Swachh Air Survekshan 2025 : ਸਿਟੀ ਬਿਊਟੀਫੁੱਲ ਦਾ 'ਸਵੱਛ ਵਾਯੂ ਸਰਵੇਕਸ਼ਣ' 'ਚ ਵੱਡਾ ਮਾਅਰਕਾ! 27ਵੇਂ ਤੋਂ 8ਵੇਂ ਸਥਾਨ 'ਤੇ ਪਹੁੰਚਿਆ ਚੰਡੀਗੜ੍ਹ
Swachh Air Survekshan 2025 : ਇੱਕ ਮਹੱਤਵਪੂਰਨ ਉਪਲਬਧੀ ਵਿੱਚ, ਚੰਡੀਗੜ੍ਹ ਨੇ ਸਵੱਛ ਵਾਯੂ ਸਰਵੇਕਸ਼ਣ 2025 ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ 2024 ਵਿੱਚ ਆਪਣੇ 27ਵੇਂ ਸਥਾਨ ਤੋਂ ਇੱਕ ਸ਼ਾਨਦਾਰ ਛਲਾਂਗ ਹੈ।
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨਸੀਏਪੀ/NCAP) ਦੇ ਤਹਿਤ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC) ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਵੱਛ ਵਾਯੂ ਸਰਵੇਕਸ਼ਣ, ਸ਼ਹਿਰਾਂ ਦੇ ਨਿਰੰਤਰ ਯਤਨਾਂ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਵੱਲ ਪ੍ਰਗਤੀ ਦਾ ਮੁੱਲਾਂਕਣ ਕਰਦਾ ਹੈ। ਚੰਡੀਗੜ੍ਹ ਦੀ 19 ਸਥਾਨਾਂ ਦੀ ਇਹ ਪ੍ਰਗਤੀ, ਇਸ ਦੇ ਟਿਕਾਊ ਸ਼ਹਿਰੀ ਵਿਕਾਸ ਪ੍ਰਯਾਸਾਂ, ਸਰਗਰਮ ਵਾਯੂ ਗੁਣਵੱਤਾ ਪ੍ਰਬੰਧਨ ਰਣਨੀਤੀਆਂ ਅਤੇ ਨਾਗਰਿਕ ਭਾਗੀਦਾਰੀ ਦਾ ਪ੍ਰਮਾਣ ਹੈ।
ਨਗਰ ਨਿਗਮ ਚੰਡੀਗੜ੍ਹ, ਟ੍ਰੈਫਿਕ ਪੁਲਿਸ, ਟ੍ਰਾਂਸਪੋਰਟ ਵਿਭਾਗ, ਰਾਜ ਟ੍ਰਾਂਸਪੋਰਟ ਵਿਭਾਗ, ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ/CPCC) ਦੇ ਸਮੂਹਿਕ ਪ੍ਰਯਾਸਾਂ ਨੇ ਇਸ ਉਪਲਬਧੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਜਿਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ:
ਡਾਇਰੈਕਟਰ ਵਾਤਾਵਰਣ-ਅਤੇ-ਮੈਂਬਰ ਸਕੱਤਰ, ਸੀਪੀਸੀਸੀ(CPCC), ਸ਼੍ਰੀ ਸੌਰਭ ਕੁਮਾਰ ਨੇ ਕਿਹਾ, "ਇਹ ਉਪਲਬਧੀ ਚੰਡੀਗੜ੍ਹ ਦੀ ਆਪਣੇ ਨਿਵਾਸੀਆਂ ਦੇ ਲਈ ਸਵੱਛ ਵਾਯੂ ਸੁਨਿਸ਼ਚਿਤ ਕਰਨ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਨੀਤੀ-ਨਿਰਮਾਤਾਵਾਂ ਤੋਂ ਲੈ ਕੇ ਨਾਗਰਿਕਾਂ ਤੱਕ, ਸਾਡੇ ਸਾਰਿਆਂ ਦੇ ਸਮੂਹਿਕ ਪ੍ਰਯਾਸਾਂ ਨੇ ਇਸ ਨੂੰ ਸੰਭਵ ਬਣਾਇਆ ਹੈ ਅਤੇ ਅਸੀਂ ਇੱਕ ਤੰਦਰੁਸਤ ਅਤੇ ਹਰਿਤ ਸ਼ਹਿਰ ਦੀ ਦਿਸ਼ਾ ਵਿੱਚ ਕਾਰਜ ਕਰਦੇ ਰਹਾਂਗੇ।"
ਸਵੱਛ ਵਾਯੂ ਸਰਵੇਕਸ਼ਣ ਅੱਠ ਪ੍ਰਮੁੱਖ ਮਾਪਦੰਡਾਂ ਵਿੱਚ ਸ਼ਹਿਰਾਂ ਦਾ ਮੁੱਲਾਂਕਣ ਕਰਦਾ ਹੈ: ਨਗਰ ਨਿਗਮ ਦੇ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ, ਸੜਕ ਧੂੜ ਨਿਯੰਤ੍ਰਣ, ਨਿਰਮਾਣ ਅਤੇ ਢਾਹੁਣ ਵਾਲੇ ਕਚਰੇ ਤੋਂ ਧੂੜ ਦਾ ਪ੍ਰਬੰਧਨ, ਵਾਹਨ ਉਤਸਰਜਨ ਨਿਯੰਤ੍ਰਣ, ਉਦਯੋਗਿਕ ਉਤਸਰਜਨ 'ਤੇ ਸਖ਼ਤ ਨਿਗਰਾਨੀ ਅਤੇ ਹੋਰ ਉਤਸਰਜਨਾਂ 'ਤੇ ਨਿਯੰਤ੍ਰਣ, ਜਨ-ਜਾਗਰੂਕਤਾ ਅਭਿਯਾਨ,ਅਤੇ ਕਣਾਂ ਵਾਲੇ ਪਦਾਰਥ (Particulate Matter) ਵਿੱਚ ਸੁਧਾਰ ਦਾ ਰੁਝਾਨ।
ਇਸ ਉਪਲਬਧੀ ਦੇ ਨਾਲ, ਚੰਡੀਗੜ੍ਹ ਨੇ ਖ਼ੁਦ ਨੂੰ ਭਾਰਤ ਦੇ ਮੋਹਰੀ ਸਵੱਛ ਅਤੇ ਹਰਿਤ ਸ਼ਹਿਰਾਂ ਵਿੱਚ ਹੋਰ ਅਧਿਕ ਮਜ਼ਬੂਤ ਬਣਾਇਆ ਹੈ ਅਤੇ ਹੋਰ ਸ਼ਹਿਰੀ ਖੇਤਰਾਂ ਦੇ ਲਈ ਐੱਨਸੀਏਪੀ (NCAP) ਢਾਂਚੇ ਦੇ ਤਹਿਤ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ।
- PTC NEWS