Punjab ਨੂੰ ਦੋਹਰਾ ਝਟਕਾ, CM ਮਾਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵੀ ਵਿਦੇਸ਼ ਯਾਤਰਾ ਨੂੰ ਨਹੀਂ ਦਿੱਤੀ ਮਨਜ਼ੂਰੀ
Kultar Singh Sandhwan : ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਪੈਰਿਸ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਉੱਥੇ ਹੀ ਹੁਣ ਉਨ੍ਹਾਂ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਕੇਂਦਰ ਸਰਕਾਰ ਨੇ ਵਿਦੇਸ਼ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਹੈ।
ਦੱਸ ਦਈਏ ਕਿ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕਾ ਜਾਣਾ ਸੀ ਜਿੱਥੇ ਜਾਣ ਦੇ ਲਈ ਉਨ੍ਹਾਂ ਨੂੰ ਇਜ਼ਾਜਤ ਨਹੀਂ ਮਿਲੀ। ਅਮਰੀਕਾ ’ਚ ਨੈਸ਼ਨਲ ਲੈਜ਼ੀਸਿਲੇਟਰ ਕਾਨਫਰੰਸ ’ਚ ਉਨ੍ਹਾਂ ਨੇ ਹਿੱਸਾ ਲੈਣਾ ਸੀ। ਜਿੱਥੇ ਉਨ੍ਹਾਂ ਨੂੰ ਜਾਣ ਦੀ ਇਜ਼ਾਜਤ ਨਹੀਂ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਭਾਰਤ ਤੋਂ 50 ਤੋਂ ਜਿਆਦਾ ਵਿਧਾਇਕ ਅਤੇ ਸਪੀਕਰ ਇਸ ਕਾਨਫਰੰਸ ’ਚ ਜਾ ਰਹੇ ਸਨ। ਪਰ ਪੰਜਾਬ ਇਸ ਕਾਨਫਰੰਸ ’ਚ ਸ਼ਾਮਲ ਨਹੀਂ ਹੋ ਪਾਵੇਗਾ।
ਦੱਸ ਦਈਏ ਕਿ ਅਮਰੀਕਾ ’ਚ ਹੋਣ ਵਾਲੀ ਕਾਨਫਰੰਸ 4 ਤੋਂ 7 ਅਗਸਤ ਤੱਕ ਹੋਣੀ ਹੈ। ਇਸ ਕਾਨਫਰੰਸ ’ਚ ਅਮਰੀਕਾ ਅਤੇ ਬਾਕੀ ਦੇਸ਼ਾਂ ਤੋਂ 5000 ਦੇ ਕਰੀਬ ਐਮਐਲਏ ਹਿੱਸਾ ਲੈ ਰਹੇ ਹਨ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਤੋਂ ਇਲਾਵਾ ਕੇਰਲ ਅਤੇ ਕਰਨਾਟਕ ਦੇ ਸਪੀਕਰ ਨੂੰ ਵੀ ਅਮਰੀਕਾ ਜਾਣ ਦਾ ਇਜ਼ਾਜਤ ਨਹੀਂ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਨਹੀਂ ਜਾਣ ਦਿੱਤਾ। ਸੀਐਮ ਮਾਨ ਨੇ ਅੱਜ ਪੈਰਿਸ ਲਈ ਉਡਾਣ ਭਰਨੀ ਸੀ, ਪਰ ਕੇਂਦਰ ਵੱਲੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਵਿਦੇਸ਼ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਕਰਕੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਨੂੰ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੀ ਸੂਚਨਾ ਮਿਲੀ।
ਸੀਐੱਮ ਮਾਨ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਹਾਕੀ ਟੀਮ ਦਾ ਉਤਸ਼ਾਹ ਵਧਾਉਣ ਲਈ ਸੀਐਮ ਮਾਨ ਪੈਰਿਸ ਜਾਣਾ ਚਾਹੁੰਦੇ ਸਨ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਕੇਂਦਰੀ ਸੁਰੱਖਿਆ ਹੈ, ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਇਹ ਵੀ ਪੜ੍ਹੋ: Panchayat Elections : ਹਾਈਕੋਰਟ ਪਹੁੰਚਿਆ ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਮਾਮਲਾ, ਜਾਣੋ ਕਦੋਂ ਪੈਣਗੀਆਂ ਵੋਟਾਂ
- PTC NEWS