Bengaluru News : ਮਾਂ ਦਿੰਦੀ ਸੀ ਸਰੀਰਕ ਸਬੰਧ ਬਣਾਉਣ ਦੀ ਟ੍ਰੇਨਿੰਗ, ਨੌਵੀਂ ਜਮਾਤ ਦੀ ਵਿਦਿਆਰਥਣ ਦਾ ਆਰੋਪ ,ਜਾਂਚ 'ਚ ਜੁਟੀ ਪੁਲਿਸ
Bengaluru News : ਬੰਗਲੁਰੂ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਆਪਣੀ ਹੀ ਮਾਂ 'ਤੇ ਸਨਸਨੀਖੇਜ਼ ਆਰੋਪ ਲਗਾਏ ਹਨ। ਵਿਦਿਆਰਥਣ ਦਾ ਦਾਅਵਾ ਹੈ ਕਿ ਉਸਦੀ ਮਾਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੀ ਹੈ। ਵਿਦਿਆਰਥਣ ਦਾ ਆਰੋਪ ਹੈ ਕਿ ਉਸਦੀ ਮਾਂ ਉਸਨੂੰ ਸੈਕਸ ਟ੍ਰੇਨਿੰਗ ਦਿੰਦੀ ਹੈ। ਵਿਦਿਆਰਥਣ ਦੇ ਅਨੁਸਾਰ ਮਾਂ ਦਾ ਕਹਿਣਾ ਹੈ ਕਿ ਇਹ ਟ੍ਰੇਨਿੰਗ ਵਿਆਹ ਤੋਂ ਬਾਅਦ ਪਤੀ ਨਾਲ ਸਰੀਰਕ ਸਬੰਧ ਬਣਾਉਣ ਵਿੱਚ ਕੰਮ ਆਵੇਗੀ। ਹਾਲਾਂਕਿ, ਔਰਤ ਨੇ ਉਸਦੀ ਧੀ ਦੇ ਇਨ੍ਹਾਂ ਆਰੋਪਾਂ ਤੋਂ ਇਨਕਾਰ ਕੀਤਾ ਹੈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਉੱਤਰੀ ਬੰਗਲੁਰੂ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ। ਉਹ ਆਪਣੀ 45 ਸਾਲਾ ਮਾਂ ਅਤੇ ਵੱਡੀ ਭੈਣ ਨਾਲ ਰਹਿੰਦੀ ਹੈ। ਮਾਂ ਨਾਲ ਮਤਭੇਦਾਂ ਕਾਰਨ ਵਿਦਿਆਰਥਣ ਦਾ ਪਿਤਾ ਪਰਿਵਾਰ ਤੋਂ ਵੱਖ ਰਹਿੰਦਾ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਇਹ ਪਿਛਲੇ ਇੱਕ ਸਾਲ ਤੋਂ ਉਸ ਨਾਲ ਚੱਲ ਰਿਹਾ ਹੈ। ਇੱਕ ਅਖ਼ਬਾਰ ਅਨੁਸਾਰ ਪੁਲਿਸ ਨੇ ਅਜੇ ਤੱਕ ਘਟਨਾ ਬਾਰੇ ਪੀੜਤ ਵਿਦਿਆਰਥਣ ਦਾ ਬਿਆਨ ਦਰਜ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਵਿਦਿਆਰਥਣ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ। ਉਸਨੇ ਆਰੋਪਾਂ ਤੋਂ ਇਨਕਾਰ ਕੀਤਾ ਹੈ। ਔਰਤ ਦਾ ਦਾਅਵਾ ਹੈ ਕਿ ਉਸਨੇ ਪਹਿਲਾਂ ਵੀ ਆਪਣੀ ਧੀ ਨੂੰ ਝਿੜਕਿਆ ਅਤੇ ਕੁੱਟਿਆ ਹੈ ਪਰ ਉਸਨੇ ਕਦੇ ਵੀ ਆਪਣੀ ਧੀ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ।
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇੱਕ ਮਹਿਲਾ ਕੌਂਸਲਰ ਇਸ ਸਕੂਲ ਵਿੱਚ ਪਹੁੰਚੀ ਸੀ। ਇਹ ਮਹਿਲਾ ਅਕਸਰ ਇਸ ਸਕੂਲ ਆਉਂਦੀ ਰਹਿੰਦੀ ਹੈ। ਕੌਂਸਲਰ ਨੇ ਕਿਹਾ ਕਿ ਵਿਦਿਆਰਥਣ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੌਂਸਲਿੰਗ ਦੌਰਾਨ ਉਸਨੂੰ ਇਸ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਮਹਿਲਾ ਕੌਂਸਲਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ। ਇਸ ਤੋਂ ਬਾਅਦ ਸਾਦੇ ਕੱਪੜਿਆਂ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਪੀੜਤਾ ਦੇ ਘਰ ਗਈ ਅਤੇ ਉਸ ਨਾਲ ਗੱਲ ਕੀਤੀ। ਪੁਲਿਸ ਨੇ ਲੜਕੀ ਦੀ ਵੱਡੀ ਭੈਣ ਤੋਂ ਵੀ ਪੁੱਛਗਿੱਛ ਕੀਤੀ। ਹਾਲਾਂਕਿ, ਉਸਨੇ ਕੁਝ ਨਹੀਂ ਦੱਸਿਆ।
- PTC NEWS