Chandigarh Taxi And Cab Strike : ਚੰਡੀਗੜ੍ਹ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਕੈਬ ਤੇ ਆਟੋ ਨੂੰ ਲੱਗੀਆਂ ਬ੍ਰੇਕਾਂ
Chandigarh Taxi And Cab Strike : ਚੰਡੀਗੜ੍ਹ ’ਚ ਕੈਬ ਅਤੇ ਆਟੋ ’ਚ ਸਫਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਚੰਡੀਗੜ੍ਹ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਕੈਬ ਅਤੇ ਆਟੋ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਟ੍ਰਾਈਸਿਟੀ ਯੂਨੀਅਨ ਵੱਲੋਂ ਕੈਬ ਅਤੇ ਆਟੋ ਨੂੰ ਬੰਦ ਕਰ ਦਿੱਤਾ ਹੈ।
ਦੱਸ ਦਈਏ ਕਿ ਟੈਕਸੀ ਯੂਨੀਅਨ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਟੈਕਸੀ ਯੂਨੀਅਨ ਵੱਲੋਂ ਗਵਰਨਰ ਹਾਊਸ ਦਾ ਘਿਰਾਓ ਵੀ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੈਬ ਚਾਲਕ ਤੇ ਆਟੋ ਚਾਲਕ ਸੈਕਟਰ 17 ਤੋਂ ਗਵਰਨਰ ਹਾਊਸ ਵੱਲੋਂ ਕੂਚ ਕਰਨਗੀਆਂ। ਹਾਲਾਂਕਿ ਇਸ ਰੋਸ ਪ੍ਰਦਰਸ਼ਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਾਫੀ ਨਾਜਾਇਜ ਤੌਰ ’ਤੇ ਵਾਹਨ ਚਲਾਏ ਜਾ ਰਹੇ ਹਨ। ਉਸਦੇ ਖਿਲਾਫ ਹੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਰੇਟ ਤੈਅ ਕਰਨ ਨੂੰ ਲੈ ਕੇ, ਨਵੇਂ ਲਾਈਸੈਂਸ ਵੀ ਦੇਵਾਂਗੇ ਅਤੇ ਨਵੇਂ ਲਾਈਸੈਂਸ ਨਵੇਂ ਕਾਨੂੰਨ ਤਹਿਤ ਹੀ ਦਿੱਤੇ ਜਾਣਗੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਵੀ ਮੰਗ ’ਤੇ ਧਿਆਨ ਨਹੀਂ ਦਿੱਤਾ ਗਿਆ। ਇਸ ਮਹੀਨੇ ਉਨ੍ਹਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਰੇਟ ਤੈਅ ਕੀਤੇ ਜਾਣਗੇ, ਪਾਲਿਸੀ ਵੀ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਨਾਲ ਹੀ ਬਲਾ ਬਲਾ ਕੰਪਨੀ ਬੰਦ ਹੋਵੇਗੀ ਕਿਉਂਕਿ ਇਸ ਨਾਲ ਉਨ੍ਹਾਂ ਦਾ ਕੰਮ ਖਤਮ ਹੋਵੇਗਾ। ਉਹ ਬਾਹਰ ਦੀ ਕੰਪਨੀ ਹੈ ਅਤੇ ਨਾਜਾਇਜ ਤੌਰ ’ਤੇ ਚਲਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚਿੱਟੀ ਪਲੇਟ ਵਾਲੀਆਂ ਗੱਡੀਆਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਟੈਕਸੀ ਯੂਨੀਅਨ ਵੱਲੋਂ ਰੋਕਣ ਲਈ ਪੁਲਿਸ ਵੱਲੋਂ ਪੁਖਤਾ ਇੰਤਜਾਮ ਕੀਤਾ ਗਿਆ ਹੈ।
- PTC NEWS