Thu, Sep 28, 2023
Whatsapp

ਲੰਡਨ ਵਿੱਚ ਇਤਿਹਾਸਕ ਇੰਡੀਆ ਕਲੱਬ ਨੂੰ ਬੰਦ ਕਰਨ ਦਾ ਕੀਤਾ ਗਿਆ ਐਲਾਨ

Written by  Jasmeet Singh -- August 22nd 2023 12:45 PM -- Updated: August 22nd 2023 01:13 PM
ਲੰਡਨ ਵਿੱਚ ਇਤਿਹਾਸਕ ਇੰਡੀਆ ਕਲੱਬ ਨੂੰ ਬੰਦ ਕਰਨ ਦਾ ਕੀਤਾ ਗਿਆ ਐਲਾਨ

ਲੰਡਨ ਵਿੱਚ ਇਤਿਹਾਸਕ ਇੰਡੀਆ ਕਲੱਬ ਨੂੰ ਬੰਦ ਕਰਨ ਦਾ ਕੀਤਾ ਗਿਆ ਐਲਾਨ

ਬ੍ਰਿਟੇਨ: ਲੰਡਨ ਸਥਿਤ 'ਇੰਡੀਆ ਕਲੱਬ' ਜੋ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਰਾਸ਼ਟਰਵਾਦੀਆਂ ਦਾ ਗੜ੍ਹ ਸੀ, ਹੁਣ ਅਗਲੇ ਮਹੀਨੇ ਬੰਦ ਹੋ ਰਿਹਾ ਹੈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੋਮਵਾਰ ਨੂੰ ਇਸ ਇਤਿਹਾਸਕ ਮੀਟਿੰਗ ਅਤੇ ਰਿਫਰੈਸ਼ਮੈਂਟ ਹਾਊਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਕਈ ਸਾਲ ਪਹਿਲਾਂ ਇਸ ਦੇ ਮਾਲਕਾਂ ਦੁਆਰਾ ਲੰਡਨ ਦੇ ਵਿਚਕਾਰ ਸਥਿਤ ਇਸ ਹੋਟਲ ਨੂੰ ਢਾਹੁਣ ਦਾ ਨੋਟਿਸ ਭੇਜਿਆ ਗਿਆ ਸੀ। ਫਿਰ ਆਧੁਨਿਕ ਹੋਟਲ ਬਣਾਉਣ ਲਈ ਇਸ ਨੂੰ ਢਾਹੁਣ ਦੀ ਗੱਲ ਚੱਲੀ ਅਤੇ ਇਸ ਨੂੰ ਬਚਾਉਣ ਲਈ ਲੰਬੀ ਕਾਨੂੰਨੀ ਲੜਾਈ ਵੀ ਲੜੀ ਗਈ।


"ਸੇਵ ਇੰਡੀਆ ਕਲੱਬ" ਦੇ ਸੰਸਥਾਪਕ ਯਾਦਗਰ ਮਾਰਕਰ ਅਤੇ ਉਨ੍ਹਾਂ ਦੀ ਬੇਟੀ ਫਿਰੋਜ਼ਾ ਨੇ ਇਸ ਕਾਨੂੰਨੀ ਲੜਾਈ ਨੂੰ ਅੱਗੇ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਪਰ ਹੁਣ ਉਨ੍ਹਾਂ ਨੇ ਇਸ ਮਾਮਲੇ ਨੂੰ ਦਬਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਭਾਰੀ ਹਿਰਦੇ ਨਾਲ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਰਹੇ ਹਾਂ।ਇੰਡੀਆ ਲੀਗ ਨਾਲ ਜੁੜੀਆਂ ਨੇ ਜੜ੍ਹਾਂ
ਇੰਡੀਆ ਕਲੱਬ ਨੂੰ ਲੋਕਾਂ ਲਈ ਖੁੱਲ੍ਹਾ ਰੱਖਣ ਦਾ ਆਖਰੀ ਦਿਨ 17 ਸਤੰਬਰ ਹੈ। ਇੰਡੀਆ ਕਲੱਬ ਦੀਆਂ ਜੜ੍ਹਾਂ ਇੰਡੀਆ ਲੀਗ ਨਾ ਵੀ ਜੁੜੀਆਂ ਹੋਈਆਂ ਹਨ, ਜਿੱਥੇ ਬ੍ਰਿਟੇਨ ਵਿੱਚ ਭਾਰਤੀਆਂ ਦੀ ਆਜ਼ਾਦੀ ਲਈ ਮੁਹਿੰਮ ਚਲਾਈ ਗਈ ਸੀ। ਇਸ ਦੇ ਸੰਸਥਾਪਕ ਮੈਂਬਰਾਂ ਵਿੱਚ ਕ੍ਰਿਸ਼ਨਾ ਮੇਨਨ ਵੀ ਸ਼ਾਮਲ ਸਨ, ਜੋ ਬਾਅਦ ਵਿੱਚ ਬਰਤਾਨੀਆ ਵਿੱਚ ਪਹਿਲੇ ਭਾਰਤੀ ਹਾਈ ਕਮਿਸ਼ਨਰ ਬਣੇ।

ਬ੍ਰਿਟੇਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ ਇੰਡੀਆ ਕਲੱਬ ਭਾਰਤ ਦੀ ਆਜ਼ਾਦੀ ਅਤੇ ਵੰਡ ਤੋਂ ਬਾਅਦ ਭਾਰਤੀ ਉਪ ਮਹਾਂਦੀਪ ਤੋਂ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਲਈ ਘਰ ਵਜੋਂ ਰਿਹਾ ਹੈ। ਇਹ ਇੰਡੋ-ਬ੍ਰਿਟਿਸ਼ ਸਮੂਹਾਂ ਦਾ ਕਮਿਊਨਿਟੀ ਸੈਂਟਰ ਵੀ ਸੀ।

ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਪਣੇ ਪੱਤਰਕਾਰ ਪਿਤਾ ਚੰਦਰਨ ਥਰੂਰ ਦੇ ਇਤਿਹਾਸਕ ਸਥਾਨ ਨਾਲ ਸਬੰਧ ਨੂੰ ਦੇਖਦੇ ਹੋਏ ਬੰਦ ਦੀ ਘੋਸ਼ਣਾ 'ਤੇ ਅਫਸੋਸ ਜਤਾਉਣ ਲਈ ਸੋਸ਼ਲ ਮੀਡੀਆ 'ਤੇ ਪਹੁੰਚ ਕੀਤੀ।

- With inputs from agencies

adv-img

Top News view more...

Latest News view more...