Fri, Dec 12, 2025
Whatsapp

ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ ’ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ, ਕਿਹਾ-'ਗੈਂਗਸਟਰਾਂ ਨੂੰ AAP ਦੀ ਸ਼ਹਿ'

Reported by:  PTC News Desk  Edited by:  Aarti -- December 23rd 2023 04:48 PM
ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ ’ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ, ਕਿਹਾ-'ਗੈਂਗਸਟਰਾਂ ਨੂੰ AAP ਦੀ ਸ਼ਹਿ'

ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ ’ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ, ਕਿਹਾ-'ਗੈਂਗਸਟਰਾਂ ਨੂੰ AAP ਦੀ ਸ਼ਹਿ'

Majithia Target CM Mann: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ ’ਤੇ ਪੰਜਾਬ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਨਾਲ ਹੀ ਉਨ੍ਹਾਂ ਨੇ ਫਿਰੋਜ਼ਪੁਰ ਜੇਲ੍ਹ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਦਾ ਹਵਾਲਾ ਦੇਕੇ ਸਵਾਲ ਚੁੱਕੇ ਹਨ। 


ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ 'ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ

ਪੰਜਾਬ ਦੀਆਂ ਜੇਲ੍ਹਾਂ ਦੇ ਮੁੱਦੇ 'ਤੇ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ #punjabnews #punjab #ptcnews #bathinda #jail #BikramSinghMajithia #ShiromaniAkaliDal Bikram Singh Majithia Posted by PTC News on Saturday, December 23, 2023

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਲ੍ਹਾਂ ’ਚ ਗੈਂਗਸਟਰਾਂ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਪ੍ਰਸਤੀ ਹਾਸਿਲ ਹੈ। ਜੇਲ੍ਹਾਂ ’ਚ ਗੈਂਗਸਟਰਾਂ ਨੂੰ ਤੇਜ਼ ਰਫਤਾਰ ਇੰਟਰਨੈੱਟ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਅਤੇ ਗ੍ਰਹਿ ਮੰਤਰਾਲਾ ਸੰਭਾਲਣ ਵਾਲੇ ਭਗਵੰਤ ਮਾਨ ਹਰ ਫਰੰਟ ’ਤੇ ਫੇਲ੍ਹ ਹੋਏ ਹਨ। 

ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਭਗਵੰਤ ਮਾਨ ਸਾਬ ਦੇ ਬੁਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਸਰਕਾਰ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ। ਬਾਰਡਰ ਸਟੇਟ ਦੀਆਂ ਜੇਲ੍ਹਾਂ ਵਿਚੋਂ ਗੈਂਗਸਟਰ ਆਪਣੇ ਧੰਦੇ ਚਲਾ ਰਹੇ ਹਨ। ਕਤਲ, ਫ਼ਿਰੌਤੀਆਂ, ਲੁੱਟਾਂ ਖੋਹਾਂ ਆਮ ਹੋ ਗਈਆਂ ਹਨ। 9 ਮਹੀਨਿਆਂ ਵਿਚ ਇੱਕਲੀ ਫਿਰੋਜ਼ਪੁਰ ਜੇਲ੍ਹ ਵਿਚੋਂ 43000 ਕਾਲਾਂ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ, ਗੈਂਗਸਟਰ ਦੀ ਸੈਲਫੀ। ਨਸ਼ਿਆਂ ਦਾ ਕਾਰੋਬਾਰ ਜੇਲ੍ਹਾਂ ਵਿਚੋਂ ਹੋ ਰਿਹਾ ਹੈ। ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ। ਆਪਣੇ ਪਰਿਵਾਰ ਲਈ ਭਾਰੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਜਗ੍ਹਾ ਜੇਕਰ ਇਹ ਸੁਰੱਖਿਆ ਪੰਜਾਬ ਦੀਆਂ ਜੇਲਾਂ 'ਚ ਦਿੱਤੀ ਹੁੰਦੀ ਤੇ ਪੰਜਾਬ ਦੇ ਹਾਲਾਤ ਬੇਹਤਰ ਹੋਣੇ ਸਨ। 

 

-

Top News view more...

Latest News view more...

PTC NETWORK
PTC NETWORK