Amazon Flipkart Sale : Amazon ਅਤੇ Flipkart 'ਤੇ ਲੱਗੀ ਵੱਡੀ ਸੇਲ ਸ਼ੁਰੂ, ਫੋਨ ਤੋਂ ਲੈ ਕੇ AC ਤੱਕ ਹਰ ਚੀਜ਼ 'ਤੇ ਮਿਲ ਰਿਹੈ ਬੰਪਰ ਆਫਰ
Amazon Flipkart Sale : ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਸਾਰਿਆਂ ਲਈ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਦੌਰਾਨ ਕਈ ਵੱਡੇ ਆਫ਼ਰਾਂ ਦਾ ਖੁਲਾਸਾ ਹੋ ਗਿਆ ਹੈ। ਇੱਥੇ ਮੋਬਾਈਲ ਤੋਂ ਲੈ ਕੇ AC ਤੱਕ ਹਰ ਚੀਜ਼ 'ਤੇ ਆਫਰ ਮਿਲ ਰਿਹਾ ਹੈ। ਦੋਵਾਂ ਪਲੇਟਫਾਰਮਾਂ 'ਤੇ ਬਹੁਤ ਸਾਰੇ ਆਕਰਸ਼ਕ ਡੀਲਜ਼ ਅਤੇ ਆਫਰ ਸੂਚੀਬੱਧ ਹਨ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ।
ਜਿੱਥੇ ਐਮਾਜ਼ਾਨ ਨੇ ਗ੍ਰੇਟ ਸਮਰ ਸੇਲ ਸ਼ੁਰੂ ਕੀਤੀ ਹੈ, ਉੱਥੇ ਫਲਿੱਪਕਾਰਟ ਨੇ ਵੀ Sasa Sale ਸ਼ੁਰੂ ਕੀਤੀ ਹੈ। ਦੋਵਾਂ ਪਲੇਟਫਾਰਮਾਂ 'ਤੇ 1 ਮਈ ਤੋਂ ਸੇਲ ਸ਼ੁਰੂ ਹੋ ਗਈ ਹੈ, ਪਰ ਇਹ ਕਿੰਨੀ ਦੇਰ ਤੱਕ ਜਾਰੀ ਰਹੇਗੀ ਇਸਦੀ ਕੋਈ ਤਾਰੀਖ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਤੁਹਾਨੂੰ ਕਈ ਦਮਦਾਰ ਡਿਸਕਾਊਂਟ ਦੇਖਣ ਨੂੰ ਮਿਲਣਗੇ।
ਮਿਲ ਰਿਹਾ ਹੈ ਬੈਂਕ ਡਿਸਕਾਊਂਟ
ਐਮਾਜ਼ਾਨ ਅਤੇ ਫਲਿੱਪਕਾਰਟ ਪਲੇਟਫਾਰਮਾਂ 'ਤੇ ਬੈਂਕਿੰਗ ਆਫਰ ਵੀ ਮਿਲ ਰਿਹਾ ਹੈ, ਜਿਸ ਵਿੱਚ ਉਪਭੋਗਤਾ 10% ਤੱਕ ਦਾ ਤੁਰੰਤ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। ਫਲਿੱਪਕਾਰਟ 'ਤੇ SBI ਕਾਰਡ ਦੀ ਵਰਤੋਂ ਕਰਨ 'ਤੇ 10% ਤੱਕ ਤੁਰੰਤ ਕੈਸ਼ਬੈਕ ਮਿਲੇਗਾ, ਉੱਥੇ ਹੀ Amazon India 'ਤੇ HDFC ਬੈਂਕ ਕਾਰਡ 10% ਤੱਕ ਤੁਰੰਤ ਕੈਸ਼ਬੈਕ ਦੇਵੇਗਾ।
