Mon, Oct 12, 2026
Whatsapp

Kiratpur Sahib : ਜੰਗਲਾਤ ਦੀ ਜ਼ਮੀਨ ਉਪਰ ਕਬਜ਼ੇ ਅਤੇ ਦੁਕਾਨਾਂ ਵੇਚਣ ਦੇ ਦੋਸ਼ ਹੇਠ ਬਲਾਕ ਕਾਂਗਰਸ ਦੇ ਪ੍ਰਧਾਨ ਸਮੇਤ 4 ਖ਼ਿਲਾਫ਼ ਕੇਸ ਦਰਜ

ਕੀਰਤਪੁਰ ਸਾਹਿਬ (Kiratpur Sahib) : ਪੰਜਾਬ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਕੇ ਪਹਾੜੀ ਕੱਟਣ, ਦੁਕਾਨਾਂ ਉਸਾਰਨ ਅਤੇ ਉਨ੍ਹਾਂ ਨੂੰ ਵੇਚਣ ਦੇ ਦੋਸ਼ ਹੇਠ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- October 12th 2026 05:39 PM -- Updated: October 12th 2026 05:48 PM
Kiratpur Sahib : ਜੰਗਲਾਤ ਦੀ ਜ਼ਮੀਨ ਉਪਰ ਕਬਜ਼ੇ ਅਤੇ ਦੁਕਾਨਾਂ ਵੇਚਣ ਦੇ ਦੋਸ਼ ਹੇਠ ਬਲਾਕ ਕਾਂਗਰਸ ਦੇ ਪ੍ਰਧਾਨ ਸਮੇਤ 4 ਖ਼ਿਲਾਫ਼ ਕੇਸ ਦਰਜ

Kiratpur Sahib : ਜੰਗਲਾਤ ਦੀ ਜ਼ਮੀਨ ਉਪਰ ਕਬਜ਼ੇ ਅਤੇ ਦੁਕਾਨਾਂ ਵੇਚਣ ਦੇ ਦੋਸ਼ ਹੇਠ ਬਲਾਕ ਕਾਂਗਰਸ ਦੇ ਪ੍ਰਧਾਨ ਸਮੇਤ 4 ਖ਼ਿਲਾਫ਼ ਕੇਸ ਦਰਜ

ਕੀਰਤਪੁਰ ਸਾਹਿਬ (Kiratpur Sahib) : ਪੰਜਾਬ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਕੇ ਪਹਾੜੀ ਕੱਟਣ, ਦੁਕਾਨਾਂ ਉਸਾਰਨ ਅਤੇ ਉਨ੍ਹਾਂ ਨੂੰ ਵੇਚਣ ਦੇ ਦੋਸ਼ ਹੇਠ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹਨਾਂ ਵਿੱਚ ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ ਕਾਂਗਰਸ ਦੇ ਪ੍ਰਧਾਨ ਹਿਮਾਂਸ਼ੂ ਟੰਡਨ ਸਮੇਤ ਚਾਰ ਵਿਅਕਤੀਆਂ ਦੇ ਨਾਂ ਸ਼ਾਮਿਲ ਹਨ।

ਇਹ ਕਾਰਵਾਈ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਦੀ ਜਾਂਚ ਰਿਪੋਰਟ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਮਗਰੋਂ ਕੀਤੀ ਗਈ ਹੈ।

ਮਾਮਲੇ ਵਿੱਚ ਕਿਸ-ਕਿਸ ਦਾ ਨਾਮ ਦਰਜ ?

ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਹਿਮਾਂਸ਼ੂ ਟੰਡਨ ਵਾਸੀ ਜੀਓਵਾਲ, ਕੀਰਤਪੁਰ ਸਾਹਿਬ, ਤੇਜਿੰਦਰਪਾਲ ਸਿੰਘ ਉਰਫ਼ ਪੱਪੂ ਅਤੇ ਮਨਿੰਦਰ ਸਿੰਘ ਵਾਸੀ ਭਟੋਲੀ ਅਤੇ ਹਰਸ਼ਦੀਪ ਸ਼ੇਰਗਿੱਲ ਵਾਸੀ ਨਿਊ ਗ੍ਰੇਨ ਮਾਰਕੀਟ, ਰੂਪਨਗਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀ ਧਾਰਾ 318(4) ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ...

CM ਮਾਨ ਵਿਵਾਦਤ ਵੀਡੀਓ ਮਾਮਲਾ ; ED ਨੇ ਲੁਧਿਆਣਾ CP ਸਮੇਤ ਕਈ ਅਧਿਕਾਰੀ ਕੀਤੇ ਤਲਬ

ਮਿਲੀ ਜਾਣਕਾਰੀ ਅਨੁਸਾਰ, ਜੀਓਵਾਲ ਵਾਸੀ ਜਸਵੀਰ ਸਿੰਘ, ਨਿਖਿਲ ਟੰਡਨ ਅਤੇ ਬਲਬੀਰ ਸਿੰਘ ਵੱਲੋਂ ਇਸ ਸਬੰਧੀ ਵਿਜੀਲੈਂਸ ਬਿਊਰੋ ਪੰਜਾਬ ਕੋਲ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪਿੰਡ ਭਟੋਲੀ ਵਿੱਚ ਖਸਰਾ ਨੰਬਰ 119 ਅਧੀਨ ਆਉਂਦੀ ਜ਼ਮੀਨ, ਜਿਸ ਨੂੰ ਪੰਜਾਬ ਲੈਂਡ ਪ੍ਰਿਸਰਵੇਸ਼ਨ ਐਕਟ ਦੀਆਂ ਧਾਰਾਵਾਂ 4 ਅਤੇ 5 ਅਧੀਨ ਸੁਰੱਖਿਅਤ ਜ਼ਮੀਨ ਵਜੋਂ ਨੋਟੀਫਾਈ ਕੀਤਾ ਗਿਆ ਸੀ, ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਕੇ ਪਹਾੜੀ ਦੀ ਕਟਾਈ ਕੀਤੀ ਗਈ ਅਤੇ ਉੱਥੇ ਦੁਕਾਨਾਂ ਉਸਾਰ ਕੇ ਵੇਚੀਆਂ ਗਈਆਂ।

ਸ਼ਿਕਾਇਤ ਅਨੁਸਾਰ ਇਹ ਜ਼ਮੀਨ ਸਾਲ 1958 ਵਿੱਚ ਭਾਖੜਾ ਨਹਿਰ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਸੀ, ਜਿਸ ਮਗਰੋਂ ਇਸ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ...

ਕੀ ਗਲਤ UPI ID 'ਚ ਚਲੇ ਗਏ ਹਨ ਪੈਸੇ ? ਤਾਂ ਘਬਰਾਓ ਨਾ, ਪੈਸੇ ਵਾਪਸ ਪਾਉਣ ਲਈ ਕਰੋ ਸਿਰਫ਼ ਇਹ ਕੰਮ

inflation : ਚੀਨੀ-ਚੌਲ ਤੇ ਦਾਲ ਤੋਂ ਲੈ ਕੇ ਖਾਣ ਵਾਲੇ ਤੇਲ ਮੁੜ ਹੋਏ ਮਹਿੰਗੇ, ਦੀਵਾਲੀ ਤੋਂ ਪਹਿਲਾਂ ਸਪਲਾਈ 'ਚ ਵੱਡੀ ਰੁਕਾਵਟ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK