Thu, Oct 24, 2024
Whatsapp

Chandigarh Hospital: ਸੈਕਟਰ-32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹੈ। ਇੱਥੋਂ ਦੇ ਮੈਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਭੇਜੀ ਗਈ ਹੈ।

Reported by:  PTC News Desk  Edited by:  Aarti -- June 12th 2024 11:47 AM -- Updated: June 12th 2024 01:41 PM
Chandigarh Hospital: ਸੈਕਟਰ-32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ,  ਮਚਿਆ ਹੜਕੰਪ

Chandigarh Hospital: ਸੈਕਟਰ-32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

Chandigarh Hospital: ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਧਮਕੀ ਭਰਿਆ ਮੇਲ ਮਿਲੀ ਹੈ। ਜਿਸ ਕਾਰਨ ਪੂਰਾ ਹੜਕੰਪ ਮਚ ਗਿਆ ਹੈ।

ਇਸ ਸਬੰਧੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮਾਨਸਿਕ ਹਸਪਤਾਲ 'ਚ ਬੰਬ ਦੀ ਧਮਕੀ ਮਿਲਣ 'ਤੇ ਡੀਐੱਸਪੀ ਆਪਰੇਸ਼ਨ ਅਤੇ ਸੁਰੱਖਿਆ ਅਮਰਾਓ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੂਰੀ ਇਮਾਰਤ ਦੀ ਤਲਾਸ਼ੀ ਲਈ ਹੈ ਅਤੇ ਕੁਝ ਵੀ ਨਹੀਂ ਮਿਲਿਆ ਹੈ। ਬੰਬ ਸਕੁਐਡ ਦੀਆਂ ਦੋ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੈ। ਬੰਬ ਦਸਤੇ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਕਿ ਸਭ ਕੁਝ ਠੀਕ ਹੈ।  

ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹੈ। ਇੱਥੋਂ ਦੇ ਮੈਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਭੇਜੀ ਗਈ ਹੈ। ਮੇਲ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਮੇਂ ਵਿੱਚ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।


ਹਾਲਾਂਕਿ ਹੁਣ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਆਪਰੇਸ਼ਨ ਸੈੱਲ ਟੀਮ, ਰੈਸਕਿਊ ਆਪਰੇਸ਼ਨ ਟੀਮ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ 'ਤੇ ਪਹੁੰਚੇ। 


- PTC NEWS

Top News view more...

Latest News view more...

PTC NETWORK