Sun, Dec 14, 2025
Whatsapp

Girlfriend Wedding : ਪ੍ਰੇਮਿਕਾ ਦਾ ਵਿਆਹ ਹੋਇਆ ਤਾਂ ਪ੍ਰੇਮੀ ਨੇ ਪਤੀ ਸਮੇਤ ਪੂਰੇ ਪਰਿਵਾਰ ਨੂੰ ਉਡਾਉਣ ਦੀ ਰਚੀ ਸਾਜ਼ਿਸ਼ ,ਪਾਰਸਲ 'ਚ ਪ੍ਰੇਮਿਕਾ ਦੇ ਸਹੁਰੇ ਘਰ ਭੇਜਿਆ ਬੰਬ

Chhattisgarh News: ਛੱਤੀਸਗੜ੍ਹ ਦੇ ਖੈਰਾਗੜ੍ਹ ਛੂਈਖਦਾਨ ਗੰਡਈ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਪਾਰਸਲ ਬੰਬ ਨਾਲ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਵਿੱਚ 7 ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ

Reported by:  PTC News Desk  Edited by:  Shanker Badra -- August 17th 2025 01:35 PM
Girlfriend Wedding :  ਪ੍ਰੇਮਿਕਾ ਦਾ ਵਿਆਹ ਹੋਇਆ ਤਾਂ ਪ੍ਰੇਮੀ ਨੇ ਪਤੀ ਸਮੇਤ ਪੂਰੇ ਪਰਿਵਾਰ ਨੂੰ ਉਡਾਉਣ ਦੀ ਰਚੀ ਸਾਜ਼ਿਸ਼ ,ਪਾਰਸਲ 'ਚ ਪ੍ਰੇਮਿਕਾ ਦੇ ਸਹੁਰੇ ਘਰ ਭੇਜਿਆ ਬੰਬ

Girlfriend Wedding : ਪ੍ਰੇਮਿਕਾ ਦਾ ਵਿਆਹ ਹੋਇਆ ਤਾਂ ਪ੍ਰੇਮੀ ਨੇ ਪਤੀ ਸਮੇਤ ਪੂਰੇ ਪਰਿਵਾਰ ਨੂੰ ਉਡਾਉਣ ਦੀ ਰਚੀ ਸਾਜ਼ਿਸ਼ ,ਪਾਰਸਲ 'ਚ ਪ੍ਰੇਮਿਕਾ ਦੇ ਸਹੁਰੇ ਘਰ ਭੇਜਿਆ ਬੰਬ

Chhattisgarh News:  ਛੱਤੀਸਗੜ੍ਹ ਦੇ ਖੈਰਾਗੜ੍ਹ ਛੂਈਖਦਾਨ ਗੰਡਈ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਪਾਰਸਲ ਬੰਬ ਨਾਲ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਵਿੱਚ 7 ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦਰਅਸਲ, ਸਿਰਫ਼ 40 ਦਿਨ ਪਹਿਲਾਂ ਵਿਆਹ ਕਰਵਾ ਕੇ ਸਹੁਰੇ ਘਰ ਗਈ ਆਪਣੀ ਪ੍ਰੇਮਿਕਾ ਨੂੰ ਵਾਪਸ ਪਾਉਣ ਲਈ ਇੱਕ ਸਿਰਫਿਰੇ ਆਸ਼ਕ ਨੇ ਪਾਰਸਲ ਬੰਬ ਪ੍ਰੇਮਿਕਾ ਦੇ ਸਹੁਰੇ ਘਰ ਭੇਜ ਕੇ ਪੂਰੇ ਪਰਿਵਾਰ ਨੂੰ ਉਡਾਉਣ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ, ਤਕਨੀਕੀ ਕਾਰਨਾਂ ਕਰਕੇ ਪਾਰਸਲ ਬੰਬ ਫਟਿਆ ਨਹੀਂ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਪ੍ਰੇਮੀ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।


