Thu, Jul 18, 2024
Whatsapp

Bigg Boss OTT Exclusive: ਇਸ ਵਾਰ ਬਿੱਗ ਬੌਸ 'ਚ ਪੱਤਰਕਾਰ, ਮੁੱਕੇਬਾਜ਼ ਸਮੇਤ ਕਈ ਵਾਇਰਲ ਚਿਹਰੇ ਮਾਰਨਗੇ ਐਂਟਰੀ, ਜਾਣੋ

ਬਿੱਗ ਬੌਸ ਓਟੀਟੀ ਸੀਜ਼ਨ 3 ਸਿਰਫ ਇੱਕ ਦਿਨ ਬਾਅਦ ਧਮਾਕੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਬਿੱਗ ਬੌਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਅਨਿਲ ਕਪੂਰ ਨੂੰ ਸੌਂਪੀ ਗਈ ਹੈ। ਅਜਿਹੇ 'ਚ ਸ਼ੋਅ ਦੇ 14 ਕਨਫਰਮਡ ਕੰਟੈਸਟੈਂਟਸ ਦੀ ਸੂਚੀ ਸਾਹਮਣੇ ਆ ਚੁੱਕੀ ਹੈ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- June 20th 2024 05:21 PM -- Updated: June 20th 2024 05:28 PM
Bigg Boss OTT Exclusive: ਇਸ ਵਾਰ ਬਿੱਗ ਬੌਸ 'ਚ ਪੱਤਰਕਾਰ, ਮੁੱਕੇਬਾਜ਼ ਸਮੇਤ ਕਈ ਵਾਇਰਲ ਚਿਹਰੇ ਮਾਰਨਗੇ ਐਂਟਰੀ, ਜਾਣੋ

Bigg Boss OTT Exclusive: ਇਸ ਵਾਰ ਬਿੱਗ ਬੌਸ 'ਚ ਪੱਤਰਕਾਰ, ਮੁੱਕੇਬਾਜ਼ ਸਮੇਤ ਕਈ ਵਾਇਰਲ ਚਿਹਰੇ ਮਾਰਨਗੇ ਐਂਟਰੀ, ਜਾਣੋ

Bigg Boss OTT Exclusive: ਬਿੱਗ ਬੌਸ ਓਟੀਟੀ ਦਾ ਤੀਜਾ ਸੀਜ਼ਨ ਕੱਲ੍ਹ ਯਾਨੀ 21 ਜੂਨ ਨੂੰ ਸ਼ੁਰੂ ਹੋਣ ਵਾਲਾ ਹੈ। ਦੱਸ ਦਈਏ ਕਿ ਇਸ ਵਾਰ, ਸ਼ੋਅ 'ਚ ਕਈ ਮੋੜ ਆਉਂਣ ਵਾਲੇ ਹਨ, ਕਿਉਂਕਿ ਮਸ਼ਹੂਰ ਅਦਾਕਾਰ ਅਨਿਲ ਕਪੂਰ ਇਸ ਸੀਜ਼ਨ ਦੀ ਮੇਜ਼ਬਾਨੀ ਕਰਨਗੇ। ਅਜਿਹੇ 'ਚ ਸ਼ੋਅ ਦੇ 14 ਕਨਫਰਮਡ ਕੰਟੈਸਟੈਂਟਸ ਦੀ ਸੂਚੀ ਸਾਹਮਣੇ ਆ ਚੁੱਕੀ ਹੈ ਅਤੇ ਇਨ੍ਹਾਂ ਨਾਮਾਂ ਨੇ ਪਹਿਲਾਂ ਹੀ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਇਸ ਸੀਜ਼ਨ 'ਚ ਟੀਵੀ ਅਦਾਕਾਰ, ਸੋਸ਼ਲ ਮੀਡੀਆ ਇਨਫਲੂਐਂਸਰ, ਨਿਊਜ਼ ਐਂਕਰ, ਸੰਗੀਤਕਾਰ ਅਤੇ ਖਿਡਾਰੀ ਸ਼ਾਮਲ ਹੋਣਗੇ। ਤਾਂ ਆਓ ਜਾਣਦੇ ਹਾਂ ਅਨਿਲ ਕਪੂਰ ਦੇ ਸ਼ੋਅ 'ਚ ਆਉਣ ਵਾਲੀਆਂ ਇਹ ਮਸ਼ਹੂਰ ਹਸਤੀਆਂ ਕੌਣ ਹਨ।

