Tue, May 14, 2024
Whatsapp

ਸਦਗੁਰੂ ਜੱਗੀ ਵਾਸੁਦੇਵ ਹਸਪਤਾਲ ਭਰਤੀ, ਡਾਕਟਰਾਂ ਨੇ ਕੀਤੀ ਐਮਰਜੈਂਸੀ ਬ੍ਰੇਨ ਸਰਜਰੀ

Written by  KRISHAN KUMAR SHARMA -- March 20th 2024 07:18 PM -- Updated: March 20th 2024 07:38 PM
ਸਦਗੁਰੂ ਜੱਗੀ ਵਾਸੁਦੇਵ ਹਸਪਤਾਲ ਭਰਤੀ, ਡਾਕਟਰਾਂ ਨੇ ਕੀਤੀ ਐਮਰਜੈਂਸੀ ਬ੍ਰੇਨ ਸਰਜਰੀ

ਸਦਗੁਰੂ ਜੱਗੀ ਵਾਸੁਦੇਵ ਹਸਪਤਾਲ ਭਰਤੀ, ਡਾਕਟਰਾਂ ਨੇ ਕੀਤੀ ਐਮਰਜੈਂਸੀ ਬ੍ਰੇਨ ਸਰਜਰੀ

Sadhguru Jaggi Vasudev health update: ਈਸ਼ਾ ਫ਼ਾਊਂਡੇਸ਼ਨ ਦੇ ਸੰਸਥਾਪਕ ਅਤੇ ਸਦਗੁਰੂ ਜੱਗੀ ਵਾਸੁਦੇਵ ਨਾਲ ਜੁੜੀ ਵੱਡੀ ਖ਼ਬਰ ਹੈ। ਉਨ੍ਹਾਂ ਨੂੰ ਸਿਹਤ ਵਿਗੜਨ ਦੇ ਮੱਦੇਨਜ਼ਰ ਦਿੱਲੀ ਦੇ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਐਮਰਜੈਂਸੀ ਬ੍ਰੇਨ ਸਰਜਰੀ ਕੀਤੀ ਹੈ। ਦੱਸ ਦਈਏ ਕਿ ਜੱਗੀ ਵਾਸੁਦੇਵ ਪਿਛਲੇ ਕੁੱਝ ਸਮੇਂ ਤੋਂ ਗੰਭੀਰ ਸਿਰਦਰਦ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਿਆ ਹੋਇਆ ਸੀ, ਪਰੰਤੂ 15 ਮਾਰਚ ਨੂੰ ਹਾਲਤ ਜ਼ਿਆਦਾ ਵਿਗੜ ਗਈ ਸੀ।

ਡਾਕਟਰਾਂ ਵੱਲੋਂ ਉਨ੍ਹਾਂ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਹਸਪਤਾਲ ਦਾਖਲ ਕਰਨ ਦੀ ਸਲਾਹ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਦੇ ਅਪੋਲੋ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਬ੍ਰੇਨ ਸਰਜਰੀ ਕੀਤੀ ਗਈ। ਇਹ ਸਰਜਰੀ ਡਾ. ਵਿਨੀਤ ਸੂਰੀ, ਡਾ. ਪ੍ਰਣਵ ਕੁਮਾਰ, ਡਾ. ਸੁਧੀਰ ਤਿਆਗੀ ਅਤੇ ਡਾ. ਐਸ ਚੈਟਰਜੀ ਦੀ ਅਗਵਾਈ ਹੇਠ ਟੀਮ ਨੇ ਕੀਤੀ। ਦਿਮਾਗ ਵਿੱਚ ਖੂਨ ਵਹਿਣ ਤੋਂ ਰੋਕਣ ਲਈ 17 ਮਾਰਚ ਨੂੰ ਇਹ ਸਰਜਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸਦਗੁਰੂ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਹੈ।


ਈਸ਼ਾ ਫ਼ਾਊਂਡੇਸ਼ਨ ਵੱਲੋਂ ਸਦਗੁਰੂ ਦੀ ਸਿਹਤ ਨਾਲ ਅਪਡੇਟ ਸਬੰਧਤ ਇੱਕ ਵੀਡੀਓ ਵੀ ਟਵਿਟਰ ਐਕਸ 'ਤੇ ਪਾਈ ਗਈ ਹੈ, ਜਿਸ ਵਿੱਚ ਡਾ. ਵਿਨੀਤ ਸੂਰੀ ਜਾਣਕਾਰੀ ਦੇ ਰਹੇ ਹਨ... 

ਸੀਨੀਅਰ ਪੱਤਰਕਾਰ ਆਨੰਦ ਨਰਸਿਮਹਨ ਨੇ ਸਾਧਗੁਰੂ ਜੱਗੀ ਵਾਸੂਦੇਵ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਨੂੰ ਪਿਛਲੇ ਕੁਝ ਦਿਨਾਂ ਤੋਂ ਸਿਰ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਟਵਿੱਟਰ 'ਤੇ ਲਿਖਿਆ ਸੀ, “14 ਮਾਰਚ ਨੂੰ ਸਦਗੁਰੂ ਨੇ ਗੰਭੀਰ ਸਿਰ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਐਮਆਰਆਈ ਜਾਂਚ ਕਰਵਾਈ ਗਈ। ਇਸ ਜਾਂਚ 'ਚ ਉਸ ਦੇ ਦਿਮਾਗ 'ਚ ਜ਼ਿਆਦਾ ਖੂਨ ਵਹਿਣ ਦੀ ਸਮੱਸਿਆ ਸਾਹਮਣੇ ਆਈ। 17 ਮਾਰਚ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਲਗਾਤਾਰ ਉਲਟੀਆਂ ਆਉਣ ਲੱਗੀਆਂ, ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੀਟੀ ਸਕੈਨ ਤੋਂ ਪਤਾ ਲੱਗਾ ਕਿ ਦਿਮਾਗ ਸੁੱਜ ਗਿਆ ਸੀ ਅਤੇ ਉਸਦੀ ਜਾਨ ਨੂੰ ਖ਼ਤਰਾ ਸੀ।"

ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਡਾਕਟਰਾਂ ਨੂੰ ਦਿਮਾਗ 'ਚ ਖੂਨ ਵਹਿਣ ਬਾਰੇ ਪਤਾ ਲੱਗਿਆ ਸੀ, ਜੋ ਕਿ 3-4 ਹਫ਼ਤਿਆਂ ਤੋਂ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਗਈ ਸੀ। ਸੀਟੀ ਸਕੈਨ ਵਿੱਚ ਦਿਮਾਗ 'ਚ ਕਾਫੀ ਸੋਜ ਵੀ ਸਾਹਮਣੇ ਆਈ ਸੀ। ਫਿਲਹਾਲ ਸਦਗੁਰੂ ਜੱਗੀ ਵਾਸੁਦੇਵ ਦੀ ਸਿਹਤ ਸਥਿਰ ਬਣੀ ਹੋਈ ਹੈ।

-

Top News view more...

Latest News view more...