Sat, Mar 15, 2025
Whatsapp

Chandigarh Traffic Advisory : ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਪੰਜਾਬ ਨਾਲ ਲਗਦੀਆਂ ਹੱਦਾਂ ਸੀਲ, ਟ੍ਰੈਫ਼ਿਕ ਅਡਵਾਈਜ਼ਰੀ ਜਾਰੀ

Chandigarh Police Traffic Advisory : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਨਾਲ ਲੱਗਦੀਆਂ ਹੱਦਾਂ ਜਿਥੇ ਸੀਲ ਕੀਤੀਆਂ ਗਈਆਂ, ਉਥੇ ਹੀ ਪੰਜਾਬ ਤੋਂ ਚੰਡੀਗੜ੍ਹ ਲਈ ਟ੍ਰੈਫ਼ਿਕ ਅਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- March 04th 2025 05:35 PM -- Updated: March 04th 2025 07:25 PM
Chandigarh Traffic Advisory : ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਪੰਜਾਬ ਨਾਲ ਲਗਦੀਆਂ ਹੱਦਾਂ ਸੀਲ, ਟ੍ਰੈਫ਼ਿਕ ਅਡਵਾਈਜ਼ਰੀ ਜਾਰੀ

Chandigarh Traffic Advisory : ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਪੰਜਾਬ ਨਾਲ ਲਗਦੀਆਂ ਹੱਦਾਂ ਸੀਲ, ਟ੍ਰੈਫ਼ਿਕ ਅਡਵਾਈਜ਼ਰੀ ਜਾਰੀ

Farmer Protest in Chandigarh : ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਅਤੇ ਦੂਸ਼ਣਬਾਣੀ ਤੋਂ ਬਾਅਦ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ 5 ਮਾਰਚ ਨੂੰ ਪੱਕਾ ਧਰਨਾ ਵਿੱਢਣ ਦਾ ਐਲਾਨ ਹੈ, ਜਿਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਵੜਨ ਤੋਂ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਨਾਲ ਲੱਗਦੀਆਂ ਹੱਦਾਂ ਜਿਥੇ ਸੀਲ ਕੀਤੀਆਂ ਗਈਆਂ, ਉਥੇ ਹੀ ਪੰਜਾਬ ਤੋਂ ਚੰਡੀਗੜ੍ਹ ਲਈ ਟ੍ਰੈਫ਼ਿਕ ਅਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।


ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਅਡਵਾਈਜ਼ਰੀ ਵਿੱਚ ਜ਼ੀਰਕਪੁਰ ਬੈਰੀਅਰ, ਫੈਦਾਨ ਬੈਰੀਅਰ, ਸੈਕਟਰ ਵੰਡਣ ਵਾਲੀਆਂ ਸੜਕਾਂ: 48/49, 49/50, 50/51 (ਜੇਲ ਰੋਡ), 51/52 (ਮਟੌਰ ਬੈਰੀਅਰ), 52/53 (ਕਜਹੇੜੀ ਚੌਕ), ​​53/54 (ਫਰਨੀਚਰ ਮਾਰਕੀਟ), 54/55 (ਬਡਹੇੜੀ ਬੈਰੀਅਰ), 55/56 ਪੀ., ਨਵਾਂ ਗਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਪ੍ਰਭਾਵਤ ਕੀਤਾ ਗਿਆ ਹੈ।


ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਜਾਮ ਅਤੇ ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਇਸ ਦੌਰਾਨ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਨੂੰ ਪਹਿਲ ਦਿੱਤੀ ਜਾਵੇਗੀ।

ਯਾਤਰੀ ਇਸ ਦੌਰਾਨ ਚੰਡੀਗੜ੍ਹ ਪੁਲਿਸ ਰੀਅਲ-ਟਾਈਮ ਟ੍ਰੈਫਿਕ ਅੱਪਡੇਟ ਅਤੇ ਵਿਕਲਪਕ ਰੂਟਾਂ ਬਾਰੇ ਜਾਣਕਾਰੀ ਲਈ, ਨਾਗਰਿਕ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਤੋਂ ਜਾਣਕਾਰੀ ਲੈ ਸਕਦੇ ਹਨ:

  • X (ਪਹਿਲਾਂ ਟਵਿੱਟਰ): @trafficchd
  • ਇੰਸਟਾਗ੍ਰਾਮ: @trafficchd
  • ਫੇਸਬੁੱਕ: @ChandigarhTrafficPolice

ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਪੱਕੇ ਬੈਰੀਕੇਡ ਲਾਏ ਗਏ ਹਨ। ਇਸ ਦੇ ਨਾਲ ਹੀ ਭਾਰੀ ਪੁਲਿਸ ਫੋਰਸ ਵੀ ਸਰਹੱਦਾਂ 'ਤੇ ਤੈਨਾਤ ਕਰ ਦਿੱਤੀ ਗਈ ਹੈ।

- PTC NEWS

Top News view more...

Latest News view more...

PTC NETWORK