ਸਮਾਰਟਫੋਨ 'ਤੇ ਮਿਲੇਗਾ ਡਿਸਕਾਊਂਟ
ਫਲਿੱਪਕਾਰਟ ਸੇਲ ਅਤੇ ਐਮਾਜ਼ਾਨ ਸੇਲ ਦੇ ਤਹਿਤ ਸਮਾਰਟਫੋਨ 'ਤੇ ਕਈ ਵਧੀਆ ਆਫਰ ਮਿਲ ਰਹੇ ਹਨ। ਇਨ੍ਹਾਂ ਦੋਵਾਂ ਸੇਲ ਦੌਰਾਨ ਸੈਮਸੰਗ, OnePlus, Vivo ਅਤੇ ਰੀਅਲਮੀ ਆਦਿ ਦੇ ਹੈਂਡਸੈੱਟ ਡਿਸਕਾਊਂਟ 'ਤੇ ਖਰੀਦੇ ਜਾ ਸਕਦੇ ਹਨ।
ਐਪਲ ਆਈਫੋਨ 'ਤੇ ਮਿਲ ਰਿਹਾ ਆਫਰ
ਐਮਾਜ਼ਾਨ ਸੇਲ ਅਤੇ ਫਲਿੱਪਕਾਰਟ ਸੇਲ ਦੌਰਾਨ Apple iPhones ਨੂੰ ਵੀ ਡੀਲਜ਼ ਨਾਲ ਖ਼ਰੀਦਿਆ ਜਾ ਸਕਦਾ ਹੈ। ਇੱਥੇ ਤੁਹਾਨੂੰ iPhones 15 'ਤੇ 10-11 ਹਜ਼ਾਰ ਰੁਪਏ ਤੱਕ ਦੀ ਬਚਤ ਕਰਨ ਦਾ ਮੌਕਾ ਮਿਲ ਰਿਹਾ ਹੈ। Apple iPhone 15 (128 GB) ਨੂੰ Amazon Sale 'ਤੇ 58,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ, ਜਦੋਂ ਕਿ Apple ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਹੈਂਡਸੈੱਟ 69,900 ਰੁਪਏ ਵਿੱਚ ਸੂਚੀਬੱਧ ਹੈ।
ਏਸੀ ਤੋਂ ਕੂਲਰ ਤੱਕ ਮਿਲ ਰਿਹਾ ਆਫਰ
ਐਮਾਜ਼ਾਨ ਅਤੇ ਫਲਿੱਪਕਾਰਟ ਸੇਲ ਦੌਰਾਨ ਘਰੇਲੂ ਉਪਕਰਣਾਂ 'ਤੇ ਚੰਗੇ ਆਫਰ ਉਪਲਬਧ ਹਨ। ਇਸ ਸ਼੍ਰੇਣੀ ਵਿੱਚ ਬਿਲਕੁਲ ਨਵੇਂ ਏਸੀ, ਕੂਲਰ, ਪੱਖੇ ਆਦਿ ਵੀ ਸ਼ਾਮਲ ਹਨ ,ਜੋ ਤੁਸੀਂ ਖਰੀਦ ਸਕਦੇ ਹੋ।
ਲੈਪਟਾਪ ਅਤੇ ਚਾਰਜਰ ਆਦਿ
ਐਮਾਜ਼ਾਨ ਸੇਲ ਅਤੇ ਫਲਿੱਪਕਾਰਟ ਸੇਲ ਦੌਰਾਨ ਲੈਪਟਾਪ, TWS, ਮੋਬਾਈਲ ਚਾਰਜਰ ਅਤੇ ਪਾਵਰ ਬੈਂਕ ਆਦਿ ਵੀ ਸਸਤੇ ਭਾਅ 'ਤੇ ਖਰੀਦੇ ਜਾ ਸਕਦੇ ਹਨ। ਇਸ ਸਮੇਂ ਮੋਬਾਈਲਾਂ ਅਤੇ ਸਹਾਇਕ ਉਪਕਰਣਾਂ 'ਤੇ ਵੀ ਚੰਗੇ ਡਿਸਕਾਊਂਟ ਮਿਲ ਰਹੇ ਹਨ।
- PTC NEWS