ਦੀਪਕ ਚੌਰਸੀਆ 


ਸੀਨੀਅਰ ਪੱਤਰਕਾਰ ਦੀਪਕ ਚੌਰਸੀਆ ਵੀ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪੱਤਰਕਾਰ ਜਿਗਨਾ ਵੋਰਾ ਪਿਛਲੇ ਸੀਜ਼ਨ 'ਚ ਮੁਕਾਬਲੇਬਾਜ਼ ਵਜੋਂ ਆਈ ਸੀ।

ਅਰਮਾਨ ਮਲਿਕ 

ਦੱਸ ਦਈਏ ਕਿ ਇਸ ਵਾਰ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਰਿਐਲਿਟੀ ਸ਼ੋਅ ਦਾ ਹਿੱਸਾ ਹੋਣਗੇ। ਉਹ ਰਿਐਲਿਟੀ ਸ਼ੋਅ 'ਚ ਆਪਣੀਆਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਨਾਲ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸ ਤਰ੍ਹਾਂ ਦੀ ਜੋੜੀ ਸ਼ੋਅ 'ਚ ਨਜ਼ਰ ਆਵੇਗੀ।

ਸਾਈ ਕੇਤਨ ਰਾਓ  

ਲੋਨਾਵਾਲਾ, ਮਹਾਰਾਸ਼ਟਰ 'ਚ ਜੰਮੇ ਸਾਈ ਕੇਤਨ ਰਾਓ ਇੱਕ ਸਾਬਤ ਅਦਾਕਾਰ ਹੈ, ਜੋ ਹੁਣ ਟੈਲੀਵਿਜ਼ਨ ਤੋਂ ਓਟੀਟੀ ਪਲੈਟਫਾਰਮ ਵੱਲ ਵਧ ਰਿਹਾ ਹੈ। ਦੱਸ ਦਈਏ ਕਿ ਅਦਾਕਾਰ ਨੇ ਸਟਾਰਪਲੱਸ ਦੇ ਸ਼ੋਅ 'ਮਹਿੰਦੀ ਹੈ ਰਚਨੇ ਵਾਲੀ' 'ਚ ਰਾਘਵ ਰਾਓ ਦੇ ਕਿਰਦਾਰ ਨਾਲ ਪ੍ਰਸਿੱਧੀ ਪ੍ਰਾਪਤ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ 'ਚਾਸ਼ਨੀ' ਅਤੇ 'ਇਮਲੀ' ਵਰਗੇ ਸਫਲ ਸ਼ੋਅ 'ਚ ਕੰਮ ਕੀਤਾ ਹੈ। ਪਰ ਹੁਣ ਸਾਈ ਸਿਰਫ ਟੈਲੀਵਿਜ਼ਨ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਨੇ ਤੇਲਗੂ ਸ਼ੋਅ, ਵੈੱਬ ਸੀਰੀਜ਼ ਅਤੇ ਸੰਗੀਤ ਵੀਡੀਓਜ਼ 'ਚ ਵੀ ਕੰਮ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਪ੍ਰਤਿਭਾ ਅਤੇ ਪ੍ਰਸਿੱਧੀ ਦਾ ਦਾਇਰਾ ਹੋਰ ਵਧਿਆ ਹੈ। ਇੱਕ ਬੇਟੇ ਦੇ ਪਿਤਾ ਹੋਣ ਦੇ ਨਾਤੇ, ਸਾਈ ਕੇਤਨ ਰਾਓ ਨਾ ਸਿਰਫ ਇੱਕ ਸਫਲ ਅਦਾਕਾਰ ਹੀ ਨਹੀਂ, ਸਗੋਂ ਇੱਕ ਪਿਆਰ ਕਰਨ ਵਾਲੇ ਪਰਿਵਾਰ ਵਾਲੇ ਵੀ ਹਨ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਬਿੱਗ ਬੌਸ ਓਟੀਟੀ ਦੇ ਤੀਜੇ ਸੀਜ਼ਨ 'ਚ ਆਪਣੀ ਮਨਮੋਹਕ ਸ਼ਖਸੀਅਤ ਨਾਲ ਪ੍ਰਸ਼ੰਸਕਾਂ ਨੂੰ ਕਿੰਨਾ ਪ੍ਰਭਾਵਿਤ ਕਰਣਗੇ।

