Sun, Jan 29, 2023
Whatsapp

ਮਹਿਲਾ ਕੋਚ ਦਾ ਵੱਡਾ ਖੁਲਾਸਾ ਕਿਹਾ ਸੰਦੀਪ ਸਿੰਘ ਨੇ ਕੇਸ ਵਾਪਸ ਲੈਣ ਲਈ ਕੀਤੀ 1 ਕਰੋੜ ਦੀ ਪੇਸ਼ਕਸ਼

ਚੰਡੀਗੜ੍ਹ ਪੁਲਿਸ ਬੁੱਧਵਾਰ ਨੂੰ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਤੋਂ ਜਿਨਸੀ ਸ਼ੋਸ਼ਣ ਮਾਮਲੇ 'ਚ ਪੁੱਛਗਿੱਛ ਕਰਨ ਲਈ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ। ਇਸ ਦੌਰਾਨ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਕੋਚ ਵੀ ਪੁਲਿਸ ਦੇ ਨਾਲ ਪਹੁੰਚੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਕਰੀਬ 30 ਮਿੰਟ ਬਾਅਦ ਸੰਦੀਪ ਸਿੰਘ ਦੇ ਘਰੋਂ ਬਾਹਰ ਆਈ।

Written by  Jasmeet Singh -- January 04th 2023 02:58 PM
ਮਹਿਲਾ ਕੋਚ ਦਾ ਵੱਡਾ ਖੁਲਾਸਾ ਕਿਹਾ ਸੰਦੀਪ ਸਿੰਘ ਨੇ ਕੇਸ ਵਾਪਸ ਲੈਣ ਲਈ ਕੀਤੀ 1 ਕਰੋੜ ਦੀ ਪੇਸ਼ਕਸ਼

ਮਹਿਲਾ ਕੋਚ ਦਾ ਵੱਡਾ ਖੁਲਾਸਾ ਕਿਹਾ ਸੰਦੀਪ ਸਿੰਘ ਨੇ ਕੇਸ ਵਾਪਸ ਲੈਣ ਲਈ ਕੀਤੀ 1 ਕਰੋੜ ਦੀ ਪੇਸ਼ਕਸ਼

ਚੰਡੀਗੜ੍ਹ, 4 ਜਨਵਰੀ: ਚੰਡੀਗੜ੍ਹ ਪੁਲਿਸ ਬੁੱਧਵਾਰ ਨੂੰ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਤੋਂ ਜਿਨਸੀ ਸ਼ੋਸ਼ਣ ਮਾਮਲੇ 'ਚ ਪੁੱਛਗਿੱਛ ਕਰਨ ਲਈ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ। ਇਸ ਦੌਰਾਨ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਕੋਚ ਵੀ ਪੁਲਿਸ ਦੇ ਨਾਲ ਪਹੁੰਚੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਕਰੀਬ 30 ਮਿੰਟ ਬਾਅਦ ਸੰਦੀਪ ਸਿੰਘ ਦੇ ਘਰੋਂ ਬਾਹਰ ਆਈ। 

ਪੂਰੀ ਖ਼ਬਰ ਪੜ੍ਹੋ: ਅਥਲੀਟ ਕੋਚ ਨਾਲ ਛੇੜਛਾੜ ਦਾ ਮਾਮਲਾ : ਪੀੜਤਾ ਨੇ ਪੁਲਿਸ ਨੂੰ ਲਗਾਈ ਇਨਸਾਫ਼ ਦੀ ਗੁਹਾਰ

ਦੱਸ ਦੇਈਏ ਕਿ ਸੰਦੀਪ ਸਿੰਘ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਸਾਬਕਾ ਮੰਤਰੀ ਅਤੇ ਸਾਬਕਾ ਓਲੰਪੀਅਨ ਹਨ। ਦੱਸਣਯੋਗ ਹੈ ਕਿ ਸੰਦੀਪ ਸਿੰਘ 'ਤੇ ਜੂਨੀਅਰ ਐਥਲੈਟਿਕਸ ਕੋਚ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਬੁੱਧਵਾਰ ਨੂੰ ਇਸ ਮਾਮਲੇ 'ਚ ਪੁਲਿਸ ਦੀ ਪੁੱਛਗਿੱਛ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਨੂੰ ਸੰਦੀਪ ਸਿੰਘ ਤੋਂ ਕਰੀਬ 6 ਘੰਟੇ ਤੱਕ ਪੁੱਛਗਿੱਛ ਕੀਤੀ ਸੀ।

ਪੂਰੀ ਖ਼ਬਰ ਪੜ੍ਹੋ: ਹਰਿਆਣਾ ਦੇ ਖੇਡ ਮੰਤਰੀ ਨੇ ਦਿੱਤਾ ਅਸਤੀਫ਼ਾ


ਇਸ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਤੋਂ ਵੀ ਕਰੀਬ 8 ਘੰਟੇ ਪੁੱਛਗਿੱਛ ਕੀਤੀ, ਜਦਕਿ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਸੰਦੀਪ ਸਿੰਘ ਨੇ ਕੇਸ ਵਾਪਸ ਲੈਣ ਲਈ 1 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੰਦੀਪ ਸਿੰਘ ਦੇ ਫੋਨ ਆ ਰਹੇ ਸਨ। ਉਹ ਮੈਨੂੰ ਕੇਸ ਵਾਪਸ ਲੈਣ ਲਈ 1 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਵਿਦੇਸ਼ ਭੇਜਣ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। ਇਸ ਸਬੰਧੀ ਮਹਿਲਾ ਦੇ ਵਕੀਲਾਂ ਨੇ ਪੁਲਿਸ ਨੂੰ ਕੁਝ ਸਬੂਤ ਵੀ ਸੌਂਪੇ ਹਨ।

ਇਸ ਤੋਂ ਬਾਅਦ ਪੁਲਿਸ ਸੂਤਰਾਂ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਦੀ ਕਾਨੂੰਨੀ ਸਲਾਹਕਾਰਾਂ ਨਾਲ ਵੀ ਮੀਟਿੰਗ ਜਾਰੀ ਹੈ ਅਤੇ ਉਹ ਬਹੁਤ ਜਲਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਸਕਦੇ ਹਨ। 

- PTC NEWS

adv-img

Top News view more...

Latest News view more...