Wed, Sep 11, 2024
Whatsapp

Patiala News : ਜਨਮ ਦਿਨ ਵਾਲੇ ਦਿਨ ਹੋਇਆ ਨੌਜਵਾਨ ਦਾ ਕਤਲ, ਪਿਤਾ ਗੰਭੀਰ ਜ਼ਖ਼ਮੀ

ਪਟਿਆਲਾ ਦੇ ਪਿੰਡ ਬਾਰਨ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ, ਇਸ ਖੂਨੀ ਝੜਪ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੇ ਪਿਤਾ ਗੰਭੀਰ ਜ਼ਖ਼ਮੀ ਹਨ।

Reported by:  PTC News Desk  Edited by:  Dhalwinder Sandhu -- August 20th 2024 01:47 PM
Patiala News : ਜਨਮ ਦਿਨ ਵਾਲੇ ਦਿਨ ਹੋਇਆ ਨੌਜਵਾਨ ਦਾ ਕਤਲ, ਪਿਤਾ ਗੰਭੀਰ ਜ਼ਖ਼ਮੀ

Patiala News : ਜਨਮ ਦਿਨ ਵਾਲੇ ਦਿਨ ਹੋਇਆ ਨੌਜਵਾਨ ਦਾ ਕਤਲ, ਪਿਤਾ ਗੰਭੀਰ ਜ਼ਖ਼ਮੀ

Patiala News : ਸ਼ਾਹੀ ਸ਼ਹਿਰ ਪਟਿਆਲਾ ਦੇ ਪਿੰਡ ਬਾਰਨ ਵਿੱਚ ਦੇਰ ਰਾਤ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ, ਇਸ ਖੂਨੀ ਝੜਪ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੇ ਪਿਤਾ ਗੰਭੀਰ ਜ਼ਖ਼ਮੀ ਹਨ ਜੋ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। 

ਜਾਣਕਾਰੀ ਮੁਤਾਬਿਕ ਇਹ ਖੂਨੀ ਝੜਪ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਰਮਜੀਤ ਸਿੰਘ ਵੱਜੋਂ ਹੋਈ ਹੈ, ਜੋ ਕਿ 25 ਸਾਲ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਬੀਤੇ ਦਿਨ ਉਸਦੇ ਪੁੱਤਰ ਵਿਕਰਮਜੀਤ ਸਿੰਘ ਦਾ 25ਵਾਂ ਜਨਮਦਿਨ ਸੀ ਅਤੇ ਉਹ ਜਦੋਂ ਘਰ ਆਇਆ ਤਾਂ ਉਹਨਾਂ ਦੇ ਗੁਆਢੀਆਂ ਨਾਲ ਉਹਨਾਂ ਦਾ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਉਹਨਾਂ ਨੇ ਉਸਦੇ ਪੁੱਤਰ ਦੇ ਸਿਰ ਦੇ ਵਿੱਚ ਕੁਹਾੜੇ ਅਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।


ਮ੍ਰਿਤਕ ਨੌਜਵਾਨ ਬਿਕਰਮਜੀਤ ਦੀ ਮ੍ਰਿਤਕ ਦੇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖੀ ਗਈ ਹੈ, ਜਿੱਥੇ ਉਸਦਾ ਪੋਸਟਮਾਰਟਮ ਹੋਵੇਗਾ ਅਤੇ ਉਸਦੇ ਪਿਤਾ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ, ਕਿਉਂਕਿ ਉਹ ਵੀ ਇਸ ਲੜਾਈ ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਜ਼ਖ਼ਮੀ ਹੋ ਗਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਤਫ਼ਦੀਸ਼ ਜਾਰੀ ਹੈ।

ਇਹ ਵੀ ਪੜ੍ਹੋ : Ludhiana Hospital Dispute : ਸਿਵਲ ਹਸਪਤਾਲ 'ਚ ਹੰਗਾਮਾ, ਧੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖੂਨੀ ਝੜਪ

- PTC NEWS

Top News view more...

Latest News view more...

PTC NETWORK