੁੰਦੇ ਹਨ। ਇਸਤੋਂ ਇਲਾਵਾ ਬਲੈਕਬੇਰੀ 'ਚ ਭਰਪੂਰ ਮਾਤਰਾ 'ਚ ਫੋਲਿਕ ਐਸਿਡ, ਫੈਟ, ਰਾਈਬੋਫਲੇਵਿਨ, ਪ੍ਰੋਟੀਨ ਅਤੇ ਸੋਡੀਅਮ ਪਾਇਆ ਜਾਂਦਾ ਹੈ, ਜੋ ਕਿ ਗਰਭਵਤੀ ਔਰਤ ਨੂੰ ਸਾਰੇ ਪੋਸ਼ਕ ਤੱਤ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ, ਇਸ ਲਈ ਗਰਭਵਤੀ ਔਰਤਾਂ ਲਈ ਬਲੈਕਬੇਰੀ ਦਾ ਸੇਵਨ ਕਰਨਾ ਜ਼ਰੂਰੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗਰਭ ਅਵਸਥਾ ਦੌਰਾਨ ਬਲੈਕਬੇਰੀ (Benefits Of Eating Blackberries During Pregnancy) ਖਾਣ ਨਾਲ ਔਰਤਾਂ ਦਾ ਦਿਲ ਸਿਹਤਮੰਦ ਰਹਿੰਦਾ ਹੈ, ਕਿਉਂਕਿ ਬਲੈਕਬੇਰੀ ਖਾਣ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਬਲੈਕਬੇਰੀ ਦਿਲ ਦੀਆਂ ਨਾੜੀਆਂ ਨੂੰ ਸੁਰੱਖਿਅਤ ਰੱਖਦੀ ਹੈ। ਇਸ ਨਾਲ ਗਰਭਵਤੀ ਔਰਤਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ, ਜੋ ਸਰੀਰ 'ਚੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਅਨੀਮੀਆ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਗਰਭ ਅਵਸਥਾ ਦੌਰਾਨ ਬਲੈਕਬੇਰੀ ਖਾਣ ਦੇ ਫਾਇਦੇ : ਜੇਕਰ ਕੋਈ ਔਰਤ ਗਰਭ ਅਵਸਥਾ ਦੌਰਾਨ ਰੋਜ਼ਾਨਾ ਇਕ ਕੌਲੀ ਬਲੈਕਬੇਰੀ ਦਾ ਸੇਵਨ ਕਰੇ ਤਾਂ ਉਸ ਨੂੰ ਕਾਫੀ ਕੈਲਸ਼ੀਅਮ ਮਿਲੇਗਾ। ਨਾਲ ਹੀ ਇਸ ਦਾ ਸੇਵਨ ਕਰਨਾ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਮਾਹਿਰਾਂ ਮੁਤਾਬਕ ਗਰਭ ਅਵਸਥਾ ਦੌਰਾਨ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਅਕਸਰ ਹੁੰਦੀ ਹੈ। ਅਜਿਹੇ 'ਚ ਬਲੈਕਬੇਰੀ ਦਾ ਸੇਵਨ ਫਾਇਦੇਮੰਦ ਹੋਵੇਗਾ। ਦੂਜੇ ਪਾਸੇ ਗਰਭ ਅਵਸਥਾ ਦੌਰਾਨ ਮਾਂ ਨੂੰ ਅਕਸਰ ਕਬਜ਼ ਅਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲੈਕਬੇਰੀ ਦੇ ਸੇਵਨ ਨਾਲ ਨਾ ਸਿਰਫ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਸਗੋਂ ਇਹ ਮੈਟਾਬੋਲਿਜ਼ਮ ਨੂੰ ਵੀ ਹੁਲਾਰਾ ਦੇਵੇਗਾ ਅਤੇ ਇਸ 'ਚ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ, ਜੋ ਗਰਭ 'ਚ ਪਲ ਰਹੇ ਬੱਚੇ ਦੀਆਂ ਅੱਖਾਂ ਲਈ ਵੀ ਚੰਗਾ ਹੁੰਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK