Sat, Dec 9, 2023
Whatsapp

Ajwain Leaves: ਸਰਦੀਆਂ 'ਚ ਪਾਚਨ ਸ਼ਕਤੀ ਨੂੰ ਮਜ਼ਬੂਤ ​​ਰੱਖਣ ਲਈ ਖਾਣੇ ਤੋਂ ਬਾਅਦ ਚਬਾਓ ਅਜਵਾਈਨ ਦੇ ਪੱਤੇ, ਮਿਲਣਗੇ ਹੋਰ ਕਈ ਫਾਇਦੇ

Written by  Shameela Khan -- November 12th 2023 01:48 PM -- Updated: November 12th 2023 01:49 PM
Ajwain Leaves: ਸਰਦੀਆਂ 'ਚ ਪਾਚਨ ਸ਼ਕਤੀ ਨੂੰ ਮਜ਼ਬੂਤ ​​ਰੱਖਣ ਲਈ ਖਾਣੇ ਤੋਂ ਬਾਅਦ ਚਬਾਓ ਅਜਵਾਈਨ ਦੇ ਪੱਤੇ, ਮਿਲਣਗੇ ਹੋਰ ਕਈ ਫਾਇਦੇ

Ajwain Leaves: ਸਰਦੀਆਂ 'ਚ ਪਾਚਨ ਸ਼ਕਤੀ ਨੂੰ ਮਜ਼ਬੂਤ ​​ਰੱਖਣ ਲਈ ਖਾਣੇ ਤੋਂ ਬਾਅਦ ਚਬਾਓ ਅਜਵਾਈਨ ਦੇ ਪੱਤੇ, ਮਿਲਣਗੇ ਹੋਰ ਕਈ ਫਾਇਦੇ

 Ajwain Leaves: ਅਜਵਾਈਨ ਦੇ ਨਾਲ-ਨਾਲ ਕੱਦੂ ਦੀਆਂ ਪੱਤੀਆਂ ਦਾ ਸੇਵਨ ਵੀ ਸਿਹਤ ਲਈ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਜ਼ਿਆਦਾਤਰ ਲੋਕ ਸਰਦੀ ਦੇ ਮੌਸਮ ਵਿਚ ਅਜਵਾਈਨ ਦਾ ਸੇਵਨ ਕਰਦੇ ਹਨ।  ਕਿਉਂਕਿ ਅਜਵਾਈਨ ਦਾ ਅਸਰ ਗਰਮ ਹੁੰਦਾ ਹੈ। ਨਾਲ ਹੀ ਅਜਵਾਇਨ ਸ਼ਰੀਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਵੈਸੇ ਤਾਂ ਤੁਸੀਂ ਅਜਵਾਈਨ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ, ਪਰ ਕੀ ਤੁਸੀਂ ਕਦੇ ਖਾਣੇ ਤੋਂ ਬਾਅਦ ਅਜਵਾਈਨ ਦੇ ਪੱਤੀਆਂ ਦਾ ਚਬਾ ਕੇ ਸੇਵਨ ਕੀਤਾ ਹੈ?

 ਖਾਣੇ ਤੋਂ ਬਾਅਦ ਅਜਵਾਈਨ ਦੇ ਪੱਤੀਆਂ ਦਾ ਚਬਾ ਕੇ ਸੇਵਨ ਕਰਨਾ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਹ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟਸ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਜੋ ਪਾਚਨ ਨੂੰ ਸੁਧਾਰਨ ਦੇ ਨਾਲ ਨਾਲ ਕਈ ਸਿਹਤ ਸਮਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦ ਕਰਦਾ ਹੈ ਤਾਂ ਆਓ ਜਾਣਦੇ ਹਾਂ ਖਾਣੇ ਤੋਂ ਬਾਅਦ ਅਜਵਾਈਨ ਦੇ ਪਤੇ ਚਬਾਉਣ ਦੇ ਕਿ ਫਾਇਦੇ ਹਨ  ਪਾਚਨ ਨੂੰ ਸੁਧਾਰਨ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਪਾਚਨ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣੇ ਤੋਂ ਬਾਅਦ ਕੁਝ ਅਜਵਾਈਨ ਦੀਆਂ ਪੱਤੀਆਂ ਨੂੰ ਚਬਾਉਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਚਨ ਕਿਰਿਆਵਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਹ ਬਦਹਜ਼ਮੀ, ਬਲੋਟਿੰਗ ਅਤੇ ਗੈਸ ਵਰਗੀਆਂ ਆਮ ਪਾਚਨ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

 ਇਮਿਊਨਿਟੀ ਲਈ ਫਾਇਦੇਮੰਦ : 

