Payel Mukherjee Attack : ਅਦਾਕਾਰਾ ਪਾਇਲ ਮੁਖਰਜੀ 'ਤੇ ਹਮਲਾ, ਤੋੜੇ ਕਾਰ ਦੇ ਸ਼ੀਸ਼ੇ, ਅਦਾਕਾਰਾ ਨੇ Live ਹੋ ਕੇ ਮੰਗੀ ਮਦਦ
Bengali Actress Payel Mukherjee Attack : ਹਾਲ ਹੀ ਵਿੱਚ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ ਨਾਲ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਅਦਾਕਾਰਾ ਦੇਰ ਰਾਤ ਕਾਰ ਰਾਹੀਂ ਘਰ ਪਰਤ ਰਹੀ ਸੀ ਜਦੋਂ ਸੜਕ ਦੇ ਵਿਚਕਾਰ ਇੱਕ ਬਾਈਕ ਸਵਾਰ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਅਦਾਕਾਰਾ ਨੇ ਤੁਰੰਤ ਫੇਸਬੁੱਕ 'ਤੇ ਲਾਈਵ ਹੋ ਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮਦਦ ਮੰਗੀ।
ਘਟਨਾ ਸ਼ੁੱਕਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਸਾਊਥ ਅਦਾਕਾਰਾ ਪਾਇਲ ਆਪਣੀ ਕਾਰ 'ਚ ਕੋਲਕਾਤਾ 'ਚ ਲੇਕ ਐਵੇਨਿਊ ਕੋਲੋਂ ਲੰਘ ਰਹੀ ਸੀ, ਜਦੋਂ ਇਕ ਬਾਈਕ ਸਵਾਰ ਨੇ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਅਦਾਕਾਰਾ ਨੇ ਕਾਰ ਨਾ ਰੋਕੀ ਤਾਂ ਹਮਲਾਵਰਾਂ ਨੇ ਮੁੱਕਾ ਮਾਰ ਕੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਜੋਧਪੁਰ ਪਾਰਕ ਨੇੜੇ ਕਾਰ ਨੂੰ ਜ਼ਬਰਦਸਤੀ ਰੋਕ ਲਿਆ। ਉਸ ਨੇ ਅਦਾਕਾਰਾ ਨੂੰ ਸੜਕ 'ਤੇ ਧਮਕਾਇਆ ਅਤੇ ਗਾਲ੍ਹਾਂ ਕੱਢੀਆਂ।
ਫੇਸਬੁੱਕ 'ਤੇ ਲਾਈਵ ਹੋ ਕੇ ਮਦਦ ਮੰਗੀ
ਘਟਨਾ ਤੋਂ ਬਾਅਦ ਪਾਇਲ ਮੁਖਰਜੀ ਫੇਸਬੁੱਕ ਲਾਈਵ 'ਤੇ ਗਈ। ਫੇਸਬੁੱਕ ਲਾਈਵ 'ਚ ਆਪਣੀ ਕਾਰ ਦੇ ਟੁੱਟੇ ਸ਼ੀਸ਼ੇ ਦਿਖਾਉਂਦੇ ਹੋਏ ਅਦਾਕਾਰਾ ਰੋ ਪਈ। ਉਨ੍ਹਾਂ ਲਾਈਵ ਆ ਕੇ ਪੁੱਛਿਆ ਕਿ ਕੋਲਕਾਤਾ ਦੀਆਂ ਸੜਕਾਂ 'ਤੇ ਔਰਤਾਂ ਦੀ ਸੁਰੱਖਿਆ ਕਿੱਥੇ ਹੈ।
ਅਦਾਕਾਰਾ ਨੇ ਦੱਸਿਆ ਕਿ ਬਾਈਕ ਸਵਾਰ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੂੰ ਆਪਣੀ ਕਾਰ ਦਾ ਸ਼ੀਸ਼ਾ ਖੋਲ੍ਹਣ ਲਈ ਕਹਿ ਰਿਹਾ ਸੀ, ਪਰ ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਨੇ ਆਪਣੇ ਹੱਥ ਨਾਲ ਸ਼ੀਸ਼ਾ ਤੋੜ ਦਿੱਤਾ, ਜਿਸ ਕਾਰਨ ਅਦਾਕਾਰਾ ਦੇ ਸਰੀਰ 'ਤੇ ਕਈ ਸੱਟਾਂ ਲੱਗੀਆਂ। ਅਦਾਕਾਰਾ ਦੇ ਫੇਸਬੁੱਕ 'ਤੇ ਲਾਈਵ ਹੋਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਕੋਲਕਾਤਾ ਪੁਲਿਸ ਨੂੰ ਟੈਗ ਕੀਤਾ ਅਤੇ ਮਦਦ ਲਈ ਬੇਨਤੀ ਕੀਤੀ। ਤੁਰੰਤ ਕਾਰਵਾਈ ਕਰਦੇ ਹੋਏ ਕੋਲਕਾਤਾ ਪੁਲਿਸ ਮੌਕੇ 'ਤੇ ਪਹੁੰਚ ਗਈ। ਜੋਧਪੁਰ ਪਾਰਕ ਇਲਾਕੇ 'ਚ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਬਾਈਕ ਸਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਨੇ ਅਦਾਕਾਰਾ 'ਤੇ ਲਾਇਆ ਇਲਜ਼ਾਮ
ਕੋਲਕਾਤਾ ਪੁਲਿਸ ਨੇ ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤਾਂ ਤਾਂ ਉਸ ਨੇ ਇਸ ਤੋਂ ਉਲਟ ਕਹਾਣੀ ਸੁਣਾਈ। ਮੁਲਜ਼ਮ ਦੇ ਅਦਾਕਾਰਾ ਨੇ ਲੇਕ ਐਵੇਨਿਊ ਰੋਡ ਤੋਂ ਲੰਘਦੇ ਸਮੇਂ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਜਦੋਂ ਉਸ ਨੇ ਅਦਾਕਾਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਰ ਨਹੀਂ ਰੋਕੀ। ਉਹ ਕਾਰ ਨੂੰ ਰੋਕਣ ਲਈ ਸ਼ੀਸ਼ੇ ਨੂੰ ਮਾਰ ਰਿਹਾ ਸੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ।
ਇਹ ਵੀ ਪੜ੍ਹੋ : Robbed Gunpoint : ਲੁਧਿਆਣਾ 'ਚ ਹਥਿਆਰ ਦਿਖਾ ਨੌਜਵਾਨ ਲੁੱਟਿਆ, ਖੋਹਿਆ ਮੋਬਾਈਲ ਤੇ ਪਰਸ
- PTC NEWS