CBSE 10th and 12th class Result Out : ਸੀਬੀਐਸਈ ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਜਾਣੋ ਕਦੋਂ ਆਵੇਗਾ 10ਵੀਂ ਦਾ ਨਤੀਜਾ
CBSE 10th and 12th class Result Out : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ results.cbse.nic.in ਅਤੇ www.digilocker.gov.in 'ਤੇ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਹੈ। ਕੁੱਲ 88.39 ਫੀਸਦ ਬੱਚੇ ਪਾਸ ਹੋਏ ਹਨ।
ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਅਰਜ਼ੀ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰਨ ਦੀ ਲੋੜ ਹੁੰਦੀ ਹੈ, ਇਸ ਲਈ ਐਡਮਿਟ ਕਾਰਡ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਸਕੋਰਕਾਰਡ ਡਿਜੀਲਾਕਰ, ਉਮੰਗ ਐਪ ਪਲੇਟਫਾਰਮ 'ਤੇ ਵੀ ਉਪਲਬਧ ਹੈ ਜਿੱਥੋਂ ਵਿਦਿਆਰਥੀ ਆਪਣੀਆਂ ਮਾਰਕ ਸ਼ੀਟਾਂ ਅਤੇ ਸਰਟੀਫਿਕੇਟ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।
ਸੀਬੀਐਸਈ ਨਤੀਜਾ 2025 ਇੰਝ ਕਰਨਾ ਹੈ ਚੈੱਕ
ਵਿਦਿਆਰਥੀਆਂ ਨੂੰ ਉੱਪਰ ਦਿੱਤੀਆਂ ਗਈਆਂ ਕਿਸੇ ਵੀ ਵੈੱਬਸਾਈਟ 'ਤੇ ਜਾਣਾ ਚਾਹੀਦਾ ਹੈ।
ਹੋਮ ਪੇਜ 'ਤੇ "CBSE Class 10 Result 2025" ਜਾਂ "CBSE Class 12 Result 2025" ਲਿੰਕ 'ਤੇ ਕਲਿੱਕ ਕਰੋ।
ਫਿਰ ਆਪਣਾ ਰੋਲ ਨੰਬਰ, ਸਕੂਲ ਨੰਬਰ, ਜਨਮ ਮਿਤੀ ਦਰਜ ਕਰੋ।
ਇਸ ਤੋਂ ਬਾਅਦ ਸਬਮਿਟ ਕਰੋ ਅਤੇ ਆਪਣਾ ਨਤੀਜਾ ਵੇਖੋ।
ਨਤੀਜਾ PDF ਡਾਊਨਲੋਡ ਕਰੋ ਜਾਂ ਸਕ੍ਰੀਨਸ਼ੌਟ ਲਓ।
- PTC NEWS