Sat, Dec 7, 2024
Whatsapp

Lawrence Bishnoi Brother Anmol : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀਆਂ ਵਧੀਆਂ ਮੁਸ਼ਕਿਲਾਂ; ਪੁਲਿਸ ਨੇ ਕੀਤਾ ਮਾਮਲਾ ਦਰਜ, ਜਾਣੋ ਮਾਮਲਾ

ਅਨਮੋਲ 'ਤੇ ਅਮਰੀਕਾ ਅਤੇ ਕੈਨੇਡਾ 'ਚ ਬੈਠ ਕੇ ਜ਼ਿੰਬਾਬਵੇ ਅਤੇ ਕੀਨੀਆ ਦੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਕਰਨ ਦਾ ਇਲਜ਼ਾਮ ਹੈ।

Reported by:  PTC News Desk  Edited by:  Aarti -- November 04th 2024 09:27 AM
Lawrence Bishnoi Brother Anmol : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀਆਂ ਵਧੀਆਂ ਮੁਸ਼ਕਿਲਾਂ; ਪੁਲਿਸ ਨੇ ਕੀਤਾ ਮਾਮਲਾ ਦਰਜ, ਜਾਣੋ ਮਾਮਲਾ

Lawrence Bishnoi Brother Anmol : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀਆਂ ਵਧੀਆਂ ਮੁਸ਼ਕਿਲਾਂ; ਪੁਲਿਸ ਨੇ ਕੀਤਾ ਮਾਮਲਾ ਦਰਜ, ਜਾਣੋ ਮਾਮਲਾ

Lawrence Bishnoi Brother Anmol : ਗੁਰੂਗ੍ਰਾਮ ਦੇ ਸੈਕਟਰ-37 ਥਾਣਾ ਪੁਲਸ ਨੇ ਭੀਮ ਸੈਨਾ ਦੇ ਮੁਖੀ ਸਤਪਾਲ ਤੰਵਰ ਨੂੰ ਧਮਕੀ ਦੇਣ ਦੇ ਦੋਸ਼ 'ਚ ਲਾਰੇਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਹੈ।

ਅਨਮੋਲ 'ਤੇ ਅਮਰੀਕਾ ਅਤੇ ਕੈਨੇਡਾ 'ਚ ਬੈਠ ਕੇ ਜ਼ਿੰਬਾਬਵੇ ਅਤੇ ਕੀਨੀਆ ਦੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਕਰਨ ਦਾ ਇਲਜ਼ਾਮ ਹੈ। ਹਰਿਆਣਾ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਟੀਐਫ ਟੀਮਾਂ, ਗੁਰੂਗ੍ਰਾਮ ਦੀਆਂ 3 ਅਪਰਾਧ ਸ਼ਾਖਾਵਾਂ ਅਤੇ ਕਈ ਸਾਈਬਰ ਕ੍ਰਾਈਮ ਟੀਮਾਂ ਨੂੰ ਜਾਂਚ ਲਈ ਤਾਇਨਾਤ ਕੀਤਾ ਹੈ। ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਸ਼ੁੱਕਰਵਾਰ ਰਾਤ 10.05 ਵਜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੂੰ ਲਾਰੇਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਮੋਬਾਈਲ 'ਤੇ ਕਾਲ ਆਇਆ। ਜਿਸ ਵਿੱਚ ਗੈਂਗਸਟਰ ਨੇ ਕਿਹਾ ਕਿ ਉਹ ਤੈਨੂੰ ਕੱਟ ਕੇ ਕਿਤੇ ਸੁੱਟ ਦੇਵੇਗਾ। 

ਕੁੱਲ 6 ਮਿੰਟ 41 ਸੈਕਿੰਡ ਦੀ ਆਡੀਓ ਵਿੱਚ ਗੈਂਗਸਟਰ ਤੰਵਰ ਨੂੰ ਵਾਰ-ਵਾਰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਧਮਕੀ ਦਾ ਜਵਾਬ ਦਿੰਦੇ ਹੋਏ ਸਤਪਾਲ ਤੰਵਰ ਨੇ ਅਨਮੋਲ ਬਿਸ਼ਨੋਈ ਨੂੰ ਕਿਹਾ ਕਿ ਮੈਂ ਪੱਪੂ ਯਾਦਵ ਜਾਂ ਸਲਮਾਨ ਖਾਨ ਨਹੀਂ ਹਾਂ ਜੋ ਡਰ ਜਾਵੇਗਾ। ਜਿਸ ਤੋਂ ਬਾਅਦ ਗੈਂਗਸਟਰ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

- PTC NEWS

Top News view more...

Latest News view more...

PTC NETWORK