Sat, Apr 1, 2023
Whatsapp

Clash in Bathinda Jail : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ , ਗੈਂਗਸਟਰ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ

Written by  Ravinder Singh -- February 25th 2023 08:32 AM
Clash in Bathinda Jail : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ , ਗੈਂਗਸਟਰ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ

Clash in Bathinda Jail : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ , ਗੈਂਗਸਟਰ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਸੁਰਖੀਆਂ ਵਿਚ ਆ ਗਈ ਹੈ। ਜੇਲ੍ਹ ਵਿਚ ਖੂਨੀ ਝੜਪ ਮਗਰੋਂ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਟਾਫ ਵੱਲੋਂ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕੇਂਦਰੀ ਜੇਲ੍ਹ 'ਚ ਬੰਦ ਗੁਰਦਾਸਪੁਰ ਨਿਵਾਸੀ ਗੈਂਗਸਟਰ ਰਾਜਵੀਰ ਸਿੰਘ 'ਤੇ ਉਸ ਦੇ ਸਾਥੀਆਂ ਨੇ ਬੈਰਕ 'ਚ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।



ਰਾਜਵੀਰ ਦੇ ਸਿਰ ਉਪਰ ਸੱਟਾਂ ਲੱਗਣ ਕਾਰਨ ਜੇਲ੍ਹ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ।

ਸਿਵਲ ਹਸਪਤਾਲ 'ਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮਖ ਸਿੰਘ ਅਤੇ ਜਗਰੋਸ਼ਨ ਸਿੰਘ ਨਾਲ ਆਪਣੀ ਬੈਰਕ 'ਚ ਬੈਠਾ ਸੀ ਤਾਂ ਇਨ੍ਹਾਂ ਚਾਰਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਇਹ ਵੀ ਪੜ੍ਹੋ : ਜੇਕਰ ਵੀਡੀਓਜ਼ ਦੇਖ ਕੇ ਪੁਲਿਸ ਕਰੇਗੀ ਕਾਰਵਾਈ ਤਾਂ ਮੁੜ ਲੱਗਣਗੇ ਧਰਨੇ: ਅੰਮ੍ਰਿਤਪਾਲ ਸਿੰਘ

ਜ਼ਖ਼ਮੀ ਨੇ ਦੱਸਿਆ ਕਿ ਤਿੰਨ ਚਾਰ ਲੋਕਾਂ ਨੇ ਮਾਮੂਲੀ ਬਹਿਸ ਤੋਂ ਬਾਅਦ ਉਸ ਉਪਰ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਸ਼ੁਭਮ, ਗੁਰਮਖ ਤੇ ਜਗਰੋਸ਼ਨ ਸਿੰਘ ਨੇ ਉਸ ਉਪਰ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਸਿਰ 'ਚ ਸੱਟਾਂ ਲੱਗੀਆਂ ਹਨ। ਜ਼ਖ਼ਮੀ ਗੈਂਗਸਟਰ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਖ਼ਮੀ ਦੀ ਹੋਈ ਸੱਟ ਸਬੰਧੀ ਐੱਮਐੱਲਆਰ ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਹੈ।

- PTC NEWS

adv-img

Top News view more...

Latest News view more...