Rio Kapadia Passed Away: ਬਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦਿਲ ਚਾਹਤਾ ਹੈ, ਚੱਕ ਦੇ ਇੰਡੀਆ ਅਤੇ ਹੈਪੀ ਨਿਊ ਈਅਰ ਵਰਗੀਆਂ ਮਸ਼ਹੂਰ ਬਾਲੀਵੁੱਡ ਫਿਲਮਾਂ ''ਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਰੀਓ ਕਪਾਡੀਆ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 66 ਸਾਲ ਦੇ ਸਨ। ਫਿਲਹਾਲ ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਦਾ ਅੰਤਿਮ ਸਸਕਾਰ 15 ਸਤੰਬਰ ਨੂੰ ਹੋਣ ਵਾਲਾ ਹੈ। ਬਾਲੀਵੁੱਡ ਇੱਕ ਬਹੁਮੁਖੀ ਪ੍ਰਤਿਭਾ ਦੇ ਦੇਹਾਂਤ 'ਤੇ ਸੋਗ ਮਨਾ ਰਿਹਾ ਹੈ ਜਿਸ ਨੇ ਉਦਯੋਗ ਵਿੱਚ ਇੱਕ ਮਹੱਤਵਪੂਰਨ ਛਾਪ ਛੱਡੀ ਹੈ। ਰੀਓ ਕਪਾਡੀਆ ਨੂੰ ਆਮਿਰ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਵਰਗੇ ਵੱਡੇ ਸਿਤਾਰਿਆਂ ਨਾਲ ਦੇਖਿਆ ਗਿਆ ਹੈ। ਉਨ੍ਹਾਂ ਨੂੰ ਆਖਰੀ ਵਾਰ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਮੇਡ ਇਨ ਹੈਵਨ 2 ਵਿੱਚ ਦੇਖਿਆ ਗਿਆ ਸੀ।ਦੱਸ ਦਈਏ ਕਿ ਆਪਣੇ ਲੰਬੇ ਬਾਲੀਵੁੱਡ ਕਰੀਅਰ ਵਿੱਚ ਉਨ੍ਹਾਂ ਨੇ ਨਾ ਸਿਰਫ ਫਿਲਮਾਂ ਵਿੱਚ ਕੰਮ ਕੀਤਾ ਬਲਕਿ ਕਈ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ। ਰੀਓ ਕਪਾਡੀਆ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਾਰੀਆ ਅਤੇ ਦੋ ਬੱਚੇ ਅਮਨ ਅਤੇ ਵੀਰ ਹਨ। ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਹੈਰਾਨ ਹਨ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ।ਇਹ ਵੀ ਪੜ੍ਹੋ: Ranna Ch Dhanna: ਹੁਣ ਇਸ ਫਿਲਮ ’ਚ ਨਜ਼ਰ ਆਵੇਗੀ ਦਿਲਜੀਤ ਦੋਸਾਂਝ, ਸ਼ਹਿਨਾਜ ਗਿੱਲ ਅਤੇ ਸੋਨਮ ਬਾਜਵਾ ਦੀ ਤਿੱਕੜੀ