Bhakra Dam Security : ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦਾ ਮਾਮਲਾ, CISF ਟੀਮਾਂ ਨੰਗਲ ਪੁੱਜਣੀਆਂ ਹੋਈਆਂ ਸ਼ੁਰੂ
Bhakra Dam Security : ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਤੇ ਤੈਨਾਤੀ ਲਈ ਸੀਆਈਐਸਐਫ ਦੀਆਂ ਟੀਮਾਂ ਨੰਗਲ ਵਿਖੇ ਪੁੱਜਣੀਆਂ ਹੋਈਆਂ ਸ਼ੁਰੂ। ਅਧਿਕਾਰਤ ਤੌਰ ਤੇ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਜਾਵੇਗੀ ਸੀਆਈਐਸਐਫ। ਫਿਲਹਾਲ ਸੀਆਈਐਸਐਫ ਦੇ ਜਵਾਨਾਂ ਦੇ ਠਹਿਰਾਅ ਲਈ ਬੀਬੀਐਮਬੀ ਦੇ ਕਮਿਊਨਿਟੀ ਸੈਂਟਰ ਅਤੇ ਕੁਝ ਕੁਆਟਰਾਂ ਨੂੰ ਰੈਨੋਵੇਟ ਕਰਕੇ ਤਿਆਰ ਕੀਤਾ ਗਿਆ ਹੈ ਤੇ ਕੱਲ ਪੁੱਜੀਆਂ ਟੀਮਾਂ ਨੂੰ ਕਮਿਊਨਿਟੀ ਸੈਂਟਰ ਵਿਖੇ ਠਹਿਰਾਇਆ ਗਿਆ।
ਅੱਜ, 200 ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਦੀ ਇੱਕ ਟੁਕੜੀ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਨੰਗਲ ਟਾਊਨਸ਼ਿਪ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ। ਇਹ ਜਵਾਨ 31 ਅਗਸਤ ਤੋਂ ਭਾਖੜਾ ਡੈਮ ਵਿੱਚ ਅਧਿਕਾਰਤ ਤੌਰ 'ਤੇ ਤਾਇਨਾਤ ਕੀਤੇ ਜਾਣਗੇ।
ਇਸ ਕਦਮ ਨੂੰ ਭਾਖੜਾ ਡੈਮ ਵਰਗੇ ਮਹੱਤਵਪੂਰਨ ਪਣ-ਬਿਜਲੀ ਅਤੇ ਸਿੰਚਾਈ ਪ੍ਰੋਜੈਕਟ ਦੀ ਸੁਰੱਖਿਆ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਇਸ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹੁਣ ਤੱਕ 10 ਤੋਂ 15 CISF ਕਰਮਚਾਰੀ ਨੰਗਲ ਪਹੁੰਚ ਚੁੱਕੇ ਹਨ ਅਤੇ ਬਾਕੀ ਕਰਮਚਾਰੀਆਂ ਦੇ ਸ਼ਾਮ ਤੱਕ ਪਹੁੰਚਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਇਹਨਾਂ ਦੋਨਾਂ ਡੈਮਾਂ ਦੀ ਸੁਰੱਖਿਆ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਜੰਮ ਕੇ ਨਿੰਦਿਆ ਕੀਤੀ ਗਈ ਤੇ ਉੱਥੇ ਹੀ ਸੂਬਾ ਸਰਕਾਰ ਨੂੰ ਵੀ ਘੇਰਿਆ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸੀਆਈਐਸਐਫ ਦੇ ਰਾਸਤੇ ਬੀਬੀਐਮਬੀ ਅਤੇ ਡੈਮਾਂ ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਲਈ ਇਹ ਸਾਰੀ ਕਾਰਵਾਈ ਕੇਂਦਰ ਵੱਲੋਂ ਜਾਣ ਬੁਝ ਕੇ ਬਦਲਾਖੋਰੂ ਨੀਤੀ ਦੇ ਤਹਿਤ ਕੀਤੀ ਗਈ ਹੈ।
- PTC NEWS