Fri, Feb 27, 2026
Whatsapp

Mansa Murder : ਪੰਜਾਬ 'ਚ ਵੱਡੀ ਵਾਰਦਾਤ, ਮਾਨਸਾ 'ਚ ਵਪਾਰੀ ਤੇ ਉਸ ਦੇ ਮੁਲਾਜ਼ਮ ਦਾ ਕਤਲ, ਫਾਰਮ ਹਾਊਸ 'ਚ ਵੜ ਗੋਲੀਆਂ ਨਾਲ ਭੁੰਨੇ

Mansa Murder : ਤਾਜ਼ਾ ਮਾਮਲਾ, ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ ਬਦਮਾਸ਼ਾਂ ਨੇ ਇੱਕ ਵਪਾਰੀ ਅਤੇ ਉਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਪਾਰੀ ਤੇ ਉਸ ਦੇ ਮੁਲਾਜ਼ਮਾਂ ਨੂੰ ਉਸ ਦੇ ਫਾਰਮ ਹਾਊਸ 'ਤੇ ਮੁਲਜ਼ਮਾਂ ਨੇ ਗੋਲੀਆਂ ਨਾਲ ਭੁੰਨਿਆ।

Reported by:  PTC News Desk  Edited by:  KRISHAN KUMAR SHARMA -- February 27th 2026 01:18 PM -- Updated: February 27th 2026 02:30 PM
Mansa Murder : ਪੰਜਾਬ 'ਚ ਵੱਡੀ ਵਾਰਦਾਤ, ਮਾਨਸਾ 'ਚ ਵਪਾਰੀ ਤੇ ਉਸ ਦੇ ਮੁਲਾਜ਼ਮ ਦਾ ਕਤਲ, ਫਾਰਮ ਹਾਊਸ 'ਚ ਵੜ ਗੋਲੀਆਂ ਨਾਲ ਭੁੰਨੇ

Mansa Murder : ਪੰਜਾਬ 'ਚ ਵੱਡੀ ਵਾਰਦਾਤ, ਮਾਨਸਾ 'ਚ ਵਪਾਰੀ ਤੇ ਉਸ ਦੇ ਮੁਲਾਜ਼ਮ ਦਾ ਕਤਲ, ਫਾਰਮ ਹਾਊਸ 'ਚ ਵੜ ਗੋਲੀਆਂ ਨਾਲ ਭੁੰਨੇ

Mansa Murder : ਪੰਜਾਬ 'ਚ ਕਤਲ, ਫਿਰੌਤੀ, ਲੁੱਟ-ਖੋਹ ਦੀਆਂ ਨਿੱਤ ਦਿਨ ਹੋ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸੂਬੇ 'ਚ ਚਿੱਟੇ ਦਿਨ ਅਪਰਾਧੀ ਕਿਸੇ ਨੂੰ ਵੀ ਕਤਲ ਕਰਕੇ ਫਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ, ਮਾਨਸਾ ਦੇ ਸਰਦੂਲਗੜ੍ਹ (sardulgarh) ਤੋਂ ਸਾਹਮਣੇ ਆਇਆ ਹੈ, ਜਿਥੇ ਬਦਮਾਸ਼ਾਂ ਨੇ ਇੱਕ ਵਪਾਰੀ ਅਤੇ ਉਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਪਾਰੀ ਤੇ ਉਸ ਦੇ ਮੁਲਾਜ਼ਮਾਂ ਨੂੰ ਉਸ ਦੇ ਫਾਰਮ ਹਾਊਸ 'ਤੇ ਮੁਲਜ਼ਮਾਂ ਨੇ ਗੋਲੀਆਂ ਨਾਲ ਭੁੰਨਿਆ।

ਜਾਣਕਾਰੀ ਅਨੁਸਾਰ, ਕਤਲ ਦੇ ਕਾਰਨਾਂ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕਾਂ ਦੀ ਪਛਾਣ ਕਾਰੋਬਾਰੀ ਜਸਵੀਰ ਸਿੰਘ ਅਤੇ ਉਸਦੇ ਕਰਮਚਾਰੀ ਬਲਦੇਵ ਸਿੰਘ ਵਜੋਂ ਹੋਈ ਹੈ। ਇਸ ਘਟਨਾ ਨਾਲ ਇੱਕ ਵਾਰ ਮੁੜ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ 'ਤੇ ਸਵਾਲ ਖੜੇ ਹੋ ਗਏ ਹਨ। ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।


ਕਤਲ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਦੋ ਲੋਕਾਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੀ ਇੱਕ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਹਰ ਪਹਿਲੂ ਤੋਂ ਸਬੂਤ ਇਕੱਠੇ ਕਰ ਰਹੀ ਹੈ।

ਖੂਨ ਨਾਲ ਲੱਥਪੱਥ ਪਏ ਸਨ ਦੋਵੇਂ : ਚਾਚਾ 

ਜਸਬੀਰ ਦੇ ਚਾਚਾ ਸਤਪਾਲ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਹ ਕਤਲ 8 ਤੋਂ 8:15 ਦੇ ਵਿਚਕਾਰ ਕੀਤਾ। ਇਸ ਤੋਂ ਬਾਅਦ, ਜਦੋਂ ਸਾਨੂੰ 10:30 ਵਜੇ ਇਸ ਬਾਰੇ ਪਤਾ ਲੱਗਾ, ਤਾਂ ਅਸੀਂ ਮੌਕੇ 'ਤੇ ਪਹੁੰਚੇ। ਪੁੱਤਰ ਉੱਥੇ ਖੂਨ ਨਾਲ ਲੱਥਪੱਥ ਪਿਆ ਸੀ। ਪੁਲਿਸ ਪਹਿਲਾਂ ਹੀ ਉੱਥੇ ਪਹੁੰਚ ਚੁੱਕੀ ਸੀ।

ਪੁਲਿਸ ਤੋਂ ਮੇਰੀ ਮੰਗ ਹੈ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਜਸਬੀਰ ਨੇ ਕਦੇ ਨਹੀਂ ਦੱਸਿਆ ਕਿ ਕਿਸੇ ਨੇ ਉਸਨੂੰ ਧਮਕੀ ਦਿੱਤੀ ਹੈ। ਕੀ ਉਸਦੀ ਕਦੇ ਕਿਸੇ ਨਾਲ ਲੜਾਈ ਹੋਈ ਹੈ। ਚਾਚਾ ਨੇ ਕਿਹਾ ਕਿ ਸਾਡਾ ਕੋਈ ਕਾਰੋਬਾਰ ਹੈ। ਮੈਂ ਕਈ ਦਿਨਾਂ ਤੋਂ ਉਸਦੇ ਸੰਪਰਕ ਤੋਂ ਬਾਹਰ ਸੀ। ਇਸ ਸਮੇਂ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਹੈ। ਭਤੀਜੇ ਦਾ ਇੱਕ ਛੋਟਾ ਬੱਚਾ ਹੈ, ਉਹ ਚੰਡੀਗੜ੍ਹ ਵਿੱਚ ਪੜ੍ਹਦਾ ਹੈ।

- PTC NEWS

Top News view more...

Latest News view more...

PTC NETWORK
PTC NETWORK