ਪੌਲੋਮੀ ਪੋਲੋ ਦਾਸ

ਮਾਡਲ ਅਤੇ ਅਦਾਰਕਾਰਾ ਪੌਲੋਮੀ (Poulomi Polo Das) ਵੀ ਰਿਐਲਿਟੀ ਸ਼ੋਅ 'ਚ ਆਪਣੀ ਖੂਬਸੂਰਤੀ ਫੈਲਾਉਂਦੀ ਨਜ਼ਰ ਆਵੇਗੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸਨੇ ਇੰਡੀਆਜ਼ ਨੈਕਸਟ ਟਾਪ ਮਾਡਲ 2016 'ਚ ਭਾਗ ਲਿਆ। ਜਿਸ ਤੋਂ ਬਾਅਦ ਉਹ ਟੀਵੀ ਸ਼ੋਅਜ਼ ਦੀ ਦੁਨੀਆ 'ਚ ਆਈ। ਪੌਲੋਮੀ ਸ਼ੋਅ 'ਸੁਹਾਨੀ ਸੀ ਏਕ ਲੜਕੀ', 'ਦਿਲ ਹੈ ਤੋ ਹੈ', 'ਕਾਰਤਿਕ ਪੂਰਨਿਮਾ' 'ਚ ਕੰਮ ਕਰ ਚੁੱਕੀ ਹੈ। ਉਹ ਵੈੱਬ ਸ਼ੋਅ 'ਪੁਰਸ਼ਪੁਰ', 'ਬੇਕਾਬੂ', 'ਹੈ ਤੌਬਾ' 'ਚ ਨਜ਼ਰ ਆ ਚੁੱਕੀ ਹੈ। ਪੌਲੋਮੀ ਆਪਣੀ ਸੈਕਸੀ ਲੁੱਕ ਅਤੇ ਗਲੈਮਰਸ ਇਮੇਜ ਲਈ ਜਾਣੀ ਜਾਂਦੀ ਹੈ।

ਸਨਾ ਸੁਲਤਾਨ  

ਸੋਸ਼ਲ ਮੀਡੀਆ ਇਨਫਲੂਐਂਸਰ ਸਨਾ ਸੁਲਤਾਨ ਦਾ ਜਨਮ ਮੁੰਬਈ 'ਚ ਹੋਇਆ ਸੀ। ਦੱਸ ਦਈਏ ਕਿ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ। ਉਹ ਪਹਿਲਾ TikTok 'ਤੇ ਕੰਟੈਂਟ ਕ੍ਰਿਏਟਰ ਸੀ ਅਤੇ ਉਸਨੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕੀਤਾ ਹੈ। ਇੰਸਟਾ 'ਤੇ ਉਨ੍ਹਾਂ ਦੇ ਕਾਫੀ ਫੈਨਜ਼ ਹਨ। ਉਹ ਅਨੋਖੇ ਤਰੀਕੇ ਨਾਲ ਉਰਦੂ ਬੋਲਦੀ ਹੈ, ਉਸ ਦੀ ਇਹ ਵਿਸ਼ੇਸ਼ਤਾ ਉਸ ਨੂੰ ਬਿੱਗ ਬੌਸ ਓਟੀਟੀ ਦੇ ਤੀਜੇ ਸੀਜ਼ਨ 'ਚ ਵੱਖਰਾ ਬਣਾ ਦੇਵੇਗੀ।

ਸਨਾ ਮਕਬੂਲ 

ਸਨਾ ਮਕਬੂਲ ਟੀਵੀ ਅਦਾਕਾਰਾ ਸਨਾ ਮਕਬੂਲ 'ਕ ਜਾਣਿਆ-ਮਾਣਿਆ ਅਦਾਕਾਰਾ 'ਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਰਿਐਲਿਟੀ ਸ਼ੋਅ ਐਮਟੀਵੀ ਟੀਨ ਦੀਵਾ ਨਾਲ ਮਾਡਲਿੰਗ 'ਤੋਂ ਕੀਤੀ ਸੀ। ਫਿਰ ਟੀਵੀ ਇੰਡਸਟਰੀ ਵੱਲ ਮੁੜਿਆ। ਸਨਾ 'ਕਿਤਨੀ ਮੁਹੱਬਤ ਹੈ', 'ਇਸ ਪਿਆਰ ਕੋ ਕਿਆ ਨਾਮ ਦੂ' ਅਤੇ 'ਅਰਜੁਨ' ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸਨਾ ਨੇ ਮਿਸ ਇੰਡੀਆ 2012 'ਚ ਹਿੱਸਾ ਲਿਆ ਸੀ। ਉਹ ਆਖਰੀ ਵਾਰ ਸਟੰਟ ਸ਼ੋਅ 'ਖਤਰੋਂ ਕੇ ਖਿਲਾੜੀ 11' 'ਚ ਨਜ਼ਰ ਆਏ ਸਨ। ਉਨ੍ਹਾਂ ਨੇ ਆਪਣਾ ਨਾਂ ਸਨਾ ਖਾਨ ਤੋਂ ਬਦਲ ਕੇ ਸਨਾ ਮਕਬੂਲ ਖਾਨ ਰੱਖ ਲਿਆ ਹੈ।

