Sun, Jun 22, 2025
Whatsapp

Bibi Jagir Kaur News: ਵਿਜੀਲੈਂਸ ਦੀ ਛਾਪੇਮਾਰੀ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਉਜਾਗਰ ਕੀਤਾ ਸੱਚ, ਮੀਡੀਆ ਨੂੰ ਦਿੱਤੀ ਇਹ ਨਸੀਹਤ

ਆਪਣੇ ਪੱਖ ਰੱਖਦੇ ਹੋਏ ਬੀਬੀ ਜਗੀਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਕਿਸੇ ਵੀ ਵਿਜੀਲੈਂਸ ਦੇ ਵੱਲੋਂ ਕੋਈ ਛਾਪੇਮਾਰੀ ਜਾਂ ਸਰਚ ਨਹੀਂ ਕੀਤੀ ਗਈ ਹੈ।

Reported by:  PTC News Desk  Edited by:  Aarti -- October 07th 2023 01:51 PM -- Updated: October 07th 2023 04:48 PM
Bibi Jagir Kaur News: ਵਿਜੀਲੈਂਸ ਦੀ ਛਾਪੇਮਾਰੀ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਉਜਾਗਰ ਕੀਤਾ ਸੱਚ, ਮੀਡੀਆ ਨੂੰ ਦਿੱਤੀ ਇਹ ਨਸੀਹਤ

Bibi Jagir Kaur News: ਵਿਜੀਲੈਂਸ ਦੀ ਛਾਪੇਮਾਰੀ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਉਜਾਗਰ ਕੀਤਾ ਸੱਚ, ਮੀਡੀਆ ਨੂੰ ਦਿੱਤੀ ਇਹ ਨਸੀਹਤ

Bibi Jagir Kaur News: ਬੀਬੀ ਜਗੀਰ ਕੌਰ ਦੇ ਰਿਹਾਇਸ਼ ਵਿਖੇ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਾਫੀ ਹਲਚਲ ਮਚ ਗਈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਜਲੰਧਰ ਰੇਂਜ ਦੀ ਟੀਮ ਨੇ ਸਪਸ਼ਟ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਛਾਪੇਮਾਰੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਸਰਚ ਆਪਰੇਸ਼ਨ ਚਲਾਇਆ ਗਿਆ। ਹੁਣ ਬੀਬੀ ਜਗੀਰ ਕੌਰ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਸਪਸ਼ਟੀਕਰਨ ਦਿੱਤਾ ਗਿਆ। 

ਆਪਣੇ ਪੱਖ ਰੱਖਦੇ ਹੋਏ ਬੀਬੀ ਜਗੀਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਕਿਸੇ ਵੀ ਵਿਜੀਲੈਂਸ ਦੇ ਵੱਲੋਂ ਕੋਈ ਛਾਪੇਮਾਰੀ ਜਾਂ ਸਰਚ ਨਹੀਂ ਕੀਤੀ ਗਈ ਹੈ। ਨਾਲ ਹੀ ਇਹ ਵੀ ਗੱਲ ਆਖੀ ਹੈ ਕਿ ਉਨ੍ਹਾਂ ਨੇ ਕੋਈ ਵੀ ਜ਼ਮੀਨ ਕਬਜ਼ੇ ਹੇਠ ਨਹੀਂ ਲਈ ਹੋਈ ਹੈ ਜੇਕਰ ਕੋਈ ਅਜਿਹਾ ਮਾਮਲਾ ਨਿਕਲਦਾ ਵੀ ਹੈ ਤਾਂ ਉਹ ਦੇਣਦਾਰ ਹੋਣਗੇ। 


ਬੀਬੀ ਜਗੀਰ ਕੌਰ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਚੈਨਲਾਂ ਵਾਲਿਆ ਦੇ ਅਤੇ ਅਖਬਾਰ ਵਾਲਿਆ ਦੇ ਮੈਨੂੰ ਟੈਲੀਫੋਨ ਆ ਰਹੇ ਹਨ ਕਿ ਅੱਜ ਜਿਹੜੀ ਖ਼ਬਰ ਨਿਰਅਧਾਰਤ ਅਤੇ ਬੇ ਬੁਨਿਆਦ ਫਲੈਸ਼ ਹੋਈ ਹੈ ਉਸ ਦੇ ਸੰਬੰਧ ਵਿੱਚ ਪੁੱਛ ਰਹੇ ਹਨ। ਮੈਨੂੰ ਬੜਾ ਅਫਸੋਸ ਹੈ ਕਿ ਕੁੱਝ ਪੱਤਰਕਾਰ ਇੰਨੀ ਘਟੀਆ ਪੱਤਰਕਾਰੀ ਤੇ ਉੱਤਰ ਜਾਂਦੇ ਹਨ। ਕਿ ਇਹੋ ਜਿਹੀਆਂ ਖਬਰਾਂ ਬਿਨਾ ਤੱਥਾ ਦੇ ਰੂਪ ਵਿੱਚ ਅਫਵਾਵਾਂ ਫਿਲਾ ਦਿੰਦੇ ਹਨ। ਕਿ ਸਾਰੇ ਮੀਡੀਆ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਸਾਰੇ ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ ਜਾ ਜਿਹੜੇ ਲੋਕ ਮੇਰੇ ਸ਼ੁੱਭਚਿੰਤਕ ਹੁੰਦੇ ਹਨ ਤਾਂ ਇਸ ਖਬਰ ਨਾਲ ਇਕ ਦਮ ਉਨ੍ਹਾਂ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਖ਼ਬਰ ਜਿਹੜੀ ਝੂਠੀ ਫਲੈਸ਼ ਹੋਈ ਹੈ ਕਿ ਵਿਜੀਲੈਂਸ ਨੇ ਕੱਲ ਰੇਡ ਕੀਤਾ ਮੇਰੇ ਘਰ ਵਿੱਚ ਬਿਲਕੁਲ ਬੇਬੁਨਿਆਦ ਤੇ ਨਿਰਅਧਾਰਿਤ ਤੇ ਗਲਤ ਖ਼ਬਰ ਹੈ। ਨਾਂ ਕੋਈ ਵਿਜੀਲੈਂਸ ਦਾ ਕੋਈ ਅਧਿਕਾਰੀ ਮੈਨੂੰ ਮਿਲਣ ਆਇਆ ਨਾ ਕੋਈ ਇੱਥੇ ਰੇਡ ਹੋਈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਉੱਤੇ ਵਿਜੀਲੈਂਸ ’ਚ ਨਾ ਕੋਈ ਸ਼ਿਕਾਇਤ ਨਾ ਕੋਈ ਕਰਵਾਈ। 

ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਹੋਈ ਹੈ ਨਾ ਹੀ ਉਹਨਾਂ ਦੇ ਖਿਲਾਫ ਕੋਈ ਵਿਜੀਲੈਂਸ ਦੇ ਵਿੱਚ ਮਾਮਲਾ ਚੱਲਦਾ ਹੈ। ਇਸ ਲਈ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਜਿੰਨਾਂ ਨੂੰ ਲੈ ਕੇ ਉਹਨਾਂ ਦਾ ਅਕਸ ਖਰਾਬ ਹੋ ਰਿਹਾ ਤੇ ਲੋਕਾਂ ਦੇ ਦੂਰ ਦੁਰਾਡੇ ਤੋਂ ਉਹਨਾਂ ਨੂੰ ਫੋਨ ਵੀ ਆ ਰਹੇ।

ਉੱਥੇ ਹੀ ਜਾਣਕਾਰ ਦੱਸਦੇ ਹਨ ਕਿ ਬੀਬੀ ਜਗੀਰ ਕੌਰ ਦਾ ਹਾਈਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਹੈ ਉਹ ਜਮੀਨ ’ਤੇ ਕਬਜ਼ੇ ਨਾਲ ਸਬੰਧਿਤ ਹੈ। ਉਕਤ ਜਮੀਨ ਪੰਚਾਇਤੀ ਜ਼ਮੀਨ ਦੱਸੀ ਜਾ ਰਹੀ ਹੈ। ਇਸੇ ਸਬੰਧੀ ਹਾਈਕੋਰਟ ਦੀ ਟੀਮ ਵੱਲੋਂ ਬੀਬੀ ਜਾਗੀਰ ਕੌਰ ਦੇ ਗ੍ਰਹਿ ਸਥਾਨ ਵਿਖੇ ਆ ਕੇ ਨਾਲ ਲੱਗਦੇ ਏਰੀਏ ਨੂੰ ਦੇਖਿਆ ਗਿਆ। ਹਾਲਾਂਕਿ ਅਧਿਕਾਰੀ ਇਹ ਵੀ ਦੱਸਦੇ ਹਨ ਕਿ ਟੀਮ ਦੇਨਾਲ ਕੁਝ ਅਧਿਕਾਰੀ ਜਿਹੜੇ ਵਿਜੀਲੈਂਸ ਦੇ ਨਾਲ ਸਨ ਪਰ ਉਹ ਕਿਸੇ ਵੀ ਕਾਰਵਾਈ ਦਾ ਹਿੱਸਾ ਨਹੀਂ ਬਣੇ। 

ਰਿਪੋਰਟਰ ਪ੍ਰਭਮੀਤ ਸਿੰਘ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: Punjabi Youth Death: ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

- PTC NEWS

Top News view more...

Latest News view more...

PTC NETWORK
PTC NETWORK