Tue, Nov 11, 2025
Whatsapp

Ludhiana Blast : ਲੁਧਿਆਣਾ ਵਿਖੇ ਇੱਕ ਘਰ 'ਚ ਰੱਖੇ ਪਟਾਕਿਆਂ 'ਚ ਬਲਾਸਟ , ਧਮਾਕੇ ਦੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁਲਸੇ

Ludhiana Blast : ਲੁਧਿਆਣਾ ਦੇ ਚੀਮਾ ਚੌਂਕ ਨਜ਼ਦੀਕ ਇੰਦਰਾ ਕਲੋਨੀ 'ਚ ਇੱਕ ਘਰ ਵਿੱਚ ਰੱਖੇ ਪਟਾਕਿਆਂ 'ਚ ਬਲਾਸਟ ਹੋਇਆ ਹੈ। ਲੋਕਾਂ ਦੇ ਦੱਸਣ ਮੁਤਾਬਕ ਇਸ ਘਰ ਵਿੱਚ ਪਟਾਕੇ ਬਣਾਏ ਜਾਂਦੇ ਸੀ। ਬਰੂਦ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ ਸੀ। ਇਸ ਧਮਾਕੇ ਦੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁਲਸ ਗਏ ਹਨ। ਬਲਾਸਟ ਹੋਣ ਨਾਲ ਘਰ ਦੇ ਅੰਦਰ ਅੱਗ ਲੱਗ ਗਈ, ਜਿਸ ਨਾਲ ਸਾਰਾ ਸਮਾਨ ਸੜ ਗਿਆ

Reported by:  PTC News Desk  Edited by:  Shanker Badra -- October 23rd 2025 04:05 PM
Ludhiana Blast : ਲੁਧਿਆਣਾ ਵਿਖੇ ਇੱਕ ਘਰ 'ਚ ਰੱਖੇ ਪਟਾਕਿਆਂ 'ਚ ਬਲਾਸਟ , ਧਮਾਕੇ ਦੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁਲਸੇ

Ludhiana Blast : ਲੁਧਿਆਣਾ ਵਿਖੇ ਇੱਕ ਘਰ 'ਚ ਰੱਖੇ ਪਟਾਕਿਆਂ 'ਚ ਬਲਾਸਟ , ਧਮਾਕੇ ਦੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁਲਸੇ

Ludhiana Blast : ਲੁਧਿਆਣਾ ਦੇ ਚੀਮਾ ਚੌਂਕ ਨਜ਼ਦੀਕ ਇੰਦਰਾ ਕਲੋਨੀ 'ਚ ਇੱਕ ਘਰ ਵਿੱਚ ਰੱਖੇ ਪਟਾਕਿਆਂ 'ਚ ਬਲਾਸਟ ਹੋਇਆ ਹੈ। ਲੋਕਾਂ ਦੇ ਦੱਸਣ ਮੁਤਾਬਕ ਇਸ ਘਰ ਵਿੱਚ ਪਟਾਕੇ ਬਣਾਏ ਜਾਂਦੇ ਸੀ। ਬਰੂਦ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ ਸੀ। ਇਸ ਧਮਾਕੇ ਦੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁਲਸ ਗਏ ਹਨ। ਬਲਾਸਟ ਹੋਣ ਨਾਲ ਘਰ ਦੇ ਅੰਦਰ ਅੱਗ ਲੱਗ ਗਈ, ਜਿਸ ਨਾਲ ਸਾਰਾ ਸਮਾਨ ਸੜ ਗਿਆ। ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਿਟ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। 

ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਾਰੂਦ ਵੀ ਰੱਖਿਆ ਗਿਆ ਸੀ, ਜਿਸ ਨਾਲ ਪਟਾਕੇ ਬਣਾਏ ਜਾ ਰਹੇ ਸੀ। ਇਨ੍ਹਾਂ ਨੂੰ ਅਗਲੇ ਸਾਲ ਦੀਵਾਲੀ 'ਤੇ ਵੇਚਣ ਲਈ ਸਟੋਰ ਕੀਤਾ ਗਿਆ ਸੀ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ 'ਤੇ ਕਾਬੂ ਪਾਇਆ। ਗੁਆਂਢੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਧਮਾਕੇ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਵਸਨੀਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।