ਸ਼ਿਵਾਨੀ ਕੁਮਾਰੀ 

ਪੇਂਡੂ ਪ੍ਰਭਾਵਕ ਸ਼ਿਵਾਨੀ ਕੁਮਾਰੀ ਵੀ ਬਿੱਗ ਬੌਸ 'ਚ ਆਪਣੀ ਕਿਸਮਤ ਅਜ਼ਮਾਉਣ ਆ ਰਹੀ ਹੈ। ਦੱਸ ਦਈਏ ਕਿ ਉਹ ਯੂਪੀ ਦੇ ਔਰਈਆ ਜ਼ਿਲ੍ਹੇ ਦੇ ਪਿੰਡ ਅਰਯਾਰੀ ਦੀ ਰਹਿਣ ਵਾਲੀ ਹੈ। ਸ਼ਿਵਾਨੀ ਸੋਸ਼ਲ ਮੀਡੀਆ ਦੀ ਸਨਸਨੀ ਹੈ। ਉਹ ਆਪਣੇ ਵੀਡੀਓਜ਼ 'ਚ ਪਿੰਡ ਦੀ ਜ਼ਿੰਦਗੀ 'ਤੇ ਫੋਕਸ ਕਰਦੀ ਹੈ। ਉਸ ਦੇ 4 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਹ ਆਪਣਾ ਯੂ-ਟਿਊਬ ਚੈਨਲ ਚਲਾਉਂਦੀ ਹੈ। ਜਿਸ ਤਰ੍ਹਾਂ ਬਿਹਾਰ ਦੀ ਮਨੀਸ਼ਾ ਰਾਣੀ ਨੇ ਬਿੱਗ ਬੌਸ ਓਟੀਟੀ 'ਚ ਆਪਣਾ ਝੰਡਾ ਲਹਿਰਾਇਆ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸ਼ਿਵਾਨੀ ਵੀ ਸਫਲਤਾ ਨੂੰ ਛੂਹੇਗੀ।

ਵਿਸ਼ਾਲ ਪਾਂਡੇ 

ਸੋਸ਼ਲ ਮੀਡੀਆ ਇਨਫਲੂਐਂਸਰ ਵਿਸ਼ਾਲ ਪਾਂਡੇ ਵੀ ਬਿੱਗ ਬੌਸ ਓਟੀਟੀ ਦੇ ਤੀਜੇ ਸੀਜ਼ਨ 'ਚ ਨਜ਼ਰ ਆਉਣਗੇ। ਮੁੰਬਈ ਸਥਿਤ ਵਿਸ਼ਾਲ ਸਮੀਕਸ਼ਾ ਅਤੇ ਭਾਵਿਨ ਨਾਲ ਬਣਾਏ ਗਏ ਲਿਪ ਕਿਸ ਵੀਡੀਓਜ਼ ਲਈ ਮਸ਼ਹੂਰ ਹੈ। ਉਸ ਦੇ 9 ਮਿਲੀਅਨ ਫਾਲੋਅਰਜ਼ ਹਨ। ਉਸ ਨੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ ਹਨ।

ਚੰਦਰਿਕਾ ਦੀਕਸ਼ਿਤ 

ਵੜਾ ਪਾਵ ਗਰਲ ਯਾਨੀ ਚੰਦਰਿਕਾ ਦੀਕਸ਼ਿਤ ਨੂੰ ਕੌਣ ਨਹੀਂ ਜਾਣਦਾ? ਦਿੱਲੀ 'ਚ ਵੜਾ ਪਾਵ ਵੇਚ ਕੇ ਲਾਈਮਲਾਈਟ 'ਚ ਆਈ ਚੰਦਰਿਕਾ ਅੱਜ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਉਹ ਰਿਐਲਿਟੀ ਸ਼ੋਅ ਦੀ ਸਭ ਤੋਂ ਮਜ਼ੇਦਾਰ ਪ੍ਰਤੀਯੋਗੀ ਸਾਬਤ ਹੋ ਸਕਦੀ ਹੈ।

