Jalandhar Civil Hospital ’ਚ ਤਿੰਨ ਸ਼ੱਕੀ ਮੌਤਾਂ ਦਾ ਮਾਮਲਾ; ਜਾਂਚ ਕਮੇਟੀ ਦੀ ਸ਼ੁਰੂਆਤੀ ਜਾਂਚ ’ਚ ਹੋਇਆ ਵੱਡਾ ਖੁਲਾਸਾ
Jalandhar Civil Hospital News : ਜਲੰਧਰ ਸਿਵਲ ਹਸਪਤਾਲ ਦੇ ਵਿੱਚ ਤਿੰਨ ਸ਼ੱਕੀ ਮੌਤ ਦਾ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਂਚ ਰਿਪੋਰਟ ’ਚ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਜਾਂਚ ਕਮੇਟੀ ’ਚ ਸਾਹਮਣੇ ਆਇਆ ਹੈ ਕਿ ਕਲਾਸ ਫੋਰਸ ਦੇ ਸਹਾਰੇ ਐਤਵਾਰ ਨੂੰ ਆਕਸੀਜਨ ਪਲਾਂਟ ਚੱਲ ਰਿਹਾ ਸੀ। ਜਿਸ ਕਲਾਸ ਫੋਰਸ ਦੀ ਡਿਊਟੀ ਆਕਸੀਜਨ ਪਲਾਂਟ ਲਗਾਈ ਗਈ ਆਰਜੀ ਤੌਰ ਤੇ ਵੱਖ-ਵੱਖ ਵਾਰਡ ਦੇ ਵਿੱਚ ਡਿਊਟੀ ਕਰਦਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਕੱਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲੱਗੇ ਆਕਸੀਜਨ ਪਲਾਂਟ ਦੀ ਵੀ ਰਿਪੇਅਰ ਕੀਤੀ। ਇੱਥੇ ਜਿਕਰਯੋਗ ਹੈ ਕਿ ਮੌਤਾਂ ਦਾ ਅਸਲ ਕਾਰਨ ਕੀ ਰਿਹਾ ਇਹ ਸਪਸ਼ਟ ਨਹੀਂ ਹੋ ਪਾਏਗਾ। ਕਿਉਂਕਿ ਕਿਸੇ ਵੀ ਮਰੀਜ਼ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਹਸਪਤਾਲ ਦਾ ਤਰਕ ਪੁਲਿਸ ਕੇਸ ਨਹੀਂ ਸੀ ਅਤੇ ਨਾ ਹੀ ਪਰਿਵਾਰਿਕ ਮੈਂਬਰ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : Punjab Weather Updates : ਪੰਜਾਬ ਦੇ 4 ਜ਼ਿਲ੍ਹਿਆਂ ’ਚ ਯੈਲੋ ਅਲਰਟ, ਲੋਕਾਂ ਨੂੰ ਮਿਲੀ ਹੁੰਮਸ ਭਰੀ ਗਰਮੀ ਤੋਂ ਰਾਹਤ
- PTC NEWS