Thu, Jun 19, 2025
Whatsapp

Chandigarh Parking Free: ਦੀਵਾਲੀ 'ਤੇ ਚੰਡੀਗੜ੍ਹਵਾਸੀਆਂ ਨੂੰ ਮਿਲਿਆ ਤੋਹਫ਼ਾ, ਦੋਪਹੀਆ ਵਾਹਨਾਂ ਲਈ ਮੁਫਤ ਹੋਈ ਪਾਰਕਿੰਗ

ਮੇਅਰ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਲਈ ਇਹ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹਾਊਸ ਨੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਾਰੇ ਪਾਰਕਿੰਗ ਸਥਾਨਾਂ ਵਿੱਚ ਦੋਪਹੀਆ ਵਾਹਨਾਂ ਲਈ ਮੁਫਤ ਪਾਰਕਿੰਗ ਦੇ ਏਜੰਡੇ ਨੂੰ ਪ੍ਰਵਾਨਗੀ ਦਿੱਤੀ ਹੈ।

Reported by:  PTC News Desk  Edited by:  Aarti -- November 12th 2023 09:59 AM -- Updated: November 12th 2023 11:54 AM
Chandigarh Parking Free: ਦੀਵਾਲੀ 'ਤੇ ਚੰਡੀਗੜ੍ਹਵਾਸੀਆਂ ਨੂੰ ਮਿਲਿਆ ਤੋਹਫ਼ਾ, ਦੋਪਹੀਆ ਵਾਹਨਾਂ ਲਈ ਮੁਫਤ ਹੋਈ ਪਾਰਕਿੰਗ

Chandigarh Parking Free: ਦੀਵਾਲੀ 'ਤੇ ਚੰਡੀਗੜ੍ਹਵਾਸੀਆਂ ਨੂੰ ਮਿਲਿਆ ਤੋਹਫ਼ਾ, ਦੋਪਹੀਆ ਵਾਹਨਾਂ ਲਈ ਮੁਫਤ ਹੋਈ ਪਾਰਕਿੰਗ

Chandigarh Parking Free:  ਚੰਡੀਗੜ੍ਹ ਵਾਸੀਆਂ ਨੂੰ ਪ੍ਰਸ਼ਾਸਨ ਨੇ ਦੀਵਾਲੀ ਦਾ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ’ਚ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰ ਦਿੱਤੀ ਗਈ ਹੈ। ਇਹ ਫੈਸਲਾ  ਦਸੰਬਰ ਨੂੰ ਲਾਗੂ ਹੋਵੇਗਾ। 

ਇਸ ਸਬੰਧੀ ਮੇਅਰ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਲਈ ਇਹ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹਾਊਸ ਨੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਾਰੇ ਪਾਰਕਿੰਗ ਸਥਾਨਾਂ ਵਿੱਚ ਦੋਪਹੀਆ ਵਾਹਨਾਂ ਲਈ ਮੁਫਤ ਪਾਰਕਿੰਗ ਦੇ ਏਜੰਡੇ ਨੂੰ ਪ੍ਰਵਾਨਗੀ ਦਿੱਤੀ ਹੈ। ਜਿਸ ਦਾ ਟੈਂਡਰ ਹੋਣਾ ਅਜੇ ਬਾਕੀ ਹੈ। ਅਜਿਹੇ 'ਚ ਲੋਕਾਂ ਨੂੰ ਲਾਭ ਪਹੁੰਚਾਉਣ 'ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ, ਇਸ ਲਈ 1 ਦਸੰਬਰ ਤੋਂ ਦੋਪਹੀਆ ਵਾਹਨਾਂ ਨੂੰ ਪਾਰਕਿੰਗ ਫੀਸ ਦੇਣ ਤੋਂ ਛੋਟ ਦਿੱਤੀ ਜਾਵੇਗੀ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਮੇਂ ਸ਼ਹਿਰ ਦੀਆਂ ਲਗਪਗ ਸਾਰੀਆਂ 89 ਪਾਰਕਿੰਗਾਂ ਨਗਰ ਨਿਗਮ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ। ਫਿਲਹਾਲ ਲੋਕਾਂ ਨੂੰ ਦੋਪਹੀਆ ਵਾਹਨ ਪਾਰਕ ਕਰਨ ਲਈ ਸੱਤ ਰੁਪਏ ਦੇਣੇ ਪੈਂਦੇ ਹਨ। ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਵਿਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰਨ ਦੀ ਚਰਚਾ ਚੱਲ ਰਹੀ ਸੀ ਪਰ ਮਾਲੀ ਨੁਕਸਾਨ ਨੂੰ ਦੇਖਦਿਆਂ ਇਸ ਸਬੰਧੀ ਕੋਈ ਅੰਤਿਮ ਫੈਸਲਾ ਨਹੀਂ ਲਿਆ ਜਾ ਰਿਹਾ ਸੀ।

ਦੱਸ ਦਈਏ ਕਿ ਪਹਿਲਾਂ ਦੋ ਪਹੀਆ ਵਾਹਨ ਦੇ ਲਈ 7 ਰੁਪਏ ਦੇਣੇ ਪੈਂਦੇ ਸੀ। ਚੰਡੀਗੜ੍ਹ ’ਚ 89 ਪਾਰਕਿੰਗ ਦੇ ਲਈ ਪੈਸੇ ਦੇਣੇ ਪੈਂਦੇ ਸੀ। ਫਿਲਹਾਲ ਕਾਰ ਪਾਰਕਿੰਗ ’ਤੇ ਕੋਈ ਛੋਟ ਨਹੀਂ ਮਿਲੀ ਹੈ।  

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਸਮਾਗਮ 'ਚ ਸ਼ਿਰਕਤ ਨੂੰ ਲੈ ਕੇ ਤਿੰਨ ਪਿੰਡਾਂ ਦੇ ਹਥਿਆਰ ਕਰਵਾਏ ਗਏ ਜਮ੍ਹਾਂ

- PTC NEWS

Top News view more...

Latest News view more...

PTC NETWORK