ਤੁਸੀਂ ਖਾਣੇ ਤੋਂ ਬਾਅਦ ਅਜਵਾਈਨ ਦੇ ਪਤੇ ਚਬਾ ਕੇ ਵੀ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਬਣਾ ਸਕਦੇ ਹੋ ਕਰਨ ਵਿੱਚ ਮਦਦ ਕਰ ਸਕਦੇ ਹਨ। ਕਿਉਂਕਿ ਇਸ 'ਚ ਇਮਿਊਨ ਵਧਾਉਣ ਵਾਲੇ ਗੁਣ ਹੁੰਦੇ ਹਨ ਜੋ ਤੁਹਾਡੀ ਸੰਵੇਦਨਸ਼ੀਲਤਾ ਨੂੰ ਘਟਾ ਸਕਦਾ ਹੈ, ਜਿਸ ਨਾਲ ਤੁਹਾਨੂੰ ਸਿਹਤਮੰਦ ਰਹਿਣ ਵਿਚ ਮਦਦ ਮਿਲਦੀ ਹੈ।

 ਪੇਟ ਦੀ ਬੇਅਰਾਮੀ ਤੋਂ ਰਾਹਤ ਦਵਾਉਣ 'ਚ ਮਦਦਗਾਰ : 

ਜੇਕਰ ਤੁਹਾਨੂੰ ਵੀ ਪੇਟ ਸੰਬੰਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਖਾਣੇ ਤੋਂ ਬਾਅਦ ਅਜਵਾਈਨ ਦੇ ਪਤੇ ਚਬਾਉਣੇ ਚਾਹਿੰਦੇ ਹਨ ਕਿਉਂਕਿ ਇਸ 'ਚ ਕਾਰਮਿਨੇਟਿਵ ਗੁਣ ਹੁੰਦੇ ਹਨ ਜੋ ਗੈਸ ਅਤੇ ਬਲੋਟਿੰਗ ਨਾਲ ਜੁੜੀ ਬੇਅਰਾਮੀ ਨੂੰ ਘਟਾ ਸਕਦੇ ਹਨ, ਜਿਸ ਨਾਲ ਤੁਸੀਂ ਵਧੇਰੇ ਆਰਾਮਦਾਇਕ ਮਹਿਸੂਸ ਕਰਦੇ ਹੋ।

 ਐਂਟੀਆਕਸੀਡੈਂਟ ਸ਼ਕਤੀ : 

ਇਹ ਪੱਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਅਤੇ ਆਕਸੀਡੇਟਿਵ ਤਣਾਅ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ। ਇਹ, ਬਦਲੇ ਵਿੱਚ, ਪੁਰਾਣੀਆਂ ਬਿਮਾਰੀਆਂ ਦੇ ਘੱਟ ਜੋਖਮ ਵਿੱਚ ਯੋਗਦਾਨ ਪਾ ਸਕਦਾ ਹੈ ਅਤੇ ਸਮੁੱਚੀ ਤੰਦਰੁਸਤੀ ਦਾ ਸਮਰਥਨ ਕਰ ਸਕਦਾ ਹੈ।

 ਭੁੱਖ ਵਧਾਉਣ ਲਈ ਫਾਇਦੇਮੰਦ : 

ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਅਤੇ ਤੁਸੀਂ ਆਪਣੀ ਭੁੱਖ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣੇ ਤੋਂ ਬਾਅਦ ਅਜਵਾਈਨ ਦੇ ਪਤੇ ਚਬਾਉਣੇ ਚਾਹਿੰਦੇ ਹਨ ਕਿਉਂਕਿ ਇਸ ਨਾਲ ਤੁਹਾਡੀ ਸੁਆਦ ਅਤੇ ਗੰਧ ਦੀ ਭਾਵਨਾ ਵਧ ਸਕਦੀ ਹੈ, ਜੋ ਤੁਹਾਡੀ ਭੁੱਖ ਨੂੰ ਵਧਾ ਸਕਦੀ ਹੈ। ਇਹ ਖਾਸ ਤੌਰ 'ਤੇ ਮਦਦਗਾਰ ਹੋ ਸਕਦਾ ਹੈ।

 ਐਂਟੀ-ਇੰਫਲੇਮੇਟਰੀ ਗੁਣ : 

ਅਜਵਾਈਨ ਦੀਆਂ ਪੱਤਿਆਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਗਠੀਏ ਜਾਂ ਜੋੜਾਂ ਦੇ ਦਰਦ ਵਰਗੀਆਂ ਸੋਜ ਦੀਆਂ ਸਥਿਤੀਆਂ ਤੋਂ ਰਾਹਤ ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਪੱਤਿਆਂ ਦਾ ਨਿਯਮਤ ਸੇਵਨ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- ਸਚਿਨ ਜਿੰਦਲ ਦੇ ਸਹਿਯੋਗ ਨਾਲ

- PTC NEWS

adv-img

Top News view more...

Latest News view more...