BBMB News : ਕੇਂਦਰ ਸਰਕਾਰ ਵੱਲੋਂ BBMB 'ਚ ਵੱਡੀ ਨਿਯੁਕਤੀ , ਵਿਜੇਂਦਰ ਸਿੰਘ ਨਾਰਾ ਨੂੰ ਮਿਲਿਆ ਮੈਂਬਰ (ਸਿੰਚਾਈ) ਦਾ ਵਾਧੂ ਚਾਰਜ
BBMB News : ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵਿੱਚ ਇੱਕ ਮਹੱਤਵਪੂਰਨ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਦੀ ਨਿਯੁਕਤੀਆਂ ਕਮੇਟੀ (Appointments Committee of the Cabinet) ਨੇ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਬੀਬੀਐਮਬੀ ਦੇ ਮੁੱਖ ਇੰਜੀਨੀਅਰ ਵਿਜੇਂਦਰ ਸਿੰਘ ਨਾਰਾ ਨੂੰ ਮੈਂਬਰ (ਸਿੰਚਾਈ) ਦੇ ਅਹੁਦੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਇਹ ਚਾਰਜ 6 ਮਹੀਨਿਆਂ ਦੀ ਮਿਆਦ ਲਈ ਜਾਂ ਨਿਯਮਤ ਨਿਯੁਕਤੀ ਹੋਣ ਤੱਕ ਜਾਂ ਆਦੇਸ਼ਾਂ ਤੋਂ ਅਗਲੇ ਨਿਰਦੇਸ਼ਾਂ ਤੱਕ ਪ੍ਰਭਾਵੀ ਰਹੇਗਾ। ਬੀ.ਐੱਸ. ਨਾਰਾ ਦੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਨਾਲ ਸਿੰਚਾਈ ਕਾਰਜਾਂ ਵਿੱਚ ਬੀਬੀਐਮਬੀ ਦੇ ਤਜਰਬੇ ਅਤੇ ਅਗਵਾਈ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਦੱਸ ਦੇਈਏ ਕਿ ਵਿਜੇਂਦਰ ਸਿੰਘ ਨਾਰਾ ਹਰਿਆਣਾ ਦੇ ਇੱਕ ਸੀਨੀਅਰ ਅਤੇ ਤਜਰਬੇਕਾਰ ਇੰਜੀਨੀਅਰ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਹੈ। ਇਸ ਫੈਸਲੇ ਨੂੰ ਸਿੰਚਾਈ ਪ੍ਰਬੰਧਨ ਦੀ ਨਿਰੰਤਰਤਾ ਅਤੇ ਕੁਸ਼ਲਤਾ ਬਣਾਈ ਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
- PTC NEWS