Mon, Apr 29, 2024
Whatsapp

ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ! ਮੁਫ਼ਤ 'ਚ ਦੇਖੋ IND vs AFG T20I ਸੀਰੀਜ਼ ਦੀ Live Streaming

Written by  Jasmeet Singh -- January 11th 2024 01:48 PM
ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ! ਮੁਫ਼ਤ 'ਚ ਦੇਖੋ IND vs AFG T20I ਸੀਰੀਜ਼ ਦੀ Live Streaming

ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ! ਮੁਫ਼ਤ 'ਚ ਦੇਖੋ IND vs AFG T20I ਸੀਰੀਜ਼ ਦੀ Live Streaming

ਪੀਟੀਸੀ ਨਿਊਜ਼ ਡੈਸਕ: ਭਾਰਤ ਅਤੇ ਅਫਗਾਨਿਸਤਾਨ (India vs Afghanistan) ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਕ੍ਰਿਕਟ (Cricket) ਮੈਚਾਂ ਦੀ ਸੀਰੀਜ਼ (T20 Series) ਅੱਜ ਤੋਂ ਸ਼ੁਰੂ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਅਫਗਾਨਿਸਤਾਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਦਾ ਦੌਰਾ ਕਰ ਰਿਹਾ ਹੈ। ਇਸ ਸਾਲ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਸੀਰੀਜ਼ ਭਾਰਤ ਦੀ ਆਖਰੀ ਅੰਤਰਰਾਸ਼ਟਰੀ ਸੀਰੀਜ਼ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ੰਸਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਤੁਸੀਂ ਕਿੱਥੇ ਦੇਖ ਸਕੋਗੇ ਲਾਈਵ

Viacom18 ਕੋਲ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦੇ ਪ੍ਰਸਾਰਣ ਅਧਿਕਾਰ ਹਨ। Viacom18 ਦੀ ਇੱਕ ਰੀਲੀਜ਼ ਦੇ ਮੁਤਾਬਕ ਸੀਰੀਜ਼ ਦੇ ਤਿੰਨੋਂ ਟੀ-20 ਮੈਚ ਸਪੋਰਟਸ 18-1 SD + HD ਅਤੇ ਕਲਰਸ ਸਿਨੇਪਲੈਕਸ 'ਤੇ ਲਾਈਵ ਟੈਲੀਕਾਸਟ ਕੀਤੇ ਜਾਣਗੇ। ਮੈਚ ਕਲਰਸ ਸਿਨੇਪਲੈਕਸ 'ਤੇ ਹਿੰਦੀ ਵਿੱਚ ਪ੍ਰਸਾਰਿਤ ਹੋਵੇਗਾ ਜਦੋਂ ਕਿ ਤੁਸੀਂ ਸਪੋਰਟਸ 18-1 SD + HD ਦੇ ਵੱਖ-ਵੱਖ ਚੈਨਲਾਂ 'ਤੇ ਮੈਚ ਅੰਗਰੇਜ਼ੀ, ਤਾਮਿਲ, ਤੇਲਗੂ ਅਤੇ ਕੰਨੜ ਵਿੱਚ ਵੀ ਦੇਖਣ ਲਈ ਚੁਣ ਸਕਦੇ ਹੋ।


ਕਿੱਥੇ ਹੋਵੇਗੀ ਲਾਈਵ ਸਟ੍ਰੀਮਿੰਗ 

ਇਸ ਮੈਚ ਦੀ ਲਾਈਵ ਸਟ੍ਰੀਮਿੰਗ JioCinema ਐਪ ਅਤੇ ਵੈੱਬਸਾਈਟ ਦੋਵਾਂ 'ਤੇ ਉਪਲਬਧ ਹੋਵੇਗੀ। ਮੈਚ ਦੀ ਕਵਰੇਜ ਅੰਗਰੇਜ਼ੀ, ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਭੋਜਪੁਰੀ, ਪੰਜਾਬੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ। ਪ੍ਰਸ਼ੰਸਕ ਜੀਓ ਸਿਨੇਮਾ ਐਪ 'ਤੇ ਮੈਚ ਦੀ ਲਾਈਵ ਸਟ੍ਰੀਮਿੰਗ ਮੁਫ਼ਤ ਵਿਚ ਦੇਖ ਸਕਣਗੇ।