ਐਸਪੀ ਲਕਸ਼ਯ ਵਿਨੋਦ ਸ਼ਰਮਾ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਕੁਸਮੀ ਪਿੰਡ ਦੇ 20 ਸਾਲਾ ਆਰੋਪੀ ਵਿਨੈ ਦਾ ਸਕੂਲ ਸਮੇਂ ਤੋਂ ਹੀ ਨੇੜਲੇ ਪਿੰਡ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸੀ। ਲਗਭਗ 40 ਦਿਨ ਪਹਿਲਾਂ ਉਸ ਦਾ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਗੰਡਈ ਥਾਣੇ ਅਧੀਨ ਆਉਂਦੇ ਪਿੰਡ ਮਾਨਪੁਰ ਚਲੀ ਗਈ। ਅਜਿਹੀ ਸਥਿਤੀ ਵਿੱਚ ਪ੍ਰੇਮਿਕਾ ਦਾ ਵਿਛੋੜਾ ਵਿਨੈ ਤੋਂ ਝੱਲਿਆ ਨਹੀਂ ਗਿਆ।

 ਪੁਲਿਸ ਨੇ ਪ੍ਰੇਮੀ ਅਤੇ ਉਸਦੇ ਦੋਸਤਾਂ ਸਮੇਤ 7 ਲੋਕਾਂ ਨੂੰ ਕੀਤਾ ਗ੍ਰਿਫਤਾਰ 

ਆਪਣੀ ਪ੍ਰੇਮਿਕਾ ਨੂੰ ਫਿਰ ਤੋਂ ਪਾਉਣ ਲਈ ਆਰੋਪੀ ਨੇ ਉਸਦੇ ਪਤੀ ਸਮੇਤ ਪੂਰੇ ਸਹੁਰੇ ਘਰ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ। ਪੁਲਿਸ ਸੁਪਰਡੈਂਟ ਲਕਸ਼ਯ ਵਰਮਾ ਨੇ ਕਿਹਾ ਕਿ ਆਰੋਪੀ ਨੇ ਔਨਲਾਈਨ ਬੰਬ ਬਣਾਉਣਾ ਸਿੱਖਿਆ ਅਤੇ ਹੋਮ ਥੀਏਟਰ ਵਿੱਚ ਲਗਭਗ 2 ਕਿਲੋਗ੍ਰਾਮ ਦਾ ਆਈਈਡੀ ਲਗਾਇਆ ਅਤੇ ਇਸਦੇ ਡੈਟੋਨੇਟਰ ਨੂੰ ਪਲੱਗ ਨਾਲ ਜੋੜਿਆ ਤਾਂ ਜੋ ਕਰੰਟ ਸਪਲਾਈ ਮਿਲਦੇ ਹੀ ਇਹ ਫਟ ਜਾਵੇ। ਇਸ ਤੋਂ ਬਾਅਦ ਉਸਨੇ ਇੱਕ ਨਕਲੀ ਇੰਡੀਆ ਪੋਸਟ ਲੋਗੋ ਅਤੇ ਪਤਾ ਲਿਖ ਕੇ ਆਪਣੀ ਪ੍ਰੇਮਿਕਾ ਦੇ ਸਹੁਰੇ ਘਰ ਭੇਜ ਦਿੱਤਾ।

ਹਾਲਾਂਕਿ ਵਿਨੈ ਦੇ ਪਲਾਨ 'ਚ ਕਮੀ ਰਹਿ ਗਈ ਸੀ ਅਤੇ IED ਦੇ ਬਲਾਸਟ ਹੋਣ ਤੋਂ ਪਹਿਲਾਂ ਹੀ ਪ੍ਰੇਮਿਕਾ ਦੇ ਪਰਿਵਾਰ ਨੂੰ ਪਤਾ ਲੱਗ ਗਿਆ। ਜਿਸ ਤੋਂ ਬਾਅਦ ਪਤੀ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਹਿਲਾਂ ਬੰਬ ਨੂੰ ਡਿਫਿਊਜ਼ ਕੀਤਾ। ਇਸ ਤੋਂ ਬਾਅਦ ਕੜੀ ਨਾਲ ਕੜੀ ਜੋੜਦੇ ਹੋਏ ਮਾਮਲੇ ਵਿੱਚ ਸ਼ਾਮਲ 7 ਤੋਂ ਵੱਧ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਾਮਲੇ ਦਾ ਖੁਲਾਸਾ ਕੀਤਾ ਗਿਆ।

- PTC NEWS

Top News view more...

Latest News view more...

PTC NETWORK
PTC NETWORK