Amritsar News : ਥਾਣਾ ਭਿੰਡੀਸੈਦਾ ਪੁਲਿਸ ਵੱਲੋਂ 500 ਕਿੱਲੋ ਲਾਹਣ ,ਨਜਾਇਜ਼ ਸ਼ਰਾਬ ਸਮੇਤ ਇੱਕ ਆਰੋਪੀ ਕਾਬੂ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਤਿੰਨ ਮੁਕੱਦਮਿਆ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਅਤੇ ਲਾਹਣ ਬ੍ਰਾਮਦ ਕਰਕੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਭਿੰਡੀਸੈਦਾ ਪੁਲਿਸ ਅਤੇ ਐਕਸਾਈਜ ਇੰਸਪੈਕਟਰ ਜਗਦੀਪ ਕੌਰ ਵੱਲੋ ਪਿੰਡ ਭਿੰਡੀਸੈਦਾ ਵਿੱਚ ਇੱਕ ਸਾਂਝਾ ਸਰਚ ਚਲਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ।
ਇਸ ਸਰਚ ਆਪਰੇਸ਼ਨ ਦੌਰਾਨ ਦਰਸ਼ਨ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਪਿੰਡ ਭਿੰਡੀਸੈਦਾ ਦੇ ਘਰ ਸਰਚ ਕੀਤੀ ਗਈ। ਸਰਚ ਦੌਰਾਨ ਉਕਤ ਦਰਸ਼ਨ ਸਿੰਘ ਅਤੇ ਕਸ਼ਮੀਰ ਸਿੰਘ ਦੇ ਘਰੋਂ 100 ਕਿਲੋ ਲਾਹਣ, ਇੱਕ ਚਾਲੂ ਭੱਠੀ ਅਤੇ 15000 ਐਮ.ਐਲ ਨਜਾਇਜ਼ ਸ਼ਰਾਬ ਬ੍ਰਾਮਦ ਹੋਈ। ਜਿਸ ਸਬੰਧੀ ਉਕਤ ਦੋਵਾਂ ਖਿਲ਼ਾਫ ਥਾਣਾ ਭਿੰਡੀਸੈਦਾ ਵਿਖੇ ਮੁਕੱਦਮਾ ਨੰ. 69 ਮਿਤੀ 27-6-2025 ਜੁਰਮ 61-1-14 ਆਬਕਾਰੀ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਕਤ ਸਰਚ ਪਾਰਟੀ ਵੱਲੋ ਰਾਜਬੀਰ ਸਿੰਘ ਪੱੁਤਰ ਗੁਰਮੇਜ ਸਿੰਘ ਅਤੇ ਗੁਰਮੇਜ ਸਿੰਘ ਪੁੱਤਰ ਇੰਦਰ ਸਿੰਘ ਵਾਸੀਆਨ ਪਿੰਡ ਭਿੰਡੀਸੈਦਾ ਦੇ ਘਰ ਸਰਚ ਕੀਤੀ ਗਈ। ਜੋ ਇਸ ਸਰਚ ਆਪਰੇਸ਼ਨ ਦੌਰਾਨ ਉਕਤ ਗੁਰਮੇਜ ਸਿੰਘ ਨੂੰ 1,50,000 ਐਮ.ਐਲ ਨਜਾਇਜ਼ ਸ਼ਰਾਬ ਅਤੇ ਇਕ ਜਗਾੜੂ ਰੇਹੜੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਰਾਜਬੀਰ ਸਿੰਘ ਅਤੇ ਗੁਰਮੇਜ ਸਿੰਘ ਖਿਲ਼ਾਫ ਥਾਣਾ ਭਿੰਡੀਸੈਦਾ ਵਿਖੇ ਮੁਕੱਦਮਾ ਨੰ. 70 ਮਿਤੀ 27-6-2025 ਜੁਰਮ 61-1-14 ਆਬਕਾਰੀ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸਰਚ ਆਪਰੇਸ਼ਨ ਦੌਰਾਨ ਉਕਤ ਸਰਚ ਪਾਰਟੀ ਵੱਲੋਂ ਰਤਨ ਸਿੰਘ ਰੱਤੂ ਪੁੱਤਰ ਤਾਰਾ ਸਿੰਘ ਵਾਸੀ ਭਿੰਡੀ ਸੈਦਾ ਦੇ ਘਰ ਸਰਚ ਕਰਕੇ 400 ਕਿਲੋ ਲਾਹਣ, 75,000 ਐਮ.ਐਲ ਨਜਾਇਜ਼ ਸ਼ਰਾਬ ਅਤੇ ਇਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀ ਦੇ ਖਿਲਾਫ ਥਾਣਾ ਭਿੰਡੀਸੈਦਾ ਵਿਖੇ ਮੁਕੱਦਮਾ ਨੰ. 71 ਮਿਤੀ 27-6-2025 ਜੁਰਮ 61-1-14 ਆਬਕਾਰੀ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਰਿਕਵਰੀ :-
1. 500 ਕਿੱਲੋ ਲਾਹਣ
2. 2,40,000 ਐਮ.ਐਲ ਨਜਾਇਜ਼ ਸ਼ਰਾਬ
3. ਇੱਕ ਚਾਲੂ ਭੱਠੀ
4. ਇੱਕ ਮੋਟਰ ਸਾਈਕਲ
5. ਇੱਕ ਜਗਾੜੂ ਰੇਹੜੀ
- PTC NEWS