ਮੈਚਾਂ ਦਾ ਸ਼ਡਿਊਲ

  • ਪਹਿਲਾ ਮੈਚ - 11 ਜਨਵਰੀ, ਪੰਜਾਬ ਕ੍ਰਿਕਟ ਐਸੋਸੀਏਸ਼ਨ IS ਬਿੰਦਰਾ ਸਟੇਡੀਅਮ, ਮੋਹਾਲੀ (ਸ਼ਾਮ 7:00 ਵਜੇ)
  • ਦੂਜਾ ਮੈਚ - 14 ਜਨਵਰੀ, ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ (ਸ਼ਾਮ 7:00 ਵਜੇ)
  • ਤੀਜਾ ਮੈਚ - 17 ਜਨਵਰੀ, ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ (ਸ਼ਾਮ 7:00 ਵਜੇ)

ਇਨ੍ਹਾਂ ਦੀ ਜੋੜੀ ਕਰੇਗੀ ਪਾਰੀ ਦੀ ਸ਼ੁਰੂਆਤ 

ਮੋਹਾਲੀ 'ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਕੱਲ੍ਹ ਸ਼ਾਮ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਸਪੱਸ਼ਟ ਕੀਤਾ ਹੈ ਕਿ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਦੀ ਜੋੜੀ ਟੀਮ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕਰੇਗੀ। ਦੂਜੇ ਪਾਸੇ ਅਫਗਾਨਿਸਤਾਨ ਦੇ ਕਪਤਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਾਸ਼ਿਦ ਖਾਨ ਇਸ ਸੀਰੀਜ਼ ਤੋਂ ਬਾਹਰ ਹਨ, ਕਿਉਂਕਿ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ।

ਇਸ ਟੂਰ 'ਤੇ ਹੋਏ ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ 'ਤੇ ਕੀਤਾ ਜਾ ਰਿਹਾ ਸੀ ਜਦਕਿ ਲਾਈਵ ਸਟ੍ਰੀਮਿੰਗ ਹੌਟ ਸਟਾਰ ਐਪ 'ਤੇ ਕੀਤੀ ਜਾ ਰਹੀ ਸੀ। ਹਾਲਾਂਕਿ ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਇਹ ਪਤਾ ਬਦਲ ਗਿਆ ਹੈ ਅਤੇ ਹੁਣ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਮੁਫ਼ਤ 'ਚ ਦੇਖੀ ਜਾ ਸਕਦੀ ਹੈ। 

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਦੇ IS ਬਰਿੰਦਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ।

ਦੋਵੇਂ ਟੀਮਾਂ 'ਚ ਖੇਡ ਰਹੇ ਖਿਡਾਰੀ 

  • ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਮੁਕੇਸ਼ ਕੁਮਾਰ
  • ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਹਜ਼ਰਤੁੱਲਾ ਜ਼ਜ਼ਈ, ਨਜੀਬੁੱਲਾ ਜ਼ਦਰਾਨ, ਇਕਰਾਮ ਅਲੀਖਿਲ (ਵਿਕੇਟ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਹਿਮਤ ਸ਼ਾਹ, ਕਰੀਮ ਜਨਤ, ਮੁਹੰਮਦ ਸਲੀਮ, ਸ਼ਰਫੂਦੀਨ ਅਸ਼ਰਫ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟ), ਫਜ਼ਲਹਕ ਫਾਰੂਕੀ, ਮੁਜੀਬ ਉਰ ਰਹਿਮਾਨ , ਰਾਸ਼ਿਦ ਖਾਨ, ਗੁਲਬਦੀਨ ਨਾਇਬ, ਕੈਸ ਅਹਿਮਦ, ਨਵੀਨ-ਉਲ-ਹੱਕ, ਫਰੀਦ ਅਹਿਮਦ ਅਤੇ ਨੂਰ ਅਹਿਮਦ।

ਇਹ ਵੀ ਪੜ੍ਹੋ:

-

Top News view more...

Latest News view more...