Chandigarh Sukhna Lake ਨੂੰ ਲੈ ਕੇ ਵੱਡੀ ਖ਼ਬਰ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੇ ਇਹ ਦਿਸ਼ਾ- ਨਿਰਦੇਸ਼
Chandigarh Sukhna Lake News : ਪੰਜਾਬ ਸਣੇ ਦੇਸ਼ਭਰ ਦੇ ਕਈ ਸੂਬਿਆਂ ’ਚ ਮੀਂਹ ਕਾਰਨ ਹਾਲਾਤ ਡਰਾਉਣੇ ਬਣੇ ਪਏ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪਹਾੜਾਂ ’ਚ ਮੀਂਹ ਕਾਰਨ ਸੂਬੇ ਭਰ ’ਚ ਹੜ੍ਹ ਵਰਗੇ ਹਾਲਾਤ ਬਣੇ ਪਏ ਹਨ। ਦਰਿਆਵਾਂ ’ਚ ਪਾਣੀ ਵਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਦੀ ਸੁਖਨਾ ਲੇਕ ’ਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਸੁਖਨਾ ਲੇਕ ’ਚ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਲੇਕ ’ਚ ਬੋਟਿੰਗ ਬੰਦ ਕਰ ਦਿੱਤੀ ਗਈ ਹੈ। ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਹਾਲਾਂਕਿ ਬੀਤੇ ਦਿਨ ਪਾਣੀ ਦਾ ਪੱਧਰ ਵਧਣ ਕਾਰਨ ਸਥਿਤੀ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਫਲੱਡ ਗੇਟ ਖੋਲ੍ਹੇ ਗਏ ਸੀ।
ਦੱਸ ਦਈਏ ਕਿ ਇਸ ਸੀਜ਼ਨ ਦੌਰਾਨ ਇਹ ਚੌਥੀ ਵਾਰ ਹੈ ਕਿ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਜਾ ਰਹੇ ਹਨ। ਇਸ ਸਮੇਂ ਪਾਣੀ ਦਾ ਪੱਧਰ 1161 ਫੁੱਟ ਤੱਕ ਪਹੁੰਚ ਚੁੱਕਿਆ ਹੈ।
ਜਾਣਕਾਰੀ ਅਨੁਸਾਰ ਅਗਸਤ ਮਹੀਨੇ ’ਚ ਚਾਰ ਵਾਰ ਫਲੱਡ ਗੇਟ ਖੋਲ੍ਹੇ ਜਾ ਚੁੱਕੇ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸੁਖਨਾ ਲੇਕ ਦਾ ਪਾਣੀ ਨਿਰਧਾਰਤ ਸੀਮਾ ਤੋਂ ਉੱਪਰ ਜਾਣ ਕਾਰਨ ਗੇਟ ਖੋਲ੍ਹਣ ਲਾਜ਼ਮੀ ਹੋ ਗਿਆ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਨਾ ਬਣੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੇਕ ਦੇ ਨੇੜੇ ਬਿਨਾਂ ਕਾਰਨ ਨਾ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : Vikramaditya Marriage : ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਕਰਨ ਜਾ ਰਹੇ ਦੂਜਾ ਵਿਆਹ, ਪੰਜਾਬ ਦੀ ਅਮਰੀਨ ਕੌਰ ਨਾਲ ਹੋਇਆ ਤੈਅ
- PTC NEWS