Ludhiana By Election : ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਡਿਪਟੀ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ,ਜਾਲੀ ਵੋਟਾਂ ਬਣਾਉਣ ਦਾ ਲਗਾਇਆ ਆਰੋਪ
Ludhiana By Election : ਲੁਧਿਆਣਾ ਦੇ ਵੈਸਟ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਬਕਾ ਮੰਤਰੀ ਅਤੇ ਵੈਸਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲਗਾਤਾਰ ਸਰਕਾਰ ਖਿਲਾਫ਼ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਖਿਲਾਫ਼ ਚੋਣ ਕਮਿਸ਼ਨ ਨੂੰ ਅਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ 2 ਵਾਰ ਸ਼ਿਕਾਇਤ ਕਰ ਚੁੱਕੀ ਹੈ।
ਮਮਤਾ ਆਸ਼ੂ ਅਤੇ ਭਾਰਤ ਭੂਸ਼ਣ ਆਸ਼ੂ ਨੇ ਬੀਤੇ ਦਿਨਾਂ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੈਸਟ ਹਲਕੇ ਦੀ ਵੋਟਰ ਲਿਸਟ ਵਿੱਚ ਛੇੜਛਾੜ ਕੀਤੀ ਗਈ ਹੈ। ਹੁਣ ਇੱਕ ਵਾਰ ਫੇਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਬਾਹਰਲੇ ਜ਼ਿਲਿਆਂ ਤੋਂ ਆ ਕੇ ਹੱਥਾਂ ਵਿੱਚ ਵੋਟਰ ਲਿਸਟ ਫੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਾਲੀ ਵੋਟਾਂ ਬਣਾ ਰਹੇ ਹਨ ,ਨਾਲ ਹੀ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਹੈ।
ਮਮਤਾ ਆਸ਼ੂ ਦਾ ਆਖਣਾ ਕਿ ਵੈਸਟ ਹਲਕੇ ਦੇ ਕਈ ਵੋਟਰਾਂ ਨੇ ਉਹਨਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਵੀਡੀਓ ਵੀ ਬਣਾਈ ਹੈ ,ਜਿਨਾਂ ਵੀਡੀਓ ਦੇ ਵਿੱਚ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰਸਟ ਦੇ ਮੌਜੂਦਾ ਚੇਅਰਮੈਨ ਗੁਰਤੇਜ ਸਿੰਘ ਖੋਸਾ ਨਜ਼ਰ ਆ ਰਹੇ ਹਨ।
- PTC NEWS