Virender Sehwag News : ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਦਾ ਭਰਾ ਗ੍ਰਿਫ਼ਤਾਰ, ਕਰੋੜਾਂ ਰੁਪਏ ਨਾਲ ਜੁੜਿਆ ਹੈ ਮਾਮਲਾ
Virender Sehwag Brother Arrest : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਨੂੰ ਚੰਡੀਗੜ੍ਹ ਪੁਲਿਸ (Chandigarh Police) ਨੇ ਗ੍ਰਿਫਤਾਰ ਕਰ ਲਿਆ ਹੈ। ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਨੂੰ ਮਨੀਮਾਜਰਾ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਉਸ ਨੂੰ ਚੈੱਕ ਬਾਊਂਸ ਮਾਮਲੇ (Cheque bounce case) 'ਚ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮ ਵਿਨੋਦ ਸਹਿਵਾਗ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਦੇ ਵਕੀਲ ਵੱਲੋਂ ਮੌਕੇ ’ਤੇ ਹੀ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਗਈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਜਿਥੋ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਹੁਣ ਵਿਨੋਦ ਸਹਿਵਾਗ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ 10 ਮਾਰਚ ਨੂੰ ਹੋਵੇਗਾ।
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ 'ਚ 7 ਕਰੋੜ ਰੁਪਏ ਦੇ ਚੈੱਕ ਬਾਊਂਸ ਦਾ ਮਾਮਲਾ ਚੱਲ ਰਿਹਾ ਹੈ। ਇਹ ਮਾਮਲਾ ਬੱਦੀ ਦੀ ਕੰਪਨੀ ਸ਼੍ਰੀ ਨੈਨਾ ਪਲਾਸਟਿਕ ਨੇ ਦਿੱਲੀ ਦੀ ਜਲਤਾ ਫੂਡ ਐਂਡ ਬੇਵਰੇਜਸ ਅਤੇ ਇਸ ਦੇ ਤਿੰਨ ਡਾਇਰੈਕਟਰਾਂ ਵਿਨੋਦ ਸਹਿਵਾਗ, ਵਿਸ਼ਨੂੰ ਮਿੱਤਲ ਅਤੇ ਸੁਧੀਰ ਮਲਹੋਤਰਾ ਦੇ ਖਿਲਾਫ ਦਾਇਰ ਕੀਤਾ ਹੈ। ਇਸ ਮਾਮਲੇ ਵਿੱਚ ਪਿਛਲੇ ਸਾਲ ਹੇਠਲੀ ਅਦਾਲਤ ਨੇ ਵਿਨੋਦ ਸਹਿਵਾਗ ਸਮੇਤ ਤਿੰਨ ਡਾਇਰੈਕਟਰਾਂ ਨੂੰ ਮੁਲਜ਼ਮ ਵਜੋਂ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਪਰ ਹੁਣ ਉਸ ਨੇ ਅਦਾਲਤ ਦੇ ਸੰਮਨ ਦੇ ਹੁਕਮਾਂ ਵਿਰੁੱਧ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ। ਸਹਿਵਾਗ ਦੇ ਭਰਾ ਨੇ ਰਿਵੀਜ਼ਨ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਬਣਾਉਣ ਦਾ ਫੈਸਲਾ ਗਲਤ ਸੀ। ਉਹ ਇਸ ਕੰਪਨੀ ਵਿੱਚ ਨਾ ਤਾਂ ਡਾਇਰੈਕਟਰ ਹੈ ਅਤੇ ਨਾ ਹੀ ਕਰਮਚਾਰੀ ਹੈ। ਕੰਪਨੀ ਦੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ।
ਕੀ ਹੈ ਪੂਰਾ ਮਾਮਲਾ ?
ਸ਼੍ਰੀ ਨੈਨਾ ਪਲਾਸਟਿਕ ਕੰਪਨੀ ਦੇ ਵਕੀਲ ਵਿਕਾਸ ਸਾਗਰ ਨੇ ਦੱਸਿਆ ਕਿ ਜਲਤਾ ਕੰਪਨੀ ਨੇ ਉਨ੍ਹਾਂ ਦੀ ਕੰਪਨੀ ਤੋਂ ਕੁਝ ਸਮੱਗਰੀ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ। ਇਸ ਸਮੱਗਰੀ ਦੀ ਕੀਮਤ ਲਗਭਗ 7 ਕਰੋੜ ਰੁਪਏ ਸੀ। ਇਸ ਦੇ ਬਦਲੇ ਜਲਤਾ ਕੰਪਨੀ ਨੇ ਜੂਨ 2018 ਵਿੱਚ ਸ਼ਿਕਾਇਤਕਰਤਾ ਕੰਪਨੀ ਨੂੰ 1-1 ਕਰੋੜ ਰੁਪਏ ਦੇ 7 ਬੈਂਕ ਚੈੱਕ ਦਿੱਤੇ। ਪਰ ਜਦੋਂ ਸ਼ਿਕਾਇਤਕਰਤਾ ਕੰਪਨੀ ਨੇ ਇਹ ਚੈੱਕ ਖਾਤੇ ਵਿੱਚ ਜਮ੍ਹਾ ਕਰਵਾਏ ਤਾਂ ਪੈਸੇ ਨਾ ਹੋਣ ਕਾਰਨ ਉਹ ਬਾਊਂਸ ਹੋ ਗਏ। ਸ਼ਿਕਾਇਤਕਰਤਾ ਕੰਪਨੀ ਨੇ ਜਲਤਾ ਕੰਪਨੀ ਨੂੰ ਸੂਚਿਤ ਕੀਤਾ। ਪਰ ਦੋ ਮਹੀਨੇ ਬੀਤ ਜਾਣ ’ਤੇ ਜਦੋਂ ਚੈਕ ਕਲੀਅਰ ਨਾ ਹੋਇਆ ਤਾਂ ਕੰਪਨੀ ਅਤੇ ਡਾਇਰੈਕਟਰਾਂ ਖ਼ਿਲਾਫ਼ ਕਾਨੂੰਨੀ ਨੋਟਿਸ ਦੇ ਕੇ 15 ਦਿਨਾਂ ਵਿੱਚ ਅਦਾਇਗੀ ਦੀ ਮੰਗ ਕੀਤੀ ਗਈ। ਜਦੋਂ ਕਾਨੂੰਨੀ ਨੋਟਿਸ ਤੋਂ ਬਾਅਦ ਵੀ ਕੰਪਨੀ ਨੇ ਭੁਗਤਾਨ ਨਹੀਂ ਕੀਤਾ ਤਾਂ ਉਸ ਨੇ ਚੈੱਕ ਬਾਊਂਸ ਦਾ ਕੇਸ ਦਰਜ ਕਰਵਾਇਆ।
ਵਿਨੋਦ ਸਹਿਵਾਗ ਨੇ ਲਈ ਸੀ ਜ਼ਮਾਨਤ
ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਵਿਨੋਦ ਸਹਿਵਾਗ ਸਮੇਤ ਤਿੰਨ ਮੁਲਜ਼ਮਾਂ ਨੂੰ ਮੁਲਜ਼ਮ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਉਹ ਅਦਾਲਤ ਨਹੀਂ ਪੁੱਜੇ। ਇਸ 'ਤੇ ਅਦਾਲਤ ਨੇ ਉਸ ਦੇ ਜ਼ਮਾਨਤੀ ਅਤੇ ਫਿਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਇਸ ਤੋਂ ਬਾਅਦ ਵੀ ਜਦੋਂ ਉਹ ਅਦਾਲਤ ਵਿੱਚ ਨਾ ਪੁੱਜਿਆ ਤਾਂ ਉਸ ਖ਼ਿਲਾਫ਼ ਭਗੌੜਾ ਐਲਾਨਣ (ਪੀ.ਓ. ਕਾਰਵਾਈ) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫਿਰ 22 ਜੁਲਾਈ 2019 ਨੂੰ, ਵਿਨੋਦ ਸਹਿਵਾਗ ਅਦਾਲਤ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ 2 ਲੱਖ ਰੁਪਏ ਦੀ ਜ਼ਮਾਨਤ 'ਤੇ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ ਉਸ ਨੇ ਅਕਤੂਬਰ 2019 ਵਿੱਚ ਸੈਸ਼ਨ ਕੋਰਟ ਵਿੱਚ ਸੰਮਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ।
- PTC NEWS