ਰੈਪਰ ਨਾਵੇਦ ਸ਼ੇਖ 

ਰੈਪਰ ਨਾਵੇਦ ਸ਼ੇਖ ਵੀ ਬਿੱਗ ਬੌਸ ਦਾ ਹਿੱਸਾ ਹਨ। ਦੱਸ ਦਈਏ ਕਈ ਉਨ੍ਹਾਂ ਨੂੰ ਨਾਜ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਨਾਜ਼ੀ ਨੂੰ ਪ੍ਰਸਿੱਧ ਭਾਰਤੀ ਰੈਪਰਾਂ 'ਚ ਗਿਣਿਆ ਜਾਂਦਾ ਹੈ। ਉਹ ਸਟ੍ਰੀਟ ਹਿਪ ਹੌਪ ਸ਼ੈਲੀ ਦੇ ਗੀਤਾਂ ਲਈ ਮਸ਼ਹੂਰ ਹੈ। ਫਿਲਮ 'ਗਲੀ ਬੁਆਏ' ਉਨ੍ਹਾਂ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਸੀ। ਨਾਜ਼ੀ ਜੇ ਹਿੱਟ ਗੀਤਾਂ 'ਚ ਰਾਸਤੇ ਮੁਸ਼ਕਿਲ, ਅਸਲ ਹਸਲ, ਹੱਕ ਹੈ, ਤਹਿਲਕਾ, ਆਜ਼ਾਦ ਹੂੰ ਮੈਂ, ਮੇਰੀ ਗਲੀ ਮੈਂ ਸ਼ਾਮਲ ਹਨ।

ਨੀਰਜ ਗੋਇਤ  

ਖਲੀ ਅਤੇ ਸੰਗਰਾਮ ਸਿੰਘ ਤੋਂ ਬਾਅਦ ਲੰਬੇ ਸਮੇਂ ਬਾਅਦ ਬਿੱਗ ਬੌਸ ਓਟੀਟੀ ਵਿੱਚ ਕੋਈ ਸਪੋਰਟਸਮੈਨ ਨਜ਼ਰ ਆਵੇਗਾ। ਨੀਰਜ ਗੋਇਤ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਹਨ। ਦੱਸ ਦਈਏ ਕਈ ਉਹ ਹਰਿਆਣਾ ਦਾ ਇੱਕ ਮੁੱਕੇਬਾਜ਼ ਅਤੇ ਮਿਕਸਡ ਮਾਰਸ਼ਲ ਕਲਾਕਾਰ ਹੈ। ਉਨ੍ਹਾਂ ਨੇ ਭਾਰਤ ਹੀ ਨਹੀਂ ਦੁਨੀਆ ਭਰ 'ਚ ਨਾਮ ਕਮਾਇਆ ਹੈ। ਫਿਲਮਾਂ RRR, ਮੁਕਬਾਜ਼, ਤੂਫਾਨ ਤੋਂ ਇਲਾਵਾ, ਉਹ ਕਈ ਤੇਲਗੂ ਫਿਲਮਾਂ 'ਚ ਵੀ ਨਜ਼ਰ ਆ ਚੁੱਕਿਆ ਹੈ।

ਮੁਨੀਸ਼ਾ ਖਟਵਾਨੀ 

ਅਦਾਕਾਰਾ ਅਤੇ ਟੈਰੋ ਕਾਰਡ ਰੀਡਰ ਮੁਨੀਸ਼ਾ ਇਸ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ। ਉਹ ਸੀਰੀਅਲ ਬਸ ਮੁਹੱਬਤ, ਵੈਦੇਹੀ, ਆਪਨੇ ਪਰਾ, ਤੰਤਰ 'ਚ ਨਜ਼ਰ ਆ ਚੁੱਕੀ ਹੈ। ਇੱਕ ਬਾਹਰੀ ਹੋਣ ਦੇ ਨਾਤੇ, ਉਹ ਮੁੰਬਈ ਦੇ ਪਾਰਟੀ ਸਰਕਟ 'ਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਸ ਦਾ ਵਿਆਹ 2022 'ਚ ਸਮੀਰ ਠਾਕੁਰ ਨਾਲ ਹੋਇਆ ਸੀ।

ਇਹ ਵੀ ਪੜ੍ਹੋ: Miss AI: ਇਹ ਕੋਈ 'ਮਨੁੱਖ' ਨਹੀਂ ਇਹ ਹੈ AI ਮਾਡਲ, ਹੋ ਗਏ ਨਾ ਤੁਸੀਂ ਵੀ ਹੈਰਾਨ ! ਜਾਣੋ, ਕੌਣ ਹੈ ਜ਼ਾਰਾ ਸ਼ਤਾਵਰੀ ?

- PTC NEWS

Top News view more...

Latest News view more...

PTC NETWORK