ਗੁਆਂਢ ਵਿੱਚ ਰਹਿਣ ਵਾਲਾ ਲੜਕਾ ਵੀ ਝੁਲਸ ਗਿਆ

ਲੁਧਿਆਣਾ ਦੇ ਚੀਮਾ ਚੌਕ ਨੇੜੇ ਇੰਦਰਾ ਕਲੋਨੀ ਵਿੱਚ ਪਟਾਕਿਆਂ 'ਚ ਬਲਾਸਟ ਹੋਣ ਨਾਲ ਗੁਆਂਢ ਵਿੱਚ ਰਹਿਣ ਵਾਲਾ ਇੱਕ ਲੜਕਾ ਵੀ ਝੁਲਸ ਗਿਆ। ਗੁਆਂਢੀ ਊਸ਼ਾ ਦੇਵੀ ਨੇ ਕਿਹਾ ਕਿ ਉਸਦਾ ਪੁੱਤਰ ਘਰ ਦੀ ਉੱਪਰਲੀ ਮੰਜ਼ਿਲ 'ਤੇ ਸੀ। ਹਾਦਸੇ ਵਿੱਚ ਉਹ ਵੀ ਸੜ ਗਿਆ ਹੈ।ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਊਸ਼ਾ ਦਾ ਕਹਿਣਾ ਹੈ ਕਿ ਇਹ ਲੋਕ ਪਟਾਕੇ ਅਤੇ ਰਾਵਣ ਦੀਆਂ ਮੂਰਤੀਆਂ ਬਣਾਉਂਦੇ ਹਨ। ਘਰ ਵਿੱਚ ਬਾਰੂਦ ਰੱਖਿਆ ਹੋਇਆ ਸੀ।

ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਬੁਝੀ ਅੱਗ 

ਫਾਇਰ ਅਫਸਰ ਜਸ਼ਿਨ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਹ ਪਹੁੰਚੇ, ਘਰ ਵਿੱਚ ਲੱਗੀ ਅੱਗ ਬੁਝ ਚੁੱਕੀ ਸੀ। ਧਮਾਕੇ ਤੋਂ ਪ੍ਰਭਾਵਿਤ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬਿਲਡਿੰਗ ਵਿੱਚ ਪਟਾਕਿਆਂ ਦਾ ਸਟੋਰ ਬਣਾਇਆ ਗਿਆ ਸੀ ਅਤੇ ਓਸੇ 'ਚ ਬਲਾਸਟ ਹੋਇਆ ਹੈ। 

ਫੋਰੈਂਸਿਕ ਟੀਮ ਕਰ ਰਹੀ ਹੈ ਜਾਂਚ  

ਫੋਰੈਂਸਿਕ ਟੀਮ ਉਸ ਘਰ ਪਹੁੰਚ ਗਈ ਹੈ ,ਜਿੱਥੇ ਧਮਾਕਾ ਹੋਇਆ। ਟੀਮ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਬਾਰੂਦ ਦੇ ਨਮੂਨੇ ਇਕੱਠੇ ਕਰ ਰਹੀ ਹੈ। ਇਸ ਦੌਰਾਨ ਸਿਵਲ ਹਸਪਤਾਲ ਦੇ ਐਸਐਮਓ ਡਾ. ਅਖਿਲ ਸਰੀਨ ਨੇ ਦੱਸਿਆ ਕਿ ਕੁੱਲ ਅੱਠ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਪੰਜ ਲੋਕਾਂ ਨੂੰ ਉੱਚ ਕੇਂਦਰ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਚਿਹਰੇ ਗੰਭੀਰ ਰੂਪ ਵਿੱਚ ਸੜ ਗਏ ਸਨ।

ਉਧਰ ਮੌਕੇ 'ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਸਮੇਤ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਆਰੋਪੀ ਫਰਾਰ ਹੋ ਚੁੱਕਾ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਬੱਚਿਆਂ ਸਮੇਤ 10 ਤੋਂ 15 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ,ਜਿਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।  


- PTC NEWS

Top News view more...

Latest News view more...

PTC NETWORK
PTC NETWORK