Mon, Dec 8, 2025
Whatsapp

Bihar Election Result 2025 : ਨਿਤੀਸ਼ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ, JDU ਨੇ ਕੀਤਾ ਪੋਸਟ, ਫਿਰ ਕਰ ਦਿੱਤਾ ਡਿਲੀਟ

Bihar Election Result 2025 : ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਇਸ ਸਮੇਂ ਰੁਝਾਨ ਜਾਰੀ ਹਨ। ਨਿਤੀਸ਼ ਕੁਮਾਰ ਇੱਕ ਵਾਰ ਫਿਰ ਜੇਤੂ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਲਗਭਗ 81 ਸੀਟਾਂ 'ਤੇ ਅੱਗੇ ਹੈ। ਇਸ ਦੌਰਾਨ JDU ਨੇ ਸੋਸ਼ਲ ਮੀਡੀਆ 'ਤੇ ਨਿਤੀਸ਼ ਕੁਮਾਰ ਦੇ ਮੁੱਖ ਮੰਤਰੀ ਬਣਨ ਬਾਰੇ ਪੋਸਟ ਕੀਤੀ ਪਰ ਥੋੜ੍ਹੀ ਦੇਰ ਬਾਅਦ ਪੋਸਟ ਡਿਲੀਟ ਕਰ ਦਿੱਤੀ

Reported by:  PTC News Desk  Edited by:  Shanker Badra -- November 14th 2025 02:02 PM -- Updated: November 14th 2025 02:05 PM
Bihar Election Result 2025 : ਨਿਤੀਸ਼ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ, JDU ਨੇ ਕੀਤਾ ਪੋਸਟ, ਫਿਰ ਕਰ ਦਿੱਤਾ ਡਿਲੀਟ

Bihar Election Result 2025 : ਨਿਤੀਸ਼ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ, JDU ਨੇ ਕੀਤਾ ਪੋਸਟ, ਫਿਰ ਕਰ ਦਿੱਤਾ ਡਿਲੀਟ

Bihar Election Result 2025 : ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਇਸ ਸਮੇਂ ਰੁਝਾਨ ਜਾਰੀ ਹਨ। ਨਿਤੀਸ਼ ਕੁਮਾਰ ਇੱਕ ਵਾਰ ਫਿਰ ਜੇਤੂ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਲਗਭਗ 81 ਸੀਟਾਂ 'ਤੇ ਅੱਗੇ ਹੈ। ਇਸ ਦੌਰਾਨ JDU ਨੇ ਸੋਸ਼ਲ ਮੀਡੀਆ 'ਤੇ ਨਿਤੀਸ਼ ਕੁਮਾਰ ਦੇ ਮੁੱਖ ਮੰਤਰੀ ਬਣਨ ਬਾਰੇ ਪੋਸਟ ਕੀਤੀ ਪਰ ਥੋੜ੍ਹੀ ਦੇਰ ਬਾਅਦ ਪੋਸਟ ਡਿਲੀਟ ਕਰ ਦਿੱਤੀ।

ਨਿਤੀਸ਼ ਕੁਮਾਰ ਦੀ ਪਾਰਟੀ JDU ਦੇ ਅਧਿਕਾਰਤ ਹੈਂਡਲ 'ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਗਈ ਅਤੇ ਨਾਲ ਹੀ ਕੈਪਸ਼ਨ ਸਾਂਝੀ ਕੀਤੀ ਗਈ ਸੀ,"ਨਾ ਭੂਤਕਾਲ ਨਾ ਭਵਿੱਖ, ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ। ਇਸ ਤੋਂ ਪਹਿਲਾਂ ਇੱਕ ਸਮਰਥਕ ਨੇ ਪਟਨਾ ਵਿੱਚ ਪਾਰਟੀ ਹੈੱਡਕੁਆਰਟਰ ਦੇ ਸਾਹਮਣੇ ਇੱਕ ਪੋਸਟਰ ਲਗਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ, "ਟਾਈਗਰ ਅਭੀ ਜ਼ਿੰਦਾ ਹੈ।"


ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਨਿਤੀਸ਼ ਕੁਮਾਰ ਦੇ ਆਲੇ-ਦੁਆਲੇ ਮਾਹੌਲ ਬਣਾਇਆ ਜਾ ਰਿਹਾ ਸੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਬਿਮਾਰ ਚੱਲ ਹਨ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਪਰ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਜਿਸ ਤਰ੍ਹਾਂ ਐਕਟਿਵ ਨਜ਼ਰ ਆਏ ,NDA ਖੇਮੇ 'ਚ ਇੱਕ ਵੱਖਰਾ ਸੁਨੇਹਾ ਗਿਆ ਹੈ ਅਤੇ ਹੁਣ ਨਿਤੀਸ਼ ਕੁਮਾਰ ਦੁਬਾਰਾ ਮੁੱਖ ਮੰਤਰੀ ਬਣਨ ਦੇ ਰਾਹ 'ਤੇ ਹਨ।

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕੀ ਰੁਝਾਨ ਹਨ?

ਦੁਪਹਿਰ 1:30 ਵਜੇ ਤੱਕ ਨਿਤੀਸ਼ ਕੁਮਾਰ ਦੀ ਪਾਰਟੀ ਐਨਡੀਏ ਗੱਠਜੋੜ ਵਿੱਚ ਦੂਜੇ ਸਥਾਨ 'ਤੇ ਜਾਪਦੀ ਹੈ। ਜੇਕਰ ਰੁਝਾਨ ਸਹੀ ਸਾਬਤ ਹੁੰਦੇ ਹਨ ਤਾਂ ਪਾਰਟੀ ਲਗਭਗ 80 ਸੀਟਾਂ ਜਿੱਤ ਸਕਦੀ ਹੈ। ਭਾਜਪਾ ਜਿਸਦੀ ਚੋਣ ਨਤੀਜਿਆਂ ਵਿੱਚ 90 ਸੀਟਾਂ 'ਤੇ ਲੀਡ ਹੈ, "ਵੱਡੇ ਭਰਾ" ਦੀ ਭੂਮਿਕਾ ਨਿਭਾ ਸਕਦੀ ਹੈ। ਐਨਡੀਏ ਗੱਠਜੋੜ ਵਿੱਚ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਐਲਜੇਪੀ ਨੂੰ ਵੀ 21 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ, ਜਦੋਂ ਕਿ ਹੋਰ ਸਹਿਯੋਗੀ ਸੱਤ ਸੀਟਾਂ ਜਿੱਤ ਸਕਦੇ ਹਨ।


- PTC NEWS

Top News view more...

Latest News view more...

PTC NETWORK
PTC NETWORK