Wed, Jul 24, 2024
Whatsapp

Benefits Of Yoga : ਯੋਗਾ ਕਰਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣੋ

ਯੋਗਾ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਜਿੱਥੇ ਸਿਰਫ਼ ਜਿੰਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਯੋਗਾ ਸਾਡੇ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਸਿਹਤਮੰਦ ਬਣਾਉਂਦਾ ਹੈ। ਪੜ੍ਹੋ ਯੋਗਾ ਦੇ ਕੁਝ ਫਾਇਦੇ...

Reported by:  PTC News Desk  Edited by:  Dhalwinder Sandhu -- June 20th 2024 03:37 PM
Benefits Of Yoga : ਯੋਗਾ ਕਰਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣੋ

Benefits Of Yoga : ਯੋਗਾ ਕਰਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣੋ

Benefits Of Yoga And Meditation: ਜੇਕਰ ਮਾਹਿਰਾਂ ਦੀ ਗੱਲ ਮੰਨੀਏ ਤਾਂ ਯੋਗਾ ਸਿਰਫ ਸਰੀਰਕ ਕਸਰਤ ਨਹੀਂ ਬਲਕਿ ਇੱਕ ਅਜਿਹਾ ਅਭਿਆਸ ਹੈ ਜੋ ਸਾਡੇ ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਦੱਸ ਦਈਏ ਕਿ ਕਈ ਯੋਗ ਗੁਰੂਆਂ ਨੇ ਵੀ ਯੋਗ ਨੂੰ ਮਨੁੱਖ ਦੇ ਮਨ 'ਚ ਉੱਠਣ ਵਾਲੀਆਂ ਨਕਾਰਾਤਮਕ ਸੋਚਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦਾ ਸਾਧਨ ਦੱਸਿਆ ਹੈ। 

ਸਮੁੱਚੇ ਤੌਰ 'ਤੇ ਸਿਹਤਮੰਦ ਜੀਵਨ 


ਦੱਸ ਦਈਏ ਕਿ ਯੋਗਾ ਸਾਨੂੰ ਬੈਠਣ ਅਤੇ ਧਿਆਨ ਦੇ ਸੁਮੇਲ ਦੀ ਵਿਧੀ ਸਿਖਾਉਂਦਾ ਹੈ। ਕਿਉਂਕਿ ਮਾਹਿਰਾਂ ਮੁਤਾਬਕ ਜੋ ਨਿਯਮਿਤ ਤੌਰ 'ਤੇ ਅਭਿਆਸ ਕਰਦਾ ਹੈ, ਉਸ ਨੂੰ ਅਣਗਿਣਤ ਲਾਭ ਪ੍ਰਾਪਤ ਹੁੰਦੇ ਹਨ। ਜਿਵੇਂ ਕਿ ਮਾਨਸਿਕ ਬਲ, ਸਰੀਰਕ ਤਾਕਤ, ਬਿਮਾਰੀਆਂ ਤੋਂ ਬਚਾਉਣਾ ਆਦਿ।

ਭਾਰ ਘਟਾਉਣ 'ਚ ਮਦਦਗਾਰ  

ਅੱਜਕੱਲ੍ਹ ਦੀ ਰੁਝੇਵੇਂ ਭਰੀ ਜ਼ਿੰਦਗੀ ਕਾਰਨ ਲੋਕਾਂ 'ਚ ਕਈ ਬਦਲਾਅ ਆਉਂਦੇ ਹਨ। ਜਿਸ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ ਅਤੇ ਅਜਿਹੇ 'ਚ ਹਰ ਦੂਜੇ ਵਿਅਕਤੀ ਦੀ ਵੱਡੀ ਸਮੱਸਿਆ ਭਾਰ ਵਧਣਾ ਹੈ। ਦੱਸ ਦਈਏ ਕਈ ਇਸ ਸਮੱਸਿਆ ਦਾ ਹੱਲ ਤਾਂ ਹੀ ਸੰਭਵ ਹੈ ਜਦੋਂ ਤੁਸੀਂ ਆਪਣੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਨੂੰ ਛੱਡ ਕੇ ਆਪਣੇ ਆਪ ਨੂੰ ਕੁਝ ਸਮਾਂ ਦਿਓ ਅਤੇ ਯੋਗਾ ਕਰੋ। ਕਿਉਂਕਿ ਅਜਿਹਾ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਚਿੰਤਾ ਤੋਂ ਆਜ਼ਾਦੀ 

ਮਾਹਿਰਾਂ ਮੁਤਾਬਕ ਦਿਨ ਭਰ 'ਚ ਕੁਝ ਮਿੰਟਾਂ ਦਾ ਯੋਗਾ ਦਿਨ ਭਰ ਦੀਆਂ ਚਿੰਤਾਵਾਂ ਤੋਂ ਰਾਹਤ ਦਿਵਾਉਂਦਾ ਹੈ। ਯੋਗ ਤਣਾਅ ਨੂੰ ਦੂਰ ਕਰਨ ਦੇ ਪ੍ਰਭਾਵਸ਼ਾਲੀ ਤਰੀਕਾ ਹੈ। ਯੋਗਾ ਸਰੀਰ ਨੂੰ ਤਣਾਅ ਅਤੇ ਨੁਕਸਾਨਦੇਹ ਪਦਾਰਥਾਂ ਤੋਂ ਮੁਕਤ ਕਰਵਾਉਂਦਾ ਹੈ।

ਇਮਿਊਨਿਟੀ ਨੂੰ ਸੁਧਾਰਨ 'ਚ ਮਦਦਗਾਰ 

ਅਸੀਂ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਨਾਲ ਬਣੇ ਹਾਂ। ਸਰੀਰ 'ਚ ਕੋਈ ਵੀ ਅਨਿਯਮਿਤਤਾ ਮਨ ਨੂੰ ਪ੍ਰਭਾਵਿਤ ਕਰਦੀ ਹੈ। ਮਨ 'ਚ ਨਿਰਾਸ਼ਾ ਅਤੇ ਥਕਾਵਟ ਸਰੀਰ 'ਚ ਬਿਮਾਰੀਆਂ ਦਾ ਕਾਰਨ ਬਣਦੇ ਹਨ। ਮਾਹਿਰਾਂ ਮੁਤਾਬਕ ਯੋਗ ਆਸਨ ਵਿਅਕਤੀ ਨੂੰ ਆਮ ਸਥਿਤੀ 'ਚ ਰੱਖਦੇ ਹਨ ਅਤੇ ਮਾਸਪੇਸ਼ੀਆਂ ਨੂੰ ਤਾਕਤ ਦਿੰਦੇ ਹਨ। ਤਣਾਅ ਮੁਕਤ ਹੋਣ ਨਾਲ ਵਿਅਕਤੀ ਦੀ ਇਮਿਊਨਿਟੀ ਵਧਦੀ ਹੈ।

ਊਰਜਾ 'ਚ ਵਾਧਾ 

ਕੀ ਤੁਸੀਂ ਦਿਨ ਦੇ ਅੰਤ 'ਚ ਪੂਰੀ ਤਰ੍ਹਾਂ ਥੱਕੇ ਹੋਏ ਮਹਿਸੂਸ ਕਰਦੇ ਹੋ? ਅਜਿਹੇ 'ਚ ਹਰ ਰੋਜ਼ ਕੁਝ ਮਿੰਟਾਂ ਦਾ ਯੋਗਾ ਤੁਹਾਨੂੰ ਦਿਨ ਭਰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖਦਾ ਹੈ। ਦੱਸ ਦਈਏ ਕਿ 10 ਮਿੰਟ ਦਾ ਧਿਆਨ ਤੁਹਾਨੂੰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖਦਾ ਹੈ ਭਾਵੇਂ ਦਿਨ ਕਿੰਨਾ ਵੀ ਵਿਅਸਤ ਕਿਉਂ ਨਾ ਹੋਵੇ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Tea Prices: ਚਾਹ ਦੀ ਇੱਕ ਚੁਸਕੀ ਵੀ ਹੋਵੇਗੀ ਮਹਿੰਗੀ ? ਇਸ ਸਾਲ ਕੀ ਹੋਇਆ ਕਿ ਕੀਮਤਾਂ ਵਧਣ ਦੀ ਸੰਭਾਵਨਾ ਹੈ?

- PTC NEWS

Top News view more...

Latest News view more...

PTC NETWORK