Mon, Apr 29, 2024
Whatsapp

ਦਿੱਲੀ ਹਾਈਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ

Written by  Jasmeet Singh -- March 21st 2024 04:36 PM
ਦਿੱਲੀ ਹਾਈਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ

ਦਿੱਲੀ ਹਾਈਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ

Delhi Liquor Scam Case: ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ ਲੱਗਾ ਹੈ। ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਕੇਜਰੀਵਾਲ ਨੂੰ ਦੰਡਕਾਰੀ ਕਾਰਵਾਈ ਤੋਂ ਕੋਈ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਪੜਾਅ 'ਤੇ ਅਸੀਂ ਅੰਤਰਿਮ ਰਾਹਤ ਦੇਣ ਦੇ ਇੱਛੁਕ ਨਹੀਂ ਹਾਂ।

ਹਾਲਾਂਕਿ ਅਦਾਲਤ ਨੇ ਇਸ ਨਵੀਂ ਅੰਤਰਿਮ ਪਟੀਸ਼ਨ 'ਤੇ ਈ.ਡੀ. ਤੋਂ ਜਵਾਬ ਮੰਗਿਆ ਅਤੇ ਮਾਮਲੇ ਨੂੰ 22 ਅਪ੍ਰੈਲ 2024 ਲਈ ਸੂਚੀਬੱਧ ਕੀਤਾ। ਦਿੱਲੀ ਸ਼ਰਾਬ ਘੁਟਾਲੇ ਵਿੱਚ ਈ.ਡੀ. ਵੱਲੋਂ ਜਾਰੀ 9ਵੇਂ ਸੰਮਨ ਵਿੱਚ ਵੀ ਸੀ.ਐਮ. ਕੇਜਰੀਵਾਲ ਪੇਸ਼ ਨਹੀਂ ਹੋਏ। ਕੇਜਰੀਵਾਲ ਨੇ ਇਸ ਸੰਮਨ 'ਤੇ ਸਵਾਲ ਉਠਾਉਂਦੇ ਹੋਏ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।


ਇਸ ਪਟੀਸ਼ਨ 'ਤੇ ਅੱਜ ਸਵੇਰ ਤੋਂ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਕੇਸ ਦੀ ਸੁਣਵਾਈ ਕਰ ਰਹੇ ਜੱਜਾਂ ਨੇ ਈ.ਡੀ. ਨੂੰ ਕੇਜਰੀਵਾਲ ਖ਼ਿਲਾਫ਼ ਸਬੂਤ ਦਿਖਾਉਣ ਲਈ ਕਿਹਾ ਹੈ। ਅਦਾਲਤ ਦੇ ਜੱਜਾਂ ਨੇ ਚੈਂਬਰ ਵਿੱਚ ਈ.ਡੀ. ਤੋਂ ਫਾਈਲਾਂ ਮੰਗਵਾਈਆਂ ਹਨ। 

ਅਦਾਲਤ ਨੇ ਈ.ਡੀ. ਨੂੰ ਇਹ ਵੀ ਪੁੱਛਿਆ ਕਿ ਜਦੋਂ ਸੰਮਨ ਜਾਰੀ ਹੋਇਆ ਤਾਂ ਤੁਸੀਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਹਾਈਕੋਰਟ ਨੇ ਈ.ਡੀ. ਨੂੰ ਪੁੱਛਿਆ - ਤੁਹਾਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਕੌਣ ਰੋਕ ਰਿਹਾ ਸੀ। ਤੁਹਾਨੂੰ ਅਜਿਹੀ ਸਥਿਤੀ ਵਿੱਚ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ। ਏ.ਐਸ.ਜੀ. ਐਸ.ਵੀ. ਰਾਜੂ ਨੇ ਜਵਾਬ ਦਿੱਤਾ - ਅਸੀਂ ਉਸ ਨੂੰ ਪੁੱਛ-ਗਿੱਛ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਸੀ। ਅਸੀਂ ਗ੍ਰਿਫਤਾਰ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹਾਂ।

ਦੱਸ ਦੇਈਏ ਕਿ ਈ.ਡੀ. ਨੇ ਸੀ.ਐਮ. ਕੇਜਰੀਵਾਲ ਨੂੰ ਗ੍ਰਿਫਤਾਰ ਨਾ ਕਰਨ ਦੀ ਸ਼ਰਤ 'ਤੇ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਨੂੰ ED ਨੂੰ ਪੁੱਛ-ਗਿੱਛ ਦੌਰਾਨ ਗ੍ਰਿਫਤਾਰ ਕਰ ਵੀ ਸਕਦੇ ਹਾਂ ਅਤੇ ਨਹੀਂ ਵੀ।

ਦਿੱਲੀ ਹਾਈ ਕੋਰਟ ਨੇ ਦੇਖੇ ਈ.ਡੀ. ਦੇ ਸਬੂਤ

ਈ.ਡੀ. ਦੇ ਸੰਮਨ ਵਿਰੁੱਧ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਦੇ ਜੱਜਾਂ ਨੇ ਸਬੂਤ ਮੰਗੇ ਹਨ। ਅਦਾਲਤ ਦੇ ਜੱਜਾਂ ਨੇ ਈ.ਡੀ. ਤੋਂ ਕੇਜਰੀਵਾਲ ਖ਼ਿਲਾਫ਼ ਸਬੂਤ ਮੰਗੇ ਹਨ। ਇੰਨਾ ਹੀ ਨਹੀਂ ਉਸ ਨੇ ਸਬੂਤਾਂ ਵਾਲੀ ਫਾਈਲ ਨੂੰ ਆਪਣੇ ਚੈਂਬਰ 'ਚ ਤਲਬ ਕਰ ਲਿਆ ਹੈ। 

ਤਾਜ਼ਾ ਜਾਣਕਾਰੀ ਮੁਤਾਬਕ ਅਦਾਲਤ ਦੇ ਜੱਜ ਸਬੂਤ ਦੇਖ ਰਹੇ ਹਨ। ਜੱਜ ਬੰਦ ਕਮਰੇ ਵਿੱਚ ਫਾਈਲ ਦੇਖ ਰਹੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਈ.ਡੀ. ਦੇ ਸਾਰੇ 9 ਸੰਮਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।

ਇਹ ਖਰਬਾਂ ਵੀ ਪੜ੍ਹੋ: 

-

Top News view more...

